ਪੰਜਾਬ ਅਚੀਵਮੈਂਟ ਮੁਲਾਂਕਣ ਅਤੇ ਕੁਇਜ਼ ਮੁਕਾਬਲਿਆਂ‘ਚ ਵਿਦਿਆਰਥੀਆਂ ਦੀ ਭਾਗੀਦਾਰੀ 95 % ਤੋਂ ਟੱਪੀ

Advertisement
Spread information

ਰਘਵੀਰ ਹੈਪੀ  , ਬਰਨਾਲਾ,26 ਅਕਤੂਬਰ 2020

            ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਖੇਡ ਖੇਤਰ ‘ਚ ਮੋਹਰੀ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਉਪ ਜਿਲ਼੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਸਰੀਰਕ ਸਿੱਖਿਆ ਵਿਸ਼ੇ ਦੇ ਕਰਵਾਏ ਜਾ ਰਹੇ ਸੂਬਾ ਪੱਧਰੀ ਆਨਲਾਈਨ ਕੁਇਜ਼ ਮੁਕਾਬਲਿਆਂ ਅਤੇ ਪੰਜਾਬ ਅਚੀਵਮੈਂਟ ਸਰਵੇ ਦੇ ਆਨਲਾਈਨ  ਮੁਲਾਂਕਣ ਟੈਸਟਾਂ ਵਿੱਚ ਜਿਲ਼੍ਹੇ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਕਾਬਲੇ ਤਾਰੀਫ ਰਿਹਾ ਹੈ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਤਾਰਵੇਂ ਸੂਬਾ ਪੱਧਰੀ ਕੁਇਜ਼ ਮੁਕਾਬਲੇ ‘ਚ ਜਿਲ੍ਹੇ ਦੇ ਵਿਦਿਆਰਥੀਆਂ ਦਾ ਸੈਕੰਡਰੀ ਅਤੇ ਮਿਡਲ ਵਰਗ ਵਿੱਚ ਭਾਗੀਦਾਰੀ ਪੱਖੋਂ ਤੀਜਾ ਸਥਾਨ ਰਿਹਾ, ਜਦਕਿ ਪੰਜਾਬ ਅਚੀਵਮੈਂਟ ਸਰਵੇ ਮੁਲਾਂਕਣ ਵਿੱਚ ਵੀ ਵਿਦਿਆਰਥੀਆਂ ਦੀ ਭਾਗੀਦਾਰੀ ਪਚਾਨਵੇਂ ਫੀਸਦੀ ਤੋਂ ਉੱਪਰ ਰਹੀ।
               ਸ੍ਰ ਸਿਮਰਦੀਪ ਸਿੰਘ ਜਿਲ੍ਹਾ ਮੈਂਟਰ ਸਰੀਰਕ ਸਿੱਖਿਆ ਨੇ ਦੱਸਿਆ ਕਿ ਸਰੀਰਕ ਵਿਸ਼ੇ ਦੇ ਸੈਕੰਡਰੀ ਵਰਗ ਦੇ ਸੂਬਾ ਪੱਧਰੀ ਸਤਾਰਵੇਂ ਆਨਲਾਈਨ ਕੁਇਜ਼ ਮੁਕਾਬਲੇ ਵਿੱਚ ਨੌਵੀਂ ਤੋਂ ਬਾਰਵੀਂ ਜਮਾਤਾਂ ਦੇ 6749 ਵਿਦਿਆਰਥੀਆਂ ਦੀ ਸ਼ਿਰਕਤ ਨਾਲ ਜਿਲ੍ਹਾ ਤੀਜੇ ਸਥਾਨ ‘ਤੇ ਰਿਹਾ ਅਤੇ ਇਸੇ ਤਰ੍ਹਾਂ ਮਿਡਲ ਵਰਗ ਦੇ ਮੁਕਾਬਲਿਆਂ ‘ਚ ਛੇਵੀਂ,ਸੱਤਵੀਂ ਅਤੇ ਅੱਠਵੀਂ ਜਮਾਤਾਂ ਦੇ 5784 ਵਿਦਿਆਰਥੀਆਂ ਦੀ 44.76 ਫੀਸਦੀ ਭਾਗੀਦਾਰੀ ਨਾਲ ਜਿਲ੍ਹਾ ਤੀਜੇ ਸਥਾਨ ‘ਤੇ ਰਿਹਾ।

Advertisement

ਪੰਜਾਬ ਅਚੀਵਮੈਂਟ ਸਰਵੇ ਅਧੀਨ ਕਰਵਾਏ ਸਰੀਰਕ ਸਿੱਖਿਆ ਵਿਸ਼ੇ ਦੇ ਮੁਲਾਂਕਣ ‘ਚ ਛੇਵੀਂ ਜਮਾਤ ਦੇ ਕੁੱਲ 4570 ਵਿਦਿਆਰਥੀਆਂ ਵਿੱਚੋਂ 4314 ਵਿਦਿਆਰਥੀਆਂ ਨੇ ,ਸੱਤਵੀਂ ਜਮਾਤ ਦੇ ਕੁੱਲ 4608 ਵਿਦਿਆਰਥੀਆਂ ਵਿੱਚੋਂ 4482 ਵਿਦਿਆਰਥੀਆਂ ਨੇ,ਅੱਠਵੀਂ ਜਮਾਤ ਦੇ ਕੁੱਲ 4547 ਵਿਦਿਆਰਥੀਆਂ ਵਿੱਚੋਂ 4393 ਵਿਦਿਆਰਥੀਆਂ ਨੇ,ਨੌਵੀਂ ਜਮਾਤ ਦੇ ਕੁੱਲ 3592 ਵਿਦਿਆਰਥੀਆਂ ਵਿੱਚੋਂ 3295 ਵਿਦਿਆਰਥੀਆਂ ਨੇ ਅਤੇ ਦਸਵੀਂ ਜਮਾਤ ਦੇ ਕੁੱਲ 3173 ਵਿਦਿਆਰਥੀਆਂ ਵਿੱਚੋਂ 3000 ਵਿਦਿਆਰਥੀਆਂ ਨੇ ਭਾਗ ਲਿਆ।ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਵਿਦਿਆਰਥੀਆਂ ਦੀ ਖੁਦ ਦੀ ਸੁਹਰਦਿਤਾ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਜਾਂਦਾ ਹੈ।

Advertisement
Advertisement
Advertisement
Advertisement
Advertisement
error: Content is protected !!