ਹਰਪ੍ਰੀਤ ਕੌਰ ਸੰਗਰੂਰ , 7 ਸਤੰਬਰ 2020
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ‘ਅਤੇ ਸੀਨੀਅਰ ਮੈਡੀਕਲ ਅਫਸਰ ਸੰਜੇ ਗੋਇਲ ਦੀ ਅਗਵਾਈ ‘ਚ ਸਿਹਤ ਬਲਾਕ ਅਮਰਗੜ ਦੀਆਂ ਸੈਂਪਲਿੰਗ ਟੀਮਾਂ ਵੱਲੋਂ ਸੀ ਐਚ ਸੀ ਅਮਰਗੜ ਵਿਖੇ ਸਥਾਪਤ ਜਾਂਚ ਪੋਡ ਤੇ ਹਰ ਰੋਜ਼ ਅਤੇ ਸੋਮਵਾਰ ਤੋਂ ਸਨੀਵਾਰ ਪਿੰਡਾਂ ਚ ਮਿਸ਼ਨ ਫਤਿਹ ਤਹਿਤ ਕੈਂਪ ਲਗਾ ਕੇ ਕੋਵਿਡ-19 ਸੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਹਤ ਬਲਾਕ ਅਮਰਗੜ ਦੇ ਨੋਡਲ ਅਫ਼ਸਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿਹਤ ਬਲਾਕ ਅਮਰਗੜ ਦੇ ਸਾਰੇ ਪਿੰਡਾਂ ‘ਚ ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ ਵੱਲੋਂ ਸ਼ੱਕੀ ਮਰੀਜਾਂ ਦੇ ਕੋਰੋਨਾ ਸੈਂਪਲ ਲਏ ਜਾ ਰਹੇ ਹਨ। ਸਿਹਤ ਵਿਭਾਗ ਅਮਰਗੜ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸੈਂਪਲ ਲੈਣ ਲਈ ਪਿੰਡਾਂ ਚ ਕੈਂਪ ਲਗਾਏ ਜਾ ਰਹੇ ਹਨ। ਸੈਂਪਲਿੰਗ ਟੀਮਾਂ ਵੱਲੋਂ ਸੀਐਚਸੀ ਅਮਰਗੜ ਵਿਖੇ ਸਥਾਪਤ ਜਾਂਚ ਪੋਡ ‘ਤੇ ਹਰ ਰੋਜ਼ ਅਤੇ ਪਿੰਡਾਂ ਚ ਸੋਮਵਾਰ ਤੇ ਵੀਰਵਾਰ ਨੂੰ ਭਸੌੜ ਏਰੀਏ ਦੇ ਪਿੰਡਾਂ ਚ ਮੰਗਲਵਾਰ ਤੇ ਸੁੱਕਰਵਾਰ ਨੂੰ ਮੰਨਵੀਂ ਏਰੀਏ ਦੇ ਅਤੇ ਬੁੱਧਵਾਰ ਤੇ ਸਨੀਵਾਰ ਨੂੰ ਗੁਆਰਾ ਏਰੀਏ ਦੇ ਪਿੰਡਾਂ ਵਿੱਚ ਕੈਂਪ ਲਗਾ ਕੇ ਕੋਵਿਡ-19 ਸੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਜਾਂਦੀ ਹੈ।
ਇੰਨਾਂ ਕੈਂਪਾਂ ਚ ਸੀ.ਐਚ.ਓ, ਸਿਹਤ ਸੁਪਰਵਾਈਜਰ, ਉਪਵੈਦ, ਸਿਹਤ ਵਰਕਰ, ਆਸ਼ਾ ਵਰਕਰ ਆਦਿ ਦੀਆਂ ਟੀਮਾਂ ਸੈਂਪਲ ਲੈਣ ਜਾਂਦੀਆਂ ਹਨ। ਇਸ ਮੌਕੇ ਅਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਸਿਹਤ ਸੁਪਰਵਾਈਜਰ ਜਗਤਾਰ ਸਿੰਘ, ਸਟਾਫ ਨਰਸ ਬਲਜੀਤ ਕੌਰ ਦੀ ਟੀਮ ਵੱਲੋਂ ਸੈਂਪਲ 23 ਸੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ।