ਸਿਰ ਮਾਣ ਨਾਲ ਝੁਕਦੈ ਉਨਾਂ ਅੱਗੇ ,ਜਿੰਨਾਂ ਸਾਡੀ ਅਜਾਦੀ ਲਈ ਆਪਣੀ ਜਾਨ ਤੱਕ ਦੀ ਕੁਰਬਾਨ ਕਰ ਦਿੱਤੀ- ਐਡਵੋਕੇਟ ਸ਼ਿਵ ਦਰਸ਼ਨ ਕੁਮਾਰ ਸਰਮਾ
ਹਰਿੰਦਰ ਨਿੱਕਾ ਬਰਨਾਲਾ 15 ਅਗਸਤ 2020
ਐੱਸ. ਐੱਸ. ਡੀ ਕਾਲਜ ਬਰਨਾਲਾ ਵਿੱਚ 74 ਵਾਂ ਅਜਾਦੀ ਦਿਹਾੜਾ ਕੋਵਿਡ-19 ਮਹਾਮਾਂਰੀ ਦੌਰਾਨ ਪੂਰੇ ਉਤਸ਼ਾਹ ਤੇ ਲਗਨ ਨਾਲ ਡਿਊਟੀ ਨਿਭਾਉਣ ਵਾਲੇ ਕਰੋਨਾ ਯੋਧਿਆਂ ਨੂੰ ਸਮਰਪਿਤ ਕਰਨ ਤੋਂ ਇਲਾਵਾ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਦਿਸਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮਨਾਇਆ ਗਿਆ । ਇਸ ਮੌਕੇ ਐੱਸ. ਡੀ. ਸਭਾ (ਰਜਿ.) ਬਰਨਾਲਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਦਰਸ਼ਨ ਕੁਮਾਰ ਸਰਮਾ ਸੀਨੀਅਰ ਵਕੀਲ ਨੇ ਕਿਹਾ ਕਿ ਸਾਡਾ ਸਿਰ ਮਾਣ ਨਾਲ ਝੁਕਦੈ, ਉਨਾਂ ਦੇਸ਼ ਭਗਤਾਂ , ਸੁਤੰਤਰਤਾ ਸੈਨਾਨੀਆਂ ਦੀ ਸਹਾਦਤ ਅੱਗੇ, ਜਿਨ੍ਹਾਂ ਸਾਡੀ ਅਜਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਇਸ ਦਿਨ ਸਾਨੂੰ ਆਪਣੀਆਂ ਫੌਜਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਨਾ ਚਾਹੀਦਾ ਹੈ, ਜੋ ਦਿਨ ਰਾਤ ਸਮੁੰਦਰਾਂ, ਸਰਹੱਦਾਂ ਤੇ ਸਾਡੀ ਰਾਖੀ ਕਰਦੇ ਹਨ। ਉਨਾਂ ਦੇਸ਼ ਵਾਸੀਆਂ ਨੂੰ ਅਜਾਦੀ ਦਿਹਾੜੇ ਦੀਆਂ ਵਧਾਈ ਦਿੱਤੀ ।
ਮੁੱਖ ਮਹਿਮਾਨ ਐਡਵੋਕੇਟ ਸ੍ਰੀ ਰਾਹੁਲ ਗੁਪਤਾ ਨੇ ਕਿਹਾ ਕਿ ਸਾਡੇ ਆਜਾਦੀ ਸੰਗਰਾਮ ਦੇ ਆਦਰਸ਼ਾਂ ਦੀ ਨੀਂਹ ਤੇ ਹੀ ਆਧੁਨਿਕ ਭਾਰਤ ਦਾ ਨਿਰਮਾਣ ਹੋ ਰਿਹਾ ਹੈ । ਸਾਡੇ ਦੂਰਦਰਸ਼ੀ ਰਾਸਟਰ ਨਾਇਕਾਂ ਨੇ ਆਪਣੇ ਅੱਲਗ ਅੱਲਗ ਵਿਚਾਰਾਂ ਨੂੰ ਰਸਟਰੀਅਤਾ ਦੇ ਇੱਕ ਸੂਤਰ ਵਿੱਚ ਪਿਰੋਇਆ। ਉਨ੍ਹਾਂ ਦੀ ਸਾਝੀ ਪ੍ਰਤੀਬੱਧਤਾ ਸੀ , ਦੇਸ ਨੂੰ ਦਮਨਕਾਰੀ ਵਿਦੇਸੀ ਸ਼ਾਸਨ ਤੋ ਮੁਕਤ ਕਰਾਉਣ ਅਤੇ ਭਾਰਤ ਮਾਤਾ ਦੀ ਸੰਤਾਨ ਦਾ ਭਵਿੱਖ ਸੁਰੱਖਿਅਤ ਕਰਨਾ।
ਐੱਸ. ਡੀ. ਸਭਾ (ਰਜਿ.) ਬਰਨਾਲਾ ਦੇ ਪ੍ਰਧਾਨ ਸ੍ਰੀ ਭੀਮ ਸੈਨ ਜੀ ਨੇ ਕਿਹਾ ਕਿ ਅਸੀ ਭਾਗਾਂ ਵਾਲੇ ਹਾਂ ਮਹਾਤਮਾ ਗਾਂਧੀ ਸਾਡੇ ਅਜਾਦੀ ਦੇ ਮਾਰਗ ਦਰਸ਼ਕ ਰਹੇ, ਉਹਨਾਂ ਦੀ ਵਿਅਕਤੀਤਵ ਵਿੱਚ ਇੱਕ ਸੰਤ ਅਤੇ ਇੱਕ ਰਾਜਨੇਤਾ ਜੋ ਮੇਲ ਦਿਖਾਈ ਦਿੰਦਾ , ਉਹ ਭਾਰਤ ਦੀ ਮਿੱਟੀ ਵਿੱਚ ਹੀ ਸੰਭਵ ਸੀ। ਸਮਾਜਿਕ ਸੰਘਰਸ , ਆਰਥਿਕ ਪ੍ਰੇਸ਼ਾਨੀਆਂ ਅਤੇ ਜਲਵਾਯੂ ਪਰਿਵਰਤਨ ਤੇਂ ਪ੍ਰੇਸ਼ਾਨ ਅੱਜ ਦੀ ਦੁਨੀਆਂ ਗਾਂਧੀ ਜੀ ਦੀ ਸਿੱਖਿਆਵਾਂ ਵਿੱਚੋਂ ਹੀ ਹੱਲ ਲੱਭਦੀ ਹੈ । ਸਮਾਨਤਾ ਅਤੇ ਨਿਆਂ ਦੇ ਲਈ ਉਹਨਾਂ ਦੀ ਪ੍ਰਤੀਬੱਧਤਾ ਸਾਡੇ ਗਣਤੰਤਰ ਦਾ ਮੂਲ ਮੰਤਰ ਹੈ । ਗਾਂਧੀ ਜੀ ਬਾਰੇ ਸਾਡੀ ਨੌਜਵਾਨ ਪ੍ਹੀੜੀ ਦੀ ਜਗਿਆਸਾ ਅਤੇ ਉਤਸਾਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ।
ਐੱਸ. ਡੀ. ਸਭਾ (ਰਜਿ) ਬਰਨਾਲਾ ਦੀਆਂ ਵਿੱਦਿਅਕ ਸੰਸਥਾਵਾਂ ਦੇ ਸਿੱਖਿਆ ਨਿਰਦੇਸ਼ਕ ਸ੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਦੇਸ ਮੈਡੀਕਲ ਕਿੱਤੇ ਨਾਲ ਜੁੜੇ ਮਾਹਿਰਾ, ਪੁਲਿਸ ਮੁਲਾਜਮਾਂ, ਸਫਾਈ ਸੇਵਕਾਂ ਅਤੇ ਹੋਰਨਾਂ ਵਿਅਕਤੀਆਂ ,ਜਿਨ੍ਹਾਂ ਕੋਵਿਡ-19 ਮਹਾਂਮਾਰੀ ਦੌਰਾਨ ਪੂਰੇ ਉਤਸ਼ਾਹ ਤੇ ਨਿਰਭੈਅ ਹੋ ਕੇ ਆਪਣੀਆਂ ਜਾਨਾਂ ਨੂੰ ਖਤਰੇ ਵਿੱਚ ਪਾ ਕੇ ਡਿਊਟੀ ਨਿਭਾਉਣ ਵਾਲੇ ਮੋਹਰਲੀ ਕਤਾਰ ਦੇ ਕਰੋਨਾ ਯੋਧਿਆਂ ਦਾ ਦੇਸ ਹਮੇਸ਼ਾਂ ਰਿਣੀ ਰਹੇਗਾਂ ।
ਇਸ ਸੁਭ ਅਵਸਰ ਤੇ ਐੱਸ. ਡੀ. ਸਭਾ (ਰਜਿ.) ਬਰਨਾਲਾ ਵੱਲੋਂ ਐੱਸ. ਐੱਸ. ਡੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੀ ਵਿਦਿਆਰਥਣ ਪ੍ਰਿਯਕਾ ਰਾਣੀ ਜ਼ਿਲ੍ਹੇ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕਰਨ ਤੇ ਮੈਰਿਟ ਅੰਕ 98 ਪ੍ਰਤੀਸਤ ਪ੍ਰਾਪਤ ਕਰਨ ਤੇ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਕਾਲਜ ਦੇ ਵਾਇਸ ਪ੍ਰਿੰਸੀਪਲ ਭਾਰਤ ਭੂਸਣ , ਐੱਸ. ਡੀ. ਸਭਾ (ਰਜਿ) ਬਰਨਾਲਾ ਦੇ ਸੈਕਟਰੀ ਸ੍ਰੀ ਕੁਲਵੰਤ ਰਾਏ ਗੋਇਲ ਜੀ, ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਜਤਿੰਦਰ ਜਿੰਮੀ, ਵਿਜੈ ਗੋਇਲ, ਐੱਸ. ਐੱਸ. ਡੀ. ਕਾਲਜ ਦੇ ਪ੍ਰੋ. ਮਨੀਸੀ ਦੱਤ ਸ਼ਰਮਾ, ਪ੍ਰੋ. ਨੀਰਜ ਸਰਮਾ , ਸਕੂਲ ਦੇ ਪ੍ਰਿੰਸੀਪਲ ਸ੍ਰ. ਜਗਜੀਤ ਸਿੰਘ. ਪ੍ਰੋ. ਮਨਜੀਤ ਕੌਰ ਵਾਇਸ ਪ੍ਰਿੰਸੀਪਲ, ਡੀ. ਐੱਲ. ਟੀ. ਸਕੂਲ ਦੇ ਪ੍ਰਿੰਸੀਪਲ ਖੁਸਵਿੰਦਰ ਪਾਲ ਅਤੇ ਕਾਲਜ ਦਾ ਸਮੂਹ ਸਟਾਫ ਹਾਜਿਰ ਸੀ। ਕਾਲਜ ਦੇ ਪ੍ਰਿੰਸੀਪਲ ਸ੍ਰ. ਲਾਲ ਸਿੰਘ ਨੇ ਮੁੱਖ ਮਹਿਮਾਨ , ਪ੍ਰਬੰਧਕ ਕਮੇਟੀ ਅਤੇ ਹੋਰ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।