ਅਹਿਮਦਾਬਾਦ ‘ਚ ਹੋਈ ਕੇਨਕੇਨ ਨੈਸ਼ਨਲ ਪੱਧਰ ਦੀ ਪ੍ਰੀਖਿਆ ਵਿੱਚ ਟੰਡਨ ਸਕੂਲ ਦੇ ਵਿਦਿਆਰਥੀ ਆਰਵ ਦੀ ਵੱਡੀ ਪ੍ਰਾਪਤੀ
ਰਘਵੀਰ ਹੈਪੀ, ਬਰਨਾਲਾ 13 ਫਰਵਰੀ 2025
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ (Tandon International School) ਦੇ ਵਿਦਿਆਰਥੀ ਆਰਵ ਨੇ ਕੇਨਕੇਨ ਨੈਸ਼ਨਲ ਪੱਧਰ ਦੀ ਪ੍ਰੀਖਿਆ ਵਿਚ ਗੋਲ੍ਡ ਮੈਡਲ ਜਿੱਤਕੇ ਸਕੂਲ ਦਾ ਨਾਮ ਰੋਸ਼ਨ ਕੀਤਾ । ਇਹ ਕੇਨਕੇਨ ਨੈਸ਼ਨਲ ਪੱਧਰ ਦੀ ਪ੍ਰੀਖਿਆ ਗੁਜਰਾਤ ਦੇ ਅਹਿਮਦਾਬਾਦ ਵਿਖੇ ਹੋਈ। ਜਿਸ ਵਿਚ ਪੂਰੇ ਭਾਰਤ ਭਰ ਦੇ 10000 ਤੋਂ ਵੱਧ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿਚ ਟੰਡਨ ਸਕੂਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਜਿਸ ਵਿਚ ਆਰਵ ਨੇ ਇਸ ਪ੍ਰੀਖਿਆ ਨੂੰ ਪਾਸ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਗੋਲ੍ਡ ਮੈਡਲ ਜਿੱਤਿਆ। ਆਰਵ ਹੁਣ ਇੰਟਰਨੈਸ਼ਨਲ ਲਈ ਵੀ ਚੁਣਿਆ ਗਿਆ ਹੈ। ਇਹ ਪ੍ਰੀਖਿਆ ਇੰਟਰਨੈਸ਼ਨਲ ਕੇਨਕੇਨ ਮੈਥ ਪਜਲ ਓਲਮੀਯਾਡ ਵਲੋਂ ਸਾਰੇ ਸਕੂਲ ਦੇ ਵਿਦਿਆਰਥੀਆਂ ਲਈ ਪੂਰੇ ਭਾਰਤ ਅਤੇ ਇੰਟਰਨੈਸ਼ਨਲ ਤੌਰ ਉਪਰ ਕਰਵਾਈ ਜਾਂਦੀ ਹੈ।
ਟੰਡਨ ਸਕੂਲ ਦੇ ਪ੍ਰਿੰਸੀਪਲ ਵੀ ਕੇ ਸ਼ਰਮਾ, ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਜੇਤੂ ਰਹੇ ਵਿਦਿਆਰਥੀ ਆਰਵ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਕੂਲ ਲਈ ਇਹ ਬੜੀ ਹੀ ਖੁਸ਼ੀ ਦੀ ਗੱਲ ਹੈ,ਕਿ ਸਕੂਲ ਦੇ ਵਿਦਿਆਰਥੀ ਨੇ ਕੇਨਕੇਨ ਇੰਟਰਨੈਸ਼ਨਲ ਦੀ ਨੈਸ਼ਨਲ ਪੱਧਰ ਪ੍ਰੀਖਿਆ ਮੁਕਾਬਲੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਗੋਲ੍ਡ ਮੈਡਲ ਜਿੱਤਿਆ ਅਤੇ ਟੰਡਨ ਇੰਟਰਨੈਸ਼ਨਲ ਸਕੂਲ ਦਾ ਨਾਮ ਪੂਰੇ ਸ਼ਹਿਰ ਵਿਚ ਰੋਸ਼ਨ ਕੀਤਾ ਹੈ।
ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਕਿਹਾ ਕਿ ਬਰਨਾਲਾ ਸ਼ਹਿਰ ਤੋਂ ਸਿਰਫ ਦੋ ਸਕੂਲਾਂ ਦੇ ਵਿਦਿਆਰਥੀ ਹੀ ਇਸ ਪ੍ਰੀਖਿਆ ਲਈ ਸਿਲੈਕਟ ਹੋਏ ਸਨ। ਜਿਸ ਵਿਚ ਟੰਡਨ ਇੰਟਰਨੈਸ਼ਨਲ ਸਕੂਲ ਤੋਂ ਆਰਵ ਨੇ ਇਸ ਪ੍ਰੀਖਿਆ ਮੁਕਾਬਲੇ ਵਿਚ ਆਪਣਾ ਵਧੀਆ ਪ੍ਰਦਸ਼ਨ ਕਰਦੇ ਹੋਏ , ਇਸ ਨੈਸ਼ਨਲ ਪੱਧਰ ਦੀ ਪ੍ਰੀਖਿਆ ਮੁਕਾਬਲੇ ਵਿਚ ਪਹਿਲਾ ਸਥਾਨ ਲਿਆ, ਸਾਡੇ ਲਈ ਬਹੁਤ ਹੀ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ। ਉਨਾਂ ਕਿਹਾ ਕਿ ਟੰਡਨ ਸਕੂਲ ਆਰਵ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹੈ।
ਸਕੂਲ ਦੇ ਡਾਇਰੈਕਟਰ ਸ਼੍ਰੀ ਸ਼ਿਵ ਸਿੰਗਲਾ ਨੇ ਸਕੂਲ ਦੇ ਵਿਦਿਆਰਥੀ ਆਰਵ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਰਵ ਨੇ ਸਕੂਲ ਦਾ ਨਾਮ ਅੱਜ ਸੁਨਹਿਰੀ ਅੱਖਰਾਂ ਵਿਚ ਲਿਖਵਾਇਆ ਹੈ । ਉਹਨਾਂ ਕਿਹਾ ਕਿ ਇਹ ਮੈਥ ਲੈਬਲ ਦੀ ਪ੍ਰੀਖਿਆ ਵਿਚ ਹਜਾਰਾਂ ਵਿਦਿਆਰਥੀ ਭਾਗ ਲੈਂਦੇ ਹਨ। ਜਿਹਨਾਂ ਵਿਚੋਂ ਬਹੁਤ ਘਟ ਗਿਣਤੀ ਵਿੱਚ ਬੱਚੇ ਹੀ ਅਗਲੇ ਪੱਧਰ ਲਈ ਚੁਣੇ ਜਾਂਦੇ ਹਨ। ਪਰ ਟੰਡਨ ਸਕੂਲ ਦੇ ਵਿਦਿਆਰਥੀ ਹਰ ਪੱਧਰ ਉਪਰ ਮੱਲਾਂ ਮਾਰ ਰਹੇ ਹਨ। ਉਨਾਂ ਕਿਹਾ ਕਿ ਟੰਡਨ ਸਕੂਲ ਨੂੰ ਹਾਲੇ ਮਸਾਂ ਤਿੰਨ ਸਾਲ ਹੀ ਹੋਏ ਹਨ, ਪਰ ਸਕੂਲ ਦੀਆਂ ਉਪਲੱਭਦੀਆਂ ਬਹੁਤ ਜਿਆਦਾ ਹਨ। ਉਨਾਂ ਕਿਹਾ ਕਿ ਸਕੂਲ ਨੇ ਜੋ ਉਪਰਾਲਾ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਸ਼ੁਰੂ ਕੀਤਾ ਸੀ, ਉਸ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਹਰ ਦਿਨ, ਹਰ ਪਲ ਸਫਲਤਾ ਮਿਲ ਰਹੀ ਹੈ।
ਸਿੰਗਲਾ ਨੇ ਕਿਹਾ ਕਿ ਸਾਡੇ ਸਕੂਲ ਦੇ ਵਿਦਿਆਰਥੀ ਹਰ ਪੱਧਰ ਉਪਰ ਅਤੇ ਖੇਡ ਮੁਕਾਬਲੇ ਵਿੱਚ ਵੀ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ। ਸਕੂਲ ਦੇ ਅਧਿਆਪਕ ਵਿਦਿਆਰਥੀਆਂ ਨੂੰ ਹਰ ਮੁਕਾਬਲੇ ਲਈ ਕੜੀ ਮਿਹਨਤ ਵੀ ਕਰਵਾਉਂਦੇ ਹਨ। ਜਿਸ ਨਾਲ ਵਿਦਿਆਰਥੀਆਂ ਨੂੰ ਬਹੁਪੱਖੀ ਸ਼ਖਸ਼ੀਅਤ ‘ਚ ਹੋਰ ਨਿਖਾਰ ਆ ਸਕੇ । ਸ੍ਰੀ ਸਿੰਗਲਾ ਨੇ ਸਕੂਲ ਦੇ ਅਧਿਆਪਕਾਂ ਨੂੰ ਵੀ ਵਧਾਈ ਦਿਤੀ ਅਤੇ ਕਿਹਾ ਕਿ ਉਹ ਬੱਚਿਆਂ ਵਿੱਚ ਹੋਰ ਜੋਸ਼ ਭਰਨ ਤਾਂ ਜੋ ਵਿਦਿਆਰਥੀ ਹਰ ਖੇਤਰ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਅਤੇ ਸਕੂਲ ਦਾ ਨਾਮ ਸੁਨਹਿਰੇ ਅੱਖਰਾਂ ਵਿਚ ਲਿਖਾਉਣ ਦੀ ਜੱਦੋਜਹਿਦ ਜ਼ਾਰੀ ਰੱਖਣ।