ਡਿਪਟੀ ਕਮਿਸਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਜ਼ਿਲੇ ਵਿੱਚ ਕੁੱਲ ਐਕਟਿਵ ਕੇਸ 55
ਅਸ਼ੋਕ ਵਰਮਾ ਬਠਿੰਡਾ, 11 ਜੁਲਾਈ 2020
ਸ਼ਨੀਵਾਰ ਦੀ ਸ਼ਾਮ ਤੱਕ ਕਰੋਨਾ ਵਾਇਰਸ ਨਾਲ ਸਬੰਧਤ 424 ਵਿਅਕਤੀਆਂ ਦੀਆਂ ਨੈਗੇਟਿਵ ਅਤੇ 5 ਵਿਅਕਤੀਆਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ। ਇਸ ਸਮੇਂ ਜ਼ਿਲੇ ਵਿਚ ਕੁੱਲ 55 ਐਕਟਿਵ ਕੇਸ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਾਪਤ ਰਿਪੋਰਟਾਂ ਵਿੱਚੋਂ 3 ਲੇਬਰ ਨਾਲ ਸਬੰਧਤ, ਇੱਕ ਬਠਿੰਡਾ ਕੈਂਟ ਅਤੇ ਇੱਕ ਕੇਸ ਜ਼ਿਲਾ ਲੁਧਿਆਣਾ ਨਾਲ ਸਬੰਧਤ ਉਸ ਵਿਅਕਤੀ ਦਾ ਹੈ ਜੋ ਲੁਧਿਆਣਾ ਵਿਖੇ ਸਰਵਿਸ ਕਰਦਾ ਹੈ ਪਰ ਬਠਿੰਡੇ ਦਾ ਰਹਿਣ ਵਾਲਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੈ ਕਿ ਸਰਕਾਰ ਵਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਸਕ ਪਾਉਣਾ ਯਕੀਨੀ ਬਣਾਉਣ, ਵਾਰ-ਵਾਰ ਹੱਥ ਧੋਣ ਤੇ ਲਗਭਗ 2-2 ਗਜ਼ ਦੀ ਆਪਸੀ ਦੂਰੀ ਬਣਾ ਕੇ ਰੱਖਣ ਤਾਂ ਜੋ ਇਸ ਮਹਾਂਮਾਰੀ ਨੂੰ ਮਾਤ ਪਾਈ ਜਾ ਸਕੇ।