ਪਰਿਵਾਰ ਦਾ ਦੋਸ਼-ਮਾਲਿਕਾਂ ਦੇ ਰਵੱਈਏ ਤੋਂ ਤੰਗ ਆ ਕੇ ਕੀਤੀ ਆਤਮ ਹੱਤਿਆ
ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਵਾਉਣ ਲਈ ਲੋਕਾਂ ਦਾ ਹੰਡਿਆਇਆ ਪੁਲਿਸ ਚੌਂਕੀ ਅੱਗੇ ਧਰਨਾ ਸ਼ੁਰੂ
ਡੀਐਸਪੀ ਟਿਵਾਣਾ,ਐਸਐਚਉ ਬਲਜੀਤ ਸਿੰਘ ਵੀ ਮੌਕੇ ਤੇ ਪਹੁੰਚੇ
ਸੋਨੀ ਪਨੇਸਰ ਬਰਨਾਲਾ 11 ਜੁਲਾਈ 2020
ਸ਼ਹੀਦ ਭਗਤ ਸਿੰਘ ਰੋਡ ਬਰਨਾਲਾ ਦੇ ਨਜਦੀਕ ਪੈਂਦੇ ਇੰਡੀਆ ਟਿੰਬਰ ਸਟੋਰ ਦੇ ਸੇਲਜ਼ਮੈਨ ਜਸਵਿੰਦਰ ਭਾਰਦਵਾਜ ਉਰਫ ਮਿੱਠਾ ਨੇ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦਾ ਦੋਸ਼ ਹੈ ਕਿ ਜਸਵਿੰਦਰ ਭਾਰਦਵਾਜ ਨੇ ਦੁਕਾਨ ਮਾਲਿਕਾਂ ਦੇ ਰਵੱਈਏ ਤੋਂ ਤੰਗ ਆ ਕੇ ਹੀ ਆਤਮ ਹੱਤਿਆ ਕੀਤੀ ਹੈ। ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਨ ਚ, ਕਥਿਤ ਟਾਲਮਟੋਲ ਕਰ ਰਹੀ ਪੁਲਿਸ ਤੋਂ ਖਫਾ ਲੋਕਾਂ ਨੇ ਪੁਲਿਸ ਚੌਂਕੀ ਹੰਡਿਆਇਆ ਦੇ ਬਾਹਰ ਰੋਸ ਧਰਨਾ ਸ਼ੁਰੂ ਕਰ ਦਿੱਤਾ।
ਰੋਸ ਪ੍ਰਦਰਸ਼ਨ ਦਾ ਸਮੱਰਥਨ ਕਰਨ ਲਈ ਵੱਖ ਵੱਖ ਮੁਲਾਜਿਮ ਜਥੇਬੰਦੀਆਂ ਦੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂ ਵੀ ਪਹੁੰਚ ਗਏ ਹਨ। ਇਸ ਸਬੰਧੀ ਜਾਦਕਾਰੀ ਦਿੰਦੇ ਹੌਏ ਮ੍ਰਿਤਕ ਦੇ ਭਰਾ ਭੂਸ਼ਣ ਭਾਰਦਵਾਜ ਨੇ ਦੱਸਿਆ ਕਿ ਉਸ ਦਾ ਭਰਾ ਕਾਫੀ ਸਮੇਂ ਇੰਡੀਆ ਟਿੰਬਰ ਸਟੋਰ ਤੇ ਬਤੌਰ ਸੇਲਜ਼ਮੈਨ ਨੌਕਰੀ ਕਰਦਾ ਸੀ। ਕੁਝ ਸਮੇਂ ਤੋਂ ਟਿੰਬਰ ਸਟੋਰ ਦੇ ਮਾਲਿਕ ਰਵਿੰਦਰ ਕੁਮਾਰ ਅਤੇ ਸਾਹਿਲ ਬਾਂਸਲ ਉਸ ਨੂੰ ਮਾਨਸਿਕ ਤੌਰ ਤੇ ਪੈਸਿਆਂ ਦੇ ਲੈਣ ਦੇਣ ਕਰ ਰਹੇ ਸੀ। ਜਿਸ ਤੋਂ ਤੰਗ ਆ ਕੇ ਜਸਵਿੰਦਰ ਨੇ ਆਤਮ ਹੱਤਿਆ ਕਰ ਲਈ। ਉਨ੍ਹਾਂ ਕਿਹਾ ਕਿ ਜਸਵਿੰਦਰ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਕੇਸ ਦਰਜ਼ ਕਰਨ ਲਈ ਪੁਲਿਸ ਨੂੰ ਕਿਹਾ ਗਿਆ। ਪਰੰਤੂ ਪੁਲਿਸ ਨੇ ਕੇਸ ਦਰਜ਼ ਕਰਨ ਦੀ ਬਜਾਏ ਟਾਲਮਟੋਲ ਸ਼ੁਰੂ ਕਰ ਦਿੱਤੀ।
ਇਸ ਮੌਕੇ ਮ੍ਰਿਤਕ ਦੇ ਭਰਾ ਅਤੇ ਡੀ.ਐਮ.ਐਫ. ਦੇ ਜਿਲ੍ਹਾ ਪ੍ਰਧਾਨ ਮਨਜੀਤ ਰਾਜ, ਕਰਮਚਾਰੀ ਆਗੂ ਕਰਮਜੀਤ ਬੀਹਲਾ, ਡੀਟੀਐਫ ਦੇ ਰਜੀਵ ਕੁਮਾਰ, ਇਨਕਲਾਬੀ ਕੇਂਦਰ ਦੇ ਆਗੂ ਖੁਸ਼ਮਿੰਦਰ ਪਾਲ, ਮੁਲਾਜਮ ਆਗੂ ਜਗਵਿੰਦਰ ਪਾਲ ਆਦਿ ਆਗੂਆਂ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ਼ ਨਹੀਂ ਕੀਤਾ, ਤਾਂ ਉਹ ਨਾ ਲਾਸ਼ ਦਾ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਅੰਤਿਮ ਸੰਸਕਾਰ ਕਰਨਗੇ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਉਹ ਦੇ ਉਨ੍ਹਾਂ ਦੀ ਪਾਰਟੀ ਪੂਰੀ ਤਰਾਂ ਮ੍ਰਿਤਕ ਦੇ ਪਰਿਵਾਰ ਤੇ ਆਣ ਪੲ ਇਸ ਮੁਸ਼ਕਿਲ ਦੀ ਘੜੀ ਚ, ਨਾਲ ਖੜ੍ਹੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਦੋਸ਼ੀਆਂ ਖਿਲਾਫ ਬਿਨਾਂ ਦੇਰੀ ਕੇਸ ਦਰਜ਼ ਕਰਕੇ ਉਨਾਂ ਨੂੰ ਗਿਰਫਤਾਰ ਕਰਨ ਦੀ ਮੰਗ ਵੀ ਕੀਤੀ।
ਮਾਹੌਲ ਤਣਾਅਪੂਰਣ ਹੁੰਦਿਆਂ ਦੇਖ ਡੀਐਸਪੀ ਲਖਵੀਰ ਸਿੰਘ ਟਿਵਾਣਾ ਅਤੇ ਐਸਐਚਉ ਸਦਰ ਬਲਜੀਤ ਸਿੰਘ ਵੀ ਮੌਕੇ ਤੇ ਪਹੁੰਚ ਗਏ। ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਪੁਲਿਸ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦੇ ਅਧਾਰ ਤੇ ਉਚਿਤ ਕਾਨੂੰਨੀ ਕਾਰਵਾਈ ਅਮਲ ਚ, ਲਿਆਵੇਗੀ। ਉਨਾਂ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਉਹ ਸ਼ਾਂਤੀ ਬਣਾਈ ਰੱਖਣ, ਪੁਲਿਸ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਚੇ ਕੋਈ ਢਿੱਲ ਨਹੀਂ ਕਰੇਗੀ।