ਸਿਲਾਈ ਸੈਂਟਰ ‘ਚ ਛਿਮਾਹੀ ਟ੍ਰੇਨਿੰਗ ਸਮਾਪਤ, 30 ਲੜਕੀਆਂ ਨੇ ਦਿੱਤੀ ਪ੍ਰੀਖਿਆ – ਇੰਜ: ਸਿੱਧੂ

Advertisement
Spread information
ਰਘਵੀਰ ਹੈਪੀ, ਬਰਨਾਲਾ 12 ਜਨਵਰੀ 2025
       ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਆਈ ਐਸ ਓ ਤੋਂ ਅਪਰੂਵਡ ਮੁਫ਼ਤ ਸਿਲਾਈ ਸੈਂਟਰ ਲੋੜਵੰਦ ਕੁੜੀਆਂ ਲਈ ਪਿੰਡ ਨਾਈਵਾਲਾ ਵਿੱਖੇ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਹੈ। ਜਿਸ ਵਿੱਚ ਦੂਸਰਾ 30 ਲੜਕੀਆਂ ਦਾ ਬੈਚ 6 ਮਹੀਨੇ ਦੀ ਸਫਲ ਟ੍ਰੇਨਿੰਗ ਕਰਨ ਉਪਰੰਤ ਸਮਾਪਤ ਹੋ ਗਿਆ ਹੈ ਅਤੇ ਹੈਡ ਆਫਿਸ ਤੋਂ ਇੰਦਰਜੀਤ ਕੌਰ ਸੰਸਥਾ ਦੇ ਐਜੂਕੇਸ਼ਨ ਡਾਇਰੈਕਟਰ ਵੱਲੋਂ ਪ੍ਰੀਖਿਆ ਲਈ ਗਈ।
       ਇਹ ਜਾਣਕਾਰੀ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅਗਲਾ ਬੈਚ ਇਸੇ ਪਿੰਡ ਵਿੱਚ ਇੱਕ ਫਰਵਰੀ ਤੋਂ ਸ਼ੁਰੂ ਕੀਤਾ ਜਾਵੇਗਾ। ਉਹਨਾਂ ਦੱਸਿਆ ਕੇ ਪਿੰਡ ਖੁੱਡੀ ਖੁਰਦ ਵਿਖੇ ਅਤੇ ਪਿੰਡ ਪੱਖੋਕੇ ਵਿੱਖੇ ਦੋ ਹੋਰ ਸੈਟਰ ਇੱਕ ਫਰਵਰੀ ਤੋਂ ਸ਼ੁਰੂ ਕਰ ਰਹੇ ਹਾਂ ਤਾਂਕਿ ਸਾਡੇ ਸਮਾਜ ਵਿੱਚ ਲੋੜਵੰਦ ਕੁੜੀਆਂ ਜਿਹੜੀਆਂ ਕਿਸੇ ਕਾਰਨਾਂ ਕਰਕੇ ਪੜ੍ਹ ਨਹੀਂ ਸਕੀਆ । ਸਾਡੀ ਸੰਸਥਾ ਵੱਲੋਂ ਇਹ ਉਪਰਾਲਾ ਉਹਨਾਂ ਬਚੀਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਕੀਤਾ ਜਾ ਰਿਹਾ ਹੈ। ਪੂਰੇ ਪੰਜਾਬ ਅੰਦਰ ਤਕਰੀਬਨ ਤਿੰਨ ਸੌ ਦੇ ਕਰੀਬ ਮੁਫ਼ਤ ਸਿਲਾਈ ਸੈਂਟਰ  ਚੱਲ ਰਹੇ ਹਨ। ਸਿੱਧੂ ਨੇ ਬਰਨਾਲਾ ਜਿਲ੍ਹੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਪਿੰਡਾਂ ਵਿੱਚ ਇਹੋ ਜਿਹੇ ਸਿਲਾਈ ਸੈਂਟਰ ਖੋਲ੍ਹਣ ਲਈ ਸਾਡੇ ਨਾਲ ਸਪੰਰਕ ਕਰਨ।
     ਇਸ ਮੌਕੇ ਕੁਲਵਿੰਦਰ ਸਿੰਘ ਗੁਰਜੰਟ ਸਿੰਘ ਸੋਨਾ, ਗੁਰਦੇਵ ਸਿੰਘ ਮੱਕੜ,  ਵਰਿਦਰ ਕੌਰ ਪਟਿਆਲਾ ਤੋਂ ਸੈਂਟਰ ਇੰਚਾਰਜ  ਕਰਮਜੀਤ ਕੌਰ, ਸਰਪੰਚ ਗੁਰਮੁੱਖ ਸਿੰਘ ਲਾਲੀ ਦੀ ਪਤਨੀ ਲਖਵਿੰਦਰ ਲਾਲੀ, ਹੌਲਦਾਰ ਬਸੰਤ ਸਿੰਘ, ਹਰਪ੍ਰੀਤ ਕੌਰ, ਰਮਨਦੀਪ ਕੌਰ ਅਤੇ ਸਾਰੇ ਟ੍ਰੇਨੀ ਬੱਚੇ ਹਾਜਰ ਸਨ।
Advertisement
Advertisement
Advertisement
Advertisement
Advertisement
error: Content is protected !!