ਅਦੀਸ਼ ਗੋਇਲ, ਬਰਨਾਲਾ 25 ਨਵੰਬਰ 2024
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਸੁਖਜੀਤ ਕੌਰ ਨੇ 10 ਮੀਟਰ ਏਅਰ ਰਾਈਫਲ ਵੂਮੈਨ ਪੀਪ ਸੀਟ ਵਿੱਚ ਸੋਨ ਤਗਮਾ ਜਿੱਤਿਆ। ਉੱਤਰ ਪ੍ਰਦੇਸ਼ ਦੇ ਅਯੁੱਧਿਆ ਜ਼ਿਲ੍ਹੇ ਵਿੱਚ ਤਿੰਨ ਰੋਜ਼ਾ ਪੁਲਿਸ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਰਾਜਾਂ ਦੇ ਨਿਸ਼ਾਨੇਬਾਜ਼ਾਂ ਨੇ ਮੁਕਾਬਲੇ ਵਿੱਚ ਭਾਗ ਲਿਆ। ਜਿਸ ਵਿੱਚ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਨਿਸ਼ਾਨੇਬਾਜ਼ ਸੁਖਜੀਤ ਕੌਰ ਨੇ ਸੋਨ ਤਗਮਾ ਜਿੱਤਿਆ। ਅਯੁੱਧਿਆ ਵਿੱਚ ਤਿੰਨ ਰੋਜ਼ਾ ਪੁਲਿਸ ਸਟੇਟ ਸ਼ੂਟਿੰਗ ਖੇਡਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੁਖਜੀਤ ਕੌਰ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ । ਅਯੁੱਧਿਆ ਵਿਖੇ ਹੋਏ ਇਨਾਮ ਵੰਡ ਸਮਾਰੋਹ ਵਿੱਚ ਨਿਸ਼ਾਨੇਬਾਜ਼ ਸੁਖਜੀਤ ਕੌਰ ਨੂੰ ਐਸਪੀ ਸਿਟੀ ਅਯੁੱਧਿਆ ਦੇ ਸ਼੍ਰੀ ਮਧੂਬਨ ਸਿੰਘ , ਕਮਾਂਡੈਂਟ ਅਫਸਰ (ਸੀਓ) ਸ਼ੈਲੇਂਦਰ ਸਿੰਘ, ਡੀਐਸਪੀ ਅਸ਼ਵਨੀ ਕੁਮਾਰ ਵੱਲੋਂ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸ਼ੁਭਕਾਮਨਾਵਾਂ ਦਿਤੀਆਂ ਗਈਆਂ ।
ਟੰਡਨ ਸਕੂਲ ਦੇ ਪ੍ਰਿੰਸੀਪਲ ਵੀ ਕੇ ਸ਼ਰਮਾ , ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਜੇਤੂ ਵਿਦਿਆਰਥਣ ਨੂੰ ਅਤੇ ਸਕੂਲ ਦੇ ਰਾਈਫਲ ਸ਼ੂਟਿੰਗ ਕੋਚ ਰਾਹੁਲ ਗਰਗ ਨੂੰ ਵਧਾਈ ਦਿਤੀ। ਸਕੂਲ ਦੇ ਡਰੈਕਟਰ ਸ਼੍ਰੀ ਸ਼ਿਵ ਸਿੰਗਲਾ ਨੇ ਵਿਦਿਆਰਥਣ ਸੁਖਜੀਤ ਕੌਰ ਨੂੰ ਬਧਾਈ ਦਿਤੀ ਅਤੇ ਭਵਿੱਖ ਲਈ ਹੋਰ ਅਗੇ ਵਧਣ ਦੀ ਪ੍ਰੇਰਨਾ ਵੀ ਦਿਤੀ। ਉਹਨਾਂ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਨੇ ਪਹਿਲੇ ਹੀ ਸੈਸ਼ਨ ਵਿਚ ਸਕੂਲ ਵਿੱਚ ਰਾਈਫਲ ਸ਼ੂਟਿੰਗ ਰੇਂਜ਼ , ਕਰਾਟੇ ਗਰਾਉਂਡ , ਬੈਡਮਿੰਟਨ ਗਰਾਉਂਡ , ਟੇਬਲਟੈਨਿਸ ਗਰਾਉਂਡ , ਨੈਟ ਬਾਲ ਗਰਾਉਂਡ ਚੇਸ਼ ਅਤੇ ਕ੍ਰਿਕਟ ਗਰਾਉਂਡ ਬਣਾ ਦਿੱਤੇ ਸਨ ।
ਸਿੰਗਲਾ ਨੇ ਕਿਹਾ ਕਿ ਟੰਡਨ ਸਕੂਲ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਜ਼ੋਰ ਦਿੰਦਾ ਹੈ , ਜਿਸ ਨਾਲ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ਼ ਸਕੇ । ਸਾਡੇ ਸਕੂਲ ਦੇ ਕੋਚ ਬੱਚਿਆਂ ਨੂੰ ਸਵੇਰ ਅਤੇ ਸ਼ਾਮ ਸਕੂਲ ਵਿਖੇ ਟ੍ਰਿਨਿੰਗ ਦਿੰਦੇ ਹਨ। ਟੰਡਨ ਸਕੂਲ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ਼ ਵੱਖ ਵੱਖ ਉਪਰਾਲੇ ਕਰਦਾ ਰਹਿੰਦਾ ਹੈ, ਅੰਤ ਉਹਨਾਂ ਨੇ ਇਸ ਜਿੱਤ ਲਈ ਸਕੂਲ ਦੇ ਰਾਈਫਲ ਸ਼ੂਟਿੰਗ ਕੋਚ ਰਾਹੁਲ ਗਰਗ ਨੂੰ ਵੀ ਵਧਾਈ ਦਿਤੀ ਅਤੇ ਕਿਹਾ ਕਿ ਬੱਚਿਆਂ ਵਿਚ ਹੋਰ ਜੋਸ਼ ਭਰਨ ਤਾਂ ਜੋ ਵਿਦਿਆਰਥੀ ਆਪਣਾ ਅਤੇ ਸਕੂਲ ਦਾ ਨਾਲ ਸੁਨਹਿਰੇ ਅੱਖਰਾਂ ਵਿਚ ਲਿਖਾਉਣ।