ਥਾਣਾ ਧਨੌਲਾ ਚ, ਵੀ ਕੋਆਰੰਟੀਨ ਕੀਤੇ 4 ਪੁਲਿਸ ਮੁਲਾਜਮ
ਹਰਿੰਦਰ ਨਿੱਕਾ ਬਰਨਾਲਾ 4 ਜੁਲਾਈ 2020
ਜਿਲ੍ਹੇ ਦੀ ਪੱਖੋ ਕਲਾਂ ਪੁਲਿਸ ਚੌਂਕੀ ਚ, ਫੜ੍ਹੇ ਦੋਸ਼ੀ ਬਲਜੀਤ ਸਿੰਘ ਨਿਵਾਸੀ ਬੁਗਰਾਂ ਦੀ ਰਿਪੋਰਟ ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਪੁਲਿਸ ਮਹਿਕਮੇ ਚ, ਖਲਬਲੀ ਮੱਚ ਗਈ। ਸਿਹਤ ਵਿਭਾਗ ਨੇ ਪੁਲਿਸ ਚੌਂਕੀ ਦੇ ਇੰਚਾਰਜ਼ ਜਸਵੀਰ ਸਿੰਘ ਸਣੇ 13 ਪੁਲਿਸ ਮੁਲਾਜਮ ਅਤੇ 13 ਮੁਲਜਮਾਂ ਨੂੰ ਇਹਤਿਆਤ ਦੇ ਤੌਰ ਤੇ ਕੋਆਰੰਟੀਨ ਕਰ ਦਿੱਤਾ ਗਿਆ। ਇਹਨਾਂ ਚ, 3 ਮਹਿਲਾ ਪੁਲਿਸ ਕਰਮਚਾਰੀ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਦੋਸ਼ੀ ਬਲਜੀਤ ਸਿੰਘ ਨੂੰ ਧਨੌਲਾ ਥਾਣੇ ਦੀ ਪੁਲਿਸ ਨੇ ਗਿਰਫਤਾਰ ਕਰਕੇ ਪੱਖੋ ਕਲਾਂ ਚੌਂਕੀ ਚ, ਰੱਖਿਆ ਸੀ।
ਬਲਜੀਤ ਸਿੰਘ ਦੀ ਗਿਰਫਤਾਰੀ ਸਮੇਂ ਸੰਪਰਕ ਚ, ਆਏ ਧਨੌਲਾ ਥਾਣੇ ਦੇ 4 ਪੁਲਿਸ ਮੁਲਾਜਮਾਂ ਨੂੰ ਵੀ ਥਾਣੇ ਚ, ਹੀ ਕੋਆਰੰਟੀਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪੁਲਿਸ ਦੁਆਰਾ ਗਿਰਫਤਾਰ ਦੋਸ਼ੀ ਬਲਜੀਤ ਸਿੰਘ ਦੀ ਰਿਪੋਰਟ ਸ਼ਨੀਵਾਰ ਨੂੰ ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਪੁਲਿਸ ਚੌਂਕੀ ਚ, ਤਾਇਨਾਤ ਸਾਰੇ ਮੁਲਾਜਿਮਾਂ ਤੇ ਮੁਲਜਮਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਚ, ਅੱਜ ਕੁੱਲ 6 ਨਵੇਂ ਬੰਦਿਆਂ ਦੀ ਰਿਪੋਰਟ ਪੋਜ਼ੇਟਿਵ ਆਈ ਹੈ। ਇੱਨ੍ਹਾਂ ਵਿੱਚੋਂ 2 ਮਰੀਜ਼ ਮਹਿਲ ਕਲਾਂ , ਨਜ਼ਦੀਕੀ ਪਿੰਡ ਹਰਦਾਸਪੁਰਾ ਦੀ ਇੱਕ ਔਰਤ, ਇੱਕ ਇੱਕ ਜਣਾ ਅਸਪਾਲ ਕਲਾਂ ਤੇ ਧਨੌਲਾ ਦਾ ਰਹਿਣ ਵਾਲਾ ਹੈ।