ਨਸ਼ਾ ਸੌਦਾਗਰ ਦੀ ਆਲੀਸ਼ਾਨ ਕੋਠੀ ‘ਚ ਪਹੁੰਚੀ ਪੁਲਿਸ ‘ਤੇ…

Advertisement
Spread information

ਥਾਣਾ ਠੁੱਲੀਵਾਲ ਵਿਖੇ ਦਰਜ ਇੱਕੋ ਕੇਸ ਵਿੱਚ 95 ਲੱਖ 60 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ

ਹਰਿੰਦਰ ਨਿੱਕਾ, ਬਰਨਾਲਾ 1 ਸਤੰਬਰ 2024

         ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਵੱਡਾ ਐਕਸ਼ਨ ਕਰਦਿਆਂ ਪੁਲਿਸ ਦੀ ਟੀਮ ਨੇ ਨਸ਼ਿਆਂ ਦੇ ਇੱਕ ਸੌਦਾਗਰ ਦੀ ਨਸ਼ਾ ਤਸਕਰੀ ਕਰਕੇ,ਬਣਾਈ ਲੱਖਾਂ ਰੁਪਏ ਦੀ ਆਲੀਸ਼ਾਨ ਕੋਠੀ ਨੂੰ ਸੀਜ਼ ਕਰ ਦਿੱਤਾ। ਪੁਲਿਸ ਨੇ ਚਾਲੂ ਸਾਲ ਦੌਰਾਨ ਹੁਣ ਤੱਕ ਗਿਆਰਾਂ ਕੇਸਾਂ ਦੇ ਦੋਸ਼ੀਆਂ ਦੀ ਕਰੀਬ 2 ਕਰੋੜ ਰੁਪਏ ਦੀ ਚੱਲ ਅਚੱਲ ਜਾਇਦਾਦ ਸੀਜ ਕਰਵਾਉਣ ਵਿੱਚ ਸਫਲਤਾ ਹਾਸਿਲ ਕਰ ਲਈ ਹੈ।  ਇਸ ਸਬੰਧੀ ਮੀਡੀਆ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਡੀਐਸਪੀ ਡੀ  ਰਾਜਿੰਦਰਪਾਲ ਸਿੰਘ, ਪੀ.ਪੀ.ਐੱਸ.ਨੇ ਦੱਸਿਆ ਕਿ ਸ਼੍ਰੀ ਸੰਦੀਪ ਕੁਮਾਰ ਮਲਿਕ, ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਜੀ ਦੇ ਹੁਕਮਾਂ ਤੇ ਪਹਿਰਾ ਦਿੰਦੇ ਹੋਏ ਬਰਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਤਹਿਤ ਬਰਨਾਲਾ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਦੀਆਂ ਜਾਇਦਾਦਾਂ ਜ਼ਬਤ ਕਰਵਾਈਆਂ ਜਾ ਰਹੀਆਂ ਹਨ। ਤਾਂ ਜੋ ਹੋਰਨਾਂ ਨਸ਼ਾ ਤਸਕਰਾਂ ਨੂੰ ਵੀ ਸਖਤ ਸੁਨੇਹਾ ਮਿਲ ਸਕੇ, ਕਿ ਨਸ਼ਿਆਂ ਦਾ ਧੰਦਾ ਕਰਕੇ ਗਲ਼ਤ ਤਰੀਕੇ ਨਾਲ ਬਣਾਈ ਗਈ, ਜਾਇਦਾਦ ਹੁਣ ਉਨ੍ਹਾਂ ਦੀ ਨਹੀਂ ਰਹੇਗੀ। 
        ਉਨ੍ਹਾਂ ਦੱਸਿਆ ਕਿ ਸ਼੍ਰੀ ਸੁਬੇਗ ਸਿੰਘ, ਪੀ.ਪੀ.ਐੱਸ. ਉਪ ਕਪਤਾਨ ਪਲਿਸ, ਸਬ ਡਵੀਜ਼ਨ ਮਹਿਲ ਕਲਾਂ ਦੀ ਯੋਗ ਅਗਵਾਈ ਹੇਠ ਥਾਣਾ ਠੁੱਲੀਵਾਲ ਵੱਲੋਂ ਮੁਕੱਦਮਾ ਨੰਬਰ 15 ਮਿਤੀ 30.03.2021 ਅ/ਧ 22,25,29/61/85 ਥਾਣਾ ਠੁੱਲੀਵਾਲ ਵਿੱਚ ਦੋਸ਼ੀ ਰਾਜੂ ਸਿੰਘ ਉਰਫ਼ ਰਾਜਾ ਪੁੱਤਰ ਜਰਨੈਲ ਸਿੰਘ, ਸੀਮਾ ਰਾਣੀ ਪਤਨੀ ਰਾਜੂ ਸਿੰਘ ਵਾਸੀਆਨ ਤਰਖਾਣ ਮਾਜਰਾ, ਜ਼ਿਲ੍ਹਾ ਪਟਿਆਲਾ ਅਤੇ ਦੋਸ਼ੀ ਮੇਜਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਿੰਜਲਪੁਰ, ਜ਼ਿਲ੍ਹਾ ਪਟਿਆਲਾ ਵੱਲੋਂ ਨਸ਼ਾ ਤਸਕਰੀ ਕਰਕੇ ਬਣਾਈ ਗਈ ਕੁੱਲ 95 ਲੱਖ 60 ਹਜ਼ਾਰ ਰੁਪਏ ਦੀ ਚੱਲ-ਅਚੱਲ ਜਾਇਦਾਦ ਜ਼ਬਤ ਕਰਵਾਈ ਗਈ ਹੈ। ਉਨਾਂ ਦੱਸਿਆ ਕਿ ਥਾਣੇਦਾਰ ਸ਼ਰੀਫ਼ ਖਾਨ, ਮੁੱਖ ਅਫ਼ਸਰ ਥਾਣਾ ਠੁੱਲੀਵਾਲ ਵੱਲੋਂ ਉਕਤ ਦੋਸ਼ੀਆਂ ਦੀ ਜਾਇਦਾਦ ਦੀ ਪਹਿਚਾਣ ਕਰਕੇ ਕੇਸ ਸਮਰੱਥ ਅਥਾਰਿਟੀ, ਦਿੱਲੀ ਪਾਸ ਭੇਜਿਆ ਗਿਆ ਸੀ ਜੋ ਸਮਰੱਥ ਅਥਾਰਿਟੀ ਵੱਲੋਂ ਤਸਦੀਕ ਕਰਨ ਉਪਰੰਤ ਦੋਸ਼ੀਆਂ ਦੀ ਜਾਇਦਾਦ ਜ਼ਬਤ ਕਰਨ ਸਬੰਧੀ ਹੁਕਮ ਮੌਸੂਲ ਹੋਏ ਹਨ। ਸਾਰੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਅਗਲੀ ਕਾਰਵਾਈ ਨੂੰ ਅਮਲੀ ਰੂਪ ਦਿੰਦਿਆਂ ਥਾਣਾ ਠੁੱਲੀਵਾਲ ਦੀ ਪੁਲਿਸ ਪਾਰਟੀ ਵੱਲੋਂ ਜ਼ਬਤ ਕੀਤੀ ਗਈ ਜਾਇਦਾਦ ਸਬੰਧੀ ਨੋਟਿਸ ਦੋਸ਼ੀਆਂ ਦੇ ਘਰ ਉੱਤੇ ਚਿਪਕਾ ਦਿੱਤੇ  ਗਏ ਹਨ।
      ਵਰਨਣਯੋਗ ਹੈ ਕਿ ਬਰਨਾਲਾ ਪੁਲਿਸ ਵੱਲੋਂ ਸਾਲ 2024 ਦੌਰਾਨ ਹੁਣ ਤੱਕ 10 ਕੇਸਾਂ ਵਿੱਚ 16 ਦੋਸ਼ੀਆਂ ਦੀ ਕੁੱਲ 1,99,16,311/- ਰੁਪਏ (ਇੱਕ ਕਰੋੜ ਨਿੜੱਨਵੇਂ ਲੱਖ ਸੋਲਾਂ ਹਜ਼ਾਰ ਤਿੰਨ ਸੌ ਗਿਆਰਾਂ) ਦੀ ਜਾਇਦਾਦ ਜ਼ਬਤ ਕਰਵਾਈ ਜਾ ਚੁੱਕੀ ਹੈ। ਇਸ ਨਾਲ ਜਿੱਥੇ ਨਸ਼ਾ ਤਸਕਰਾਂ ਖਿਲਾਫ਼ ਸਿਕੰਜ਼ਾ ਕੱਸਿਆ ਜਾ ਰਿਹਾ ਹੈ, ਉੱਥੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਸਬੰਧੀ ਆਮ ਪਬਲਿਕ ਵਿੱਚ ਵਿਸ਼ਵਾਸ਼ ਪੈਦਾ ਹੋ ਰਿਹਾ ਹੈ। ਬਰਨਾਲਾ ਪੁਲਿਸ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਵਚਨਬੱਧ ਹੈ।

Advertisement
Advertisement
Advertisement
Advertisement
Advertisement
Advertisement
error: Content is protected !!