POLICE ਨੇ ਫੜ੍ਹੀ, ਚਿੱਟੇ’ ਦੇ ਕਾਲੇ ਧੰਦੇ ’ਚ ਲੱਗੀ ਤਿਕੜੀ…

Advertisement
Spread information

ਅਸ਼ੋਕ ਵਰਮਾ, ਬਠਿੰਡਾ 6 ਅਗਸਤ 2024

      ਜਿਲ੍ਹੇ ਦੀ ਨਵੀਂ ਐਸਐਸਪੀ ਅਮਨੀਤ ਕੌਂਡਲ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਦੀਆਂ ਦਿੱਤੀਆਂ ਸਖਤ ਹਦਾਇਤਾਂ ਤੇ ਅਮਲ ਕਰਦਿਆਂ ਬਠਿੰਡਾ ਪੁਲਿਸ ਨੇ ਚਿੱਟੇ ਦਾ ਕਾਲਾ ਧੰਦਾ ਕਰਨ ਵਾਲੇ ਤਿੰਨ ਮੈਂਬਰੀ ਅੰਤਰਰਾਜੀ ਗਿਰੋਹ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਨਥਾਣਾ ਪੁਲਿਸ ਵੱਲੋਂ ਨਸ਼ੇ ਦੇ ਕਾਰੋਬਾਰੀਆਂ ਵਿਰੁੱਧ ਇਸ ਕਾਰਵਾਈ ਦੌਰਾਨ 402 ਗਰਾਮ ਹੈਰੋਇਨ ਬਰਾਮਦ ਹੋਈ ਹੈ ਜੋਕਿ ਪੁਲਿਸ ਅਨੁਸਾਰ ਵਪਾਰਕ ਮਾਤਰਾ ਹੈ। ਪੁਲਿਸ ਨੇ ਨਸ਼ਾ ਤਸਕਰੀ ਲਈ ਵਰਤੀ ਵਰੁਨਾ ਕਾਰ ਵੀ ਕਬਜੇ ’ਚ ਲਈ ਹੈ। ਪੁਲਿਸ ਵੱਲੋਂ ਗ੍ਰਿਫਤਾਰ ਮੁਲਜਮਾਂ  ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਜਸਮੰਦਰ ਸਿੰਘ ਵਾਸੀ ਜਗਮਾਲ ਵਾਲੀ ਹਰਿਆਣਾ, ਹਰਸ਼ਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਗੰਗਾਨਗਰ ਰਾਜਸਥਾਨ ਅਤੇ  ਮਨਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰੱਘੂਆਣਾ ਜਿਲ੍ਹਾ ਸਿਰਸਾ ਹਰਿਆਣਾ ਵਜੋਂ ਕੀਤੀ ਗਈ ਹੈ।                                                 
      ਪੁਲਿਸ ਹੁਣ ਇਸ ਤਿੱਕੜੀ ਦੀਆਂ ਪਿਛਲੀ ਸਰਗਰਮੀਆਂ ਦਾ ਪਤਾ ਲਾਉਣ ’ਚ ਜੁਟ ਗਈ ਹੈ। ਪੁਲਿਸ ਅਗਲੀ ਪੁੱਛਗਿੱਛ ਦੌਰਾਨ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰੇਗੀ ਕਿ ਆਖਿਰ ਇਸ ਗਿਰੋਹ ਵੱਲੋਂ ਹੈਰੋਇਨ ਰੂਪੀ ਚਿੱਟਾ ਕਿਸ ਨੂੰ ਵੇਚਿਆ ਜਾਣਾ ਸੀ। ਸੀਨੀਅਰ ਕਪਤਾਨ ਪੁਲਿਸ ਅਮਨੀਤ ਕੌਂਡਲ ਨੇ ਅੱਜ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ’ਚ ਨਸ਼ਾ ਤਸਕਰੀ ਦੇ ਇਸ ਗੋਰਖਧੰਦੇ ਦਾ ਖੁਲਾਸਾ ਕੀਤਾ ਅਤੇ ਹੈਰੋਇਨ ਬਰਾਮਦ ਕਰਨ ਵਾਲੀ ਪੁਲਿਸ ਪਾਰਟੀ ਦੀ ਪਿੱਠ ਵੀ ਥਾਪੜੀ ਹੈ। ਉਨ੍ਹਾਂ ਦੱਸਿਆ ਕਿ 5 ਅਤੇ 6 ਅਗਸਤ ਦੀ ਦਰਮਿਆਨੀ ਰਾਤ ਨੂੰ ਥਾਣਾ ਨਥਾਣਾ ਦੀ ਮੁੱਖ ਥਾਣਾ ਇੰਸਪੈਕਟਰ ਸੁਖਵੀਰ ਕੌਰ ਗਸ਼ਤ ਕਰ ਰਹੇ ਸਨ ਤਾਂ  ਇਸ ਦੌਰਾਨ ਪੁਲਿਸ ਪਾਰਟੀ ਨੇ ਪਿੰਡ ਨਥਾਣਾ ਦੇ ਬੱਸ ਅੱਡੇ ਤੇ ਸ਼ੱਕੀ ਵਿਅਕਤੀਆਂ ਅਤੇ ਕਾਰਾਂ ਆਦਿ ਦੀ ਚੈਕਿੰਗ ਲਈ ਨਾਕਾ ਲਾਇਆ ਹੋਇਆ ਸੀ।                                     
        ਉਨ੍ਹਾਂ ਦੱਸਿਆ ਕਿ ਸ਼ੱਕੀ ਗੱਡੀਆਂ ਦੀ ਜਾਂਚ ਪੜਤਾਲ ਕਰਦਿਆਂਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਤੇ ਇੱਕ ਵਰਨਾ ਕਾਰ ਨੂੰ ਰੋਕਿਆ ਤਾਂ  ਕਾਰ ਵਿੱਚੋਂ 402 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਕਾਰ ਸਵਾਰ ਵਿਅਕਤੀਆਂ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਜਸਮੰਦਰ ਸਿੰਘ ਵਾਸੀ ਜਗਮਾਲਵਾਲੀ ਹਰਿਆਣਾ, ਹਰਸ਼ਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਗੰਗਾਨਗਰ ਰਾਜਸਥਾਨ, ਮਨਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰੱਘੂਆਣਾ ਜਿਲ੍ਹਾ ਸਿਰਸਾ ਹਰਿਆਣਾ ਵਜੋ ਹੋਈ।  ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਮੁਲਜਮਾਂ ਨੇ ਮੰਨਿਆ ਕਿ ਇਹ ਹੈਰੋਇਨ ਉਹ ਤਰਨਤਾਰਨ ਤੋਂ ਲੈ ਕੇ ਆਏ ਸਨ ਅਤੇ ਅੱਗੇ ਵੱਖ-ਵੱਖ ਪਿੰਡਾਂ ਵਿੱਚ ਥੋੜੀ-ਥੋੜੀ ਮਾਤਰਾ ਵਿੱਚ ਸਪਲਾਈ ਕਰਨੀ ਸੀ। ਥਾਣਾ ਨਥਾਣਾ ਪੁਲਿਸ ਨੇ ਤਿੰਨਾਂ ਮੁਲਜਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਮੁਲਜਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਅਤੇ ਇਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
        ਪੁਲਿਸ ਅਨੁਸਾਰ ਮੁਲਜਮ ਮਨਪ੍ਰੀਤ ਸਿੰਘ ਪੁੱਤਰਜਸਮੰਦਰ ਸਿੰਘ ਵਾਸੀ ਜਗਮਾਲ ਵਾਲੀ ਦੀ ਉਮਰ  ਕਰੀਬ 27 ਸਾਲ ਅਤੇ ਸੋਲਰਾਂ ਦਾ ਕੰਮ ਕਰਦਾ ਹੈ ਜਦੋਂਕਿ ਹਰਸ਼ਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਰੱਘੂਆਣਾ ਦੀ ਉਮਰ ਕ੍ਰਮਵਾਰ ਉਮਰ ਕਰੀਬ 20 ਸਾਲ ਅਤੇ ਤਕਰੀਬਨ  30 ਸਾਲ ਹੈ ਤੇ ਦੋਵੇਂ ਖੇਤੀਬਾੜੀ ਕਰਦੇ ਹਨ। ਪੁਲਿਸ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਜਸਮੰਦਰ ਸਿੰਘ ਵਾਸੀ ਜਗਮਾਲ ਵਾਲੀ ਹਰਿਆਣਾ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।  ਹਰਸ਼ਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਗੰਗਾਨਗਰ ਰਾਜਸਥਾਨ ਖਿਲਾਫ ਨਸ਼ਾ ਤਸਕਰੀ ਦਾ ਇੱਕ ਮੁਕੱਦਮਾ ਥਾਣਾ ਕੋਤਵਾਲੀ ਬਠਿੰਡਾ ’ਚ ਅਤੇ ਦੂਸਰਾ ਥਾਣਾ ਬੜਾ ਗੁੜਾ ਜਿਲ੍ਹਾ ਸਿਰਸਾ ਹਰਿਆਣਾ ’ਚ ਦਰਜ ਹੈ ਜਿਸ ਵਿੱਚ ਮਨਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰੱਘੂਆਣਾ ਜਿਲ੍ਹਾ ਸਿਰਸਾ ਹਰਿਆਣਾ ਵੀ ਉਸ ਦੇ ਨਾਲ ਨਾਮਜਦ ਹੈ।

Advertisement
Advertisement
Advertisement
Advertisement
Advertisement
Advertisement
error: Content is protected !!