VIDEO ਤੋਂ ਖੁੱਲ੍ਹਿਆ ਭੇਦ…ਤਿੜਕੇ ਰਿਸ਼ਤੇ ਤੋਂ ਖਫਾ ਨੌਜਵਾਨ ਨੇ ਇੰਝ ਲਈ ਜਾਨ…!

Advertisement
Spread information

ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ‘ਚ ਆਈ ਪੁਲਿਸ,ਦੋ ਜਣਿਆਂ ਤੇ ਪਰਚਾ ਦਰਜ਼…

ਹਰਿੰਦਰ ਨਿੱਕਾ, ਬਰਨਾਲਾ 6 ਅਗਸਤ 2024

     ਤਿੜਕੇ ਰਿਸ਼ਤਿਆਂ ਦਾ ਅੰਤ ਹੁੰਦੈ ਦੁਖਦਾਈ, ਅਜਿਹੇ ਹੀ ਤਿੜਕੇ ਰਿਸ਼ਤੇ ਤੋਂ ਖਫਾ ਹੋਏ ਇੱਕ ਨੌਜਵਾਨ ਨੇ ਸਪਰੇਅ ਪੀ ਕੇ ਆਪਣੀ ਜਾਨ ਲੈ ਲਈ। ਸਪਰੇਅ ਪੀਣ ਤੋਂ ਬਾਅਦ ਅਤੇ ਮੌਤ ਤੋਂ ਪਹਿਲਾਂ, ਉਸ ਨੇ ਬਕਾਇਦਾ ਵੀਡੀਓ ਬਣਾ ਕੇ, ਆਪਣੀ ਮੌਤ ਦੀ ਵਜ੍ਹਾ ਅਤੇ ਦੋਸ਼ੀਆਂ ਬਾਰੇ ਖੁਦ ਹੀ ਖੁਲਾਸਾ ਵੀ ਕਰ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਪੁਲਿਸ ਵੀ ਹਰਕਤ ਵਿੱਚ ਆ ਗਈ। ਪੁਲਿਸ ਨੇ ਵਾਇਰਲ ਵੀਡੀਓ ਅਤੇ ਮ੍ਰਿਤਕ ਦੇ ਪਿਤਾ ਦੇ ਬਿਆਨ ਪਰ, ਮ੍ਰਿਤਕ ਦੀ ਪਤਨੀ ਅਤੇ ਸੱਸ ਦੇ ਖਿਲਾਫ ਥਾਣਾ ਧਨੌਲਾ ਵਿਖੇ ਕੇਸ ਦਰਜ ਕਰ ਲਿਆ ਹੈ। ਇਹ ਘਟਨਾ, ਬਰਨਾਲਾ ਜਿਲੇ ਦੇ ਪਿੰਡ ਫਤਿਹਗੜ੍ਹ ਛੰਨਾ ਦੀ ਹੈ।  ਗੁਰਦਾਸ ਸਿੰਘ (30) ਆਪਣੇ ਮਾਪਿਆਂ ਇਕਲੌਤਾ ਬੇਟਾ ਸੀ, ਉਸ ਦੀ ਸ਼ਾਦੀ ਸਾਲ 2015 ਵਿਚ ਸੰਗਰੂਰ ਜਿਲੇ ਦੇ ਪਿੰਡ ਮੀਮਸਾ ਦੀ ਰਹਿਣ ਵਾਲੀ, ਨਵਦੀਪ ਕੌਰ ਨਾਲ ਹੋਈ ਸੀ। ਪਰੰਤੂ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦੀ ਪਤਨੀ ਅਤੇ ਸੱਸ ਦੀ ਬਦੌਲਤ, ਪਰਿਵਾਰ ਵਿਚ ਕਲੇਸ਼ ਸ਼ੁਰੂ ਹੋ ਗਿਆ। ਨਵਦੀਪ ਕੌਰ ਨੇ ਸਾਲ 2020 ਵਿੱਚ ਉਹ ਦੋਵੇਂ ਵੱਖ ਵੱਖ ਹੋ ਗਏ ਹਨ। ਨਵਦੀਪ ਕੌਰ ਨੇ ਆਪਣੇ ਪਤੀ ਗੁਰਦਾਸ ਅਤੇ ਉਸ ਦੇ ਮਾਪਿਆਂ ਖਿਲਾਫ ਦਹੇਜ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ। ਮ੍ਰਿਤਕ ਦੇ ਪਿਤਾ ਬਲੌਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਸਹੁਰਾ ਪਰਿਵਾਰ, ਸਾਥੋਂ 20 ਲੱਖ ਰੁਪਏ ਦੀ ਮੰਗ ਕਰ ਸਨ। ਜਿਸ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਕੇ ਗੁਰਦਾਸ ਸਿੰਘ ਨੂੰ ਆਤਮ ਹੱਤਿਆ ਲਈ ਮਜ਼ਬੂਰੀ ਕਰ ਦਿੱਤਾ। ਮ੍ਰਿਤਕ ਗੁਰਦਾਸ ਸਿੰਘ ਨੇ ਮੌਤ ਤੋਂ ਪਹਿਲਾਂ, ਸਪਰੇਅ ਪੀ ਕੇ, ਇੱਕ ਵੀਡੀਓ ਬਣਾ ਕੇ, ਆਪਣੀ ਮੌਤ ਲਈ, ਆਪਣੀ ਪਤਨੀ ਅਤੇ ਸੱਸ ਨੂੰ ਦੋਸ਼ੀ ਠਹਿਰਾਇਆ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਮ੍ਰਿਤਕ ਦੇ ਪਿਤਾ ਬਲੌਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਮਾਂ-ਧੀ ਦੇ ਖਿਲਾਫ ਕੇਸ ਦਰਜ ਕਰਕੇ,ਨਾਮਜ਼ਦ ਦੋਸ਼ੀ ਮਾਂ-ਧੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਨਾਂ ਨੂੰ ਕਾਬੂ ਕਰ ਲਿਆ ਜਾਵੇਗਾ।                                                                         

Advertisement
Advertisement
Advertisement
Advertisement
Advertisement
Advertisement
error: Content is protected !!