ਅਸ਼ੋਕ ਵਰਮਾ ਬਠਿੰਡਾ 7 ਅਗਸਤ 2024
ਬਠਿੰਡਾ ਪੁਲਿਸ ਵੱਲੋਂ ਫੈਸਲਾ ਹੋ ਚੁੱਕੇ 102 ਮੁਕੱਦਮਿਆਂ ’ਚ ਬਰਾਮਦ 118 ਗੱਡੀਆਂ ਖੁੱਲੀ ਬੋਲੀ ਲਾ ਕੇ ਕੀਤੀ ਨਿਲਾਮ ਨਾਲ 13 ਲੱਖ ਤੋਂ ਵੱਧ ਦੀ ਰਾਸ਼ੀ ਹਾਸਲ ਹੋਈ ਹੈ।
ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਵੱਲੋਂ ਜਿੱਥੇ ਨਸ਼ਿਆਂ ਦੇ ਖਾਤਮੇ, ਜੇਰੇ ਤਫਤੀਸ਼ ਮੁਕੱਦਮਿਆਂ ਤੇ ਦਰਖਾਸਤਾਂ ਦੇ ਨਿਪਟਾਰੇ, ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਦਿਨ-ਪ੍ਰਤੀ ਦਿਨ ਲਗਾਤਾਰ ਨਵੇਂ ਕਦਮ ਚੁੱਕੇ ਜਾ ਰਹੇ ਹਨ, ਉਥੇ ਪੁਲਿਸ ਵਿਭਾਗ ਨੇ ਵੱਖ-ਵੱਖ ਮੁਕੱਦਮਿਆਂ ਵਿਚ ਥਾਣਿਆਂ ਵਿਚ ਖੜੇ ਵੱਖ-ਵੱਖ 102 ਫੈਸਲਾਸ਼ੁਦਾ ਮੁਕੱਦਮਿਆਂ ਦੇ 118 ਵਹੀਕਲਾਂ ਦੀ ਸਥਾਨਕ ਪੁਲਿਸ ਲਾਈਨਜ਼ ਵਿਖੇ ਖੁੱਲ੍ਹੀ ਬੋਲੀ ਕਰਵਾ ਕੇ ਨਿਲਾਮ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਥਾਣਿਆਂ ਵਿੱਚ ਵੱਖ-ਵੱਖ ਮਕੱਦਮਿਆਂ ਨਾਲ ਸਬੰਧਤ ਕਾਫੀ ਗਿਣਤੀ ਵਿੱਚ ਵਹੀਕਲ ਖੜੇ ਹਨ। ਇਨ੍ਹਾਂ ਵਹੀਕਲਾਂ ਨਾਲ ਸਬੰਧਿਤ ਮੁੱਕਦਮਿਆਂ ਦਾ ਫੈਸਲਾ ਹੋ ਚੁੱਕਾ ਹੈ, ਪਰ ਕਿਸੇ ਵਿਅਕਤੀ ਵੱਲੋਂ ਇਹ ਵਹੀਕਲ ਕਲੇਮ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੱਡੀਆਂ ਨੇ ਥਾਣਿਆਂ ਵਿੱਚ ਕਾਫੀ ਥਾਂ ਘੇਰੀ ਹੋਈ ਸੀ ਜਿਸ ਕਰਕੇ ਪੁਲਿਸ ਪ੍ਰਸ਼ਾਸ਼ਨ ਨੂੰ ਦਿੱਕਤਾਂ ਦਰਪੇਸ਼ ਸਨ। ਉਨ੍ਹਾਂ ਦੱਸਿਆ ਕਿ ਵਹੀਕਲ ਡਿਸਪੋਜਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰਕਿਰਿਆ ਅਪਣਾਉਦੇ ਹੋਏ ਜ਼ਿਲ੍ਹੇ ਦੇ ਪੁਲਿਸ ਥਾਣਾ ਦਿਆਲਪੁਰਾ, ਨਥਾਣਾ, ਨੇਹੀਆਵਾਲਾ, ਕੋਟਫੱਤਾ, ਤਲਵੰਡੀ ਸਾਬੋ, ਸਿਵਲ ਲਾਇਨ, ਨੰਦਗੜ, ਰਾਮਾਂ, ਬਾਲਿਆਂਵਾਲੀ, ਸਦਰ ਰਾਮਪੁਰਾ, ਕੋਤਵਾਲੀ ਅਤੇ ਥਰਮਲ ਵਿੱਚ ਖੜੇ ਕੁੱਲ 57 ਫੈਸਲਾਸ਼ੁਦਾ ਮੁਕਦਮੇ ਐਨ.ਡੀ.ਪੀ.ਐੱਸ ਅਤੇ ਹੋਰ ਮੁਕੱਦਮਿਆਂ ਵਿੱਚ ਬਰਾਮਦਸ਼ੁਦਾ 61 ਵਹੀਕਲਾਂ (ਬਿਨਾਂ ਕਾਗਜਾਤ ਅਤੇ ਦੁਬਾਰਾ ਨਾ ਵਰਤੋਂਯੋਗ/ਸਕਰੈਪ ਦੀ ਨਿਲਾਮੀ (ਖੁੱਲੀ ਬੋਲੀ) ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ 86 ਦੋ-ਪਹੀਆ ਵਾਹਨ ਅਤੇ 31 ਚਾਰ-ਪਹੀਆ ਅਤੇ 01 ਟਰੱਕ ਸ਼ਾਮਲ ਹਨ। ਜਿਨ੍ਹਾਂ ਦੀ ਕਮੇਟੀ ਵੱਲੋਂ ਰਾਖਵੀਂ ਕੀਮਤ 12.73,700 ਰੁਪਏ ਨਿਰਧਾਰਿਤ ਕੀਤੀ ਗਈ ਸੀ। ਇਨ੍ਹਾਂ ਵਹੀਕਲਾਂ ਦੀ ਬੋਲੀ 13,10,000 ਰੁਪਏ ਵਿੱਚ ਨਿਲਾਮ ਕੀਤੇ ਗਏ ਹਨ। ਨਿਲਾਮੀ ਦੀ ਕੁਲ ਰਕਮ 13,10,000 ਰੁਪਏ ਸਰਕਾਰੀ ਖਜਾਨੇ ਵਿੱਚ ਜਮਾਂ ਕਰਵਾਈ ਜਾ ਰਹੀ ਹੈ।ਜਿਲ੍ਹਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਬਾਕੀ ਰਹਿੰਦੇ ਵਹੀਕਲਾਂ ਸੰਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਵੀ ਜਲਦੀ ਹੀ ਨਿਲਾਮੀ ਕੀਤੀ ਜਾਏਗੀ।

Advertisement