ਮਾਸ਼ੂਕ ਨੂੰ ਮਿਲਣ ਗਿਆ ਆਸ਼ਿਕ ,ਚੜ੍ਹਿਆ ਪਰਿਵਾਰ ਦੇ ਹੱਥੇ ਤੇ ਉਨ੍ਹਾਂ….

Advertisement
Spread information

ਵਿਆਹੁਤਾ ਔਰਤ ਦੇ ਪਤੀ ਸਣੇ,ਤਿੰਨ ਜਣਿਆਂ ਖਿਲਾਫ ਹੱਤਿਆ ਦਾ ਪਰਚਾ ਦਰਜ,ਦੋਸ਼ੀ ਹਾਲੇ ਫਰਾਰ..

ਅਸ਼ੋਕ ਵਰਮਾ, ਬਠਿੰਡਾ 21 ਜੁਲਾਈ 2024

     ਵਿਆਹ ਵਰੀ ਮਾਸ਼ੂਕ ਨੂੰ ਮਿਲਣ ਪਹੁੰਚੇ ਆਸ਼ਿਕ ਨੂੰ ਵਿਆਹੁਤਾ ਔਰਤ ਦੇ ਪਤੀ ਤੇ, ਉਸ ਦੇ ਹੋਰ ਪਰਿਵਾਰ ਵਾਲਿਆਂ ਨੇ ਬੇਰਿਹਮੀ ਨਾਲ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹੱਤਿਆ ਤੋਂ ਬਾਅਦ ਤਿੰਨੋਂ ਦੋਸ਼ੀ ਫਰਾਰ ਹੋ ਗਏ। ਇਹ ਘਟਨਾ ਬਠਿੰਡਾ ਜਿਲ੍ਹੇ ਦੇ ਪਿੰਡ ਲੂਲਬਾਈ ਵਿਖੇ ਲੰਘੀ ਰਾਤ ਨੂੰ ਵਾਪਰੀ। ਮ੍ਰਿਤਕ ਆਸ਼ਿਕ ਦੀ ਪਛਾਣ ਵਿੱਕੀ ਕਮਾਰ ਵਾਸੀ ਲੂਲਬਾਈ ਵਜੋਂ ਹੋਈ ਹੈ ।                                               ਥਾਣਾ ਸੰਗਤ ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਸੁਖਪ੍ਰੀਤ ਸਿੰਘ ਸਮੇਤ ਤਿੰਨ ਵਿਅਕਤੀਆਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਇਸ ਵਾਰਦਾਤ ਬਾਰੇ ਪਤਾ ਲੱਗਦਿਆਂ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ । ਫਿਲਹਾਲ ਪੁਲਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ।ਜਾਣਕਾਰੀ ਅਨੁਸਾਰ ਪਿੰਡ ਲੂਲਬਾਈ ਦਾ ਰਹਿਣ ਵਾਲਾ ਤਕਰੀਬਨ 26 ਸਾਲ ਦਾ ਨੌਜਵਾਨ ਵਿੱਕੀ ਕੁਮਾਰ ਮਜ਼ਦੂਰੀ ਕਰਦਾ ਸੀ।                                           
       ਵਿੱਕੀ ਦੇ ਆਪਣੇ ਹੀ ਪਿੰਡ ਦੀ ਰਹਿਣ ਵਾਲੀ 30 ਸਾਲਾ ਵਿਆਹੁਤਾ ਔਰਤ ਨਾਲ ਪ੍ਰੇਮ ਸਬੰਧ ਬਣੇ ਹੋਏ ਸਨ। ਲੰਘੇ ਸ਼ਨੀਵਾਰ ਨੂੰ ਵਿੱਕੀ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਉਸ ਦੇ ਘਰ ਚੋਰੀ-ਛਿਪੇ ਗਿਆ ਸੀ। ਦੱਸਿਆ ਜਾਂਦਾ ਹੈ ਕਿ ਵਿਆਹੁਤਾ ਦੇ ਪ੍ਰੀਵਾਰ ਵੱਲੋਂ ਵਿੱਕੀ ਕੁਮਾਰ ਦੀਆਂ ਹਰਕਤਾਂ ਤੇ ਚੁੱਪ ਚੁਪੀਤੇ ਨਿਗ੍ਹਾ ਰੱਖੀ ਜਾ ਰਹੀ ਸੀ।                                                     ਸ਼ਨੀਵਾਰ ਨੂੰ ਇਸ ਦੌਰਾਨ ਵਿਆਹੁਤਾ ਦੇ ਪਤੀ ਸੁਖਪ੍ਰੀਤ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧ ਵਿੱਚ ਸੂਹ ਲੱਗ ਗਈ ਅਤੇ ਉਨ੍ਹਾਂ ਵਿੱਕੀ ਨੂੰ ਇਤਰਾਜਯੋਗ ਹਾਲਤ ’ਚ ਫੜ੍ਹ ਲਿਆ ਅਤੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਮੁਲਜਮ ਸੁਖਪ੍ਰੀਤ ਸਿੰਘ ਅਤੇ ਦੋ ਹੋਰ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੂਚਨਾ ਦੇਣ ਤੇ ਥਾਣਾ ਨੰਦਗੜ੍ਹ ਪੁਲਿਸ ਮੌਕੇ ਤੇ ਪੱਜੀ ਅਤੇ ਸਥਿਤੀ ਦਾ ਜਾਇਆ ਲਿਆ।  
ਪੁਲਿਸ ਵੱਲੋਂ ਤਫਤੀਸ਼ ਸ਼ੁਰੂ-ਐਸਪੀ
       ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਵਿੱਕੀ ਕੁਮਾਰ ਦੇ ਪਿੰਡ ਲੂਲਬਾਈ ਦੀ ਰਹਿਣ ਵਾਲੀ ਇੱਕ ਵਿਆਹੁਤਾ  ਬੇਅੰਤ ਕੌਰ ਨਾਲ ਪ੍ਰੇਮ ਸਬੰਧ ਸਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸਬੰਧਾਂ ਕਾਰਨ ਉਹ ਸ਼ਨੀਵਾਰ ਨੂੰ ਬੇਅੰਤ ਕੌਰ ਨੂੰ ਮਿਲਣ ਲਈ ਉਸ ਦੇ ਘਰ ਚਲਾ ਗਿਆ ਸੀ। ਜਦੋਂ ਔਰਤ ਦੇ ਪਤੀ ਸੁਖਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਕਨਸੋਅ ਲੱਗੀ ਤਾਂ, ਉਨ੍ਹਾਂ ਵਿੱਕੀ ਨੂੰ ਫੜ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜੋ ਵਿੱਕੀ ਲਈ ਜਾਨਲੇਵਾ ਸਿੱਧ ਹੋਈ । ਐਸਪੀ ਮੁਤਾਬਿਕ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ,ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।  ਪੁਲਿਸ ਦੀਆਂ ਵੱਖ ਵੱਖ ਟੀਮਾਂ ਫਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀਆਂ ਹਨ। ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
Advertisement
Advertisement
error: Content is protected !!