ਮਾਲਵਾ ਸਾਹਿਤ ਸਭਾ ਵੱਲੋਂ ਨਾਵਲ  ” ਮਨਹੁ ਕੁਸੁਧਾ ਕਾਲੀਆ ” ਤੇ ਕਰਵਾਈ ਗੋਸ਼ਟੀ

Advertisement
Spread information

ਨਵੀਂ ਪੀੜ੍ਹੀ ਦੇ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਦਾ ਸਾਹਿਤ ਸਭਾ ਨੇ ਕੀਤਾ ਸਨਮਾਨ

ਰਘਵੀਰ ਹੈਪੀ, ਬਰਨਾਲਾ 16 ਜੁਲਾਈ 2024 
      ਮਾਲਵਾ ਸਾਹਿਤ ਸਭਾ (ਰਜਿ.) ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਨਵੀਂ ਪੀੜੀ ਦੇ ਉੱਘੇ ਲੇਖਕ ਯਾਦਵਿੰਦਰ ਸਿੰਘ ਭੁੱਲਰ ਦੇ ਨਾਵਲ ਮਨਹੁ ਕੁਸੁਧਾ ਕਾਲੀਆ ਉਪਰ ਗੋਸ਼ਟੀ  ਕਰਵਾਈ ਗਈ। ਜਿਸ ਉੱਪਰ ਪਰਚਾ ਪੜਦਿਆਂ ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਇਸ ਨਾਵਲ ਵਿੱਚ ਯਾਦਵਿੰਦਰ ਸਿੰਘ ਭੁੱਲਰ ਨੇ ਸਮਾਜ ਦਾ ਕਰੂਰ ਯਥਾਰਥ ਪੇਸ਼ ਕੀਤਾ ਹੈ, ਕਿ ਕਿਵੇਂ ਲੋਕ ਅੰਧ ਵਿਸ਼ਵਾਸੀ ਹੋ ਕੇ ਡੇਰਿਆਂ ਦੀ ਸ਼ਰਨ ਲੈਂਦੇ ਹਨ ਅਤੇ  ਡੇਰੇਦਾਰ ਕਿਵੇਂ ਇਹਨਾਂ ਲੋਕਾਂ ਦਾ ਸ਼ੋਸ਼ਣ ਕਰਦੇ ਹਨ ,ਭੁੱਲਰ ਨੇ ਬਹੁਤ ਹੀ ਬਾਰੀਕਬੀਨੀ ਨਾਲ ਇਸ ਨਾਵਲ ਵਿੱਚ ਬਹੁਤ ਵੱਡੇ ਖੁਲਾਸੇ ਕੀਤੇ ਹਨ।                                   
       ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਇਸ ਨਾਵਲ ਵਿੱਚ ਯਾਦਵਿੰਦਰ ਸਿੰਘ ਭੁੱਲਰ ਨੇ ਇਹ ਸੱਚ ਪੇਸ਼ ਕੀਤਾ ਹੈ ਕਿ ਕਿਵੇਂ  ਡੇਰੇਦਾਰ ਲੋਕਾਂ ਦੀਆਂ ਮਜਬੂਰੀਆਂ ਦਾ ਨਜਾਇਜ਼ ਫਾਇਦਾ ਉਠਾ ਕੇ ਸਿਆਸੀ ਸਰਪਰਸਤੀ ਹੇਠ ਲੋਕਾਂ ਨੂੰ ਡਰਾਉਂਦੇ ਅਤੇ ਧਮਕਾਉਂਦੇ ਹਨ ਅਤੇ ਆਪਣਾ ਤੋਰੀ ਫੁਲਕਾ ਚਲਦਾ ਰੱਖਦੇ ਹਨ। ਬੇਸ਼ੱਕ ਸਾਰੇ ਡੇਰਿਆਂ ਨੂੰ ਇੱਕੋ ਤੱਕੜੀ ਵਿੱਚ ਤਾਂ ਨਹੀਂ ਤੋਲਿਆ ਜਾ ਸਕਦਾ, ਪਰ ਫਿਰ ਵੀ ਬਹੁ ਗਿਣਤੀ ਡੇਰਾਵਾਦ ਲੋਕਾਂ ਨੂੰ ਕੁਰਾਹੇ ਹੀ ਪਾ ਰਿਹਾ ਹੈ। 
        ਪ੍ਰਸਿੱਧ ਆਲੋਚਕ ਨਿਰੰਜਨ ਬੋਹਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਭਾਵੇਂ ਇਹ ਯਾਦਵਿੰਦਰ ਸਿੰਘ ਭੁੱਲਰ ਦਾ ਇਹ ਪਹਿਲਾ ਨਾਵਲ ਹੈ ਪਰ ਇੰਝ ਲੱਗਦਾ ਹੈ ਕਿ ਜਿਵੇਂ ਨਾਵਲਕਾਰ ਨੇ ਇਹ ਦਰਦ ਆਪਣੇ ਪਿੰਡੇ ਤੇ ਹੰਢਾਇਆ ਹੋਵੇ ਤੇ ਲੋਕਾਂ ਨੂੰ ਡੇਰੇਵਾਦ ਖਿਲਾਫ ਜਾਗਰੂਕ ਕਰਨ ਦਾ ਉਸ ਨੇ ਜੋ ਬੀੜਾ ਚੁੱਕਿਆ ਹੈ ਇਹ ਸ਼ਲਾਘਾ ਯੋਗ ਹੈ।  ਭਾਰਤੀ ਸਾਹਿਤ ਅਕੈਡਮੀ ਦੇ ਮੈਂਬਰ ਤੇ ਪ੍ਰਸਿੱਧ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਡੇਰੇਵਾਦ ਖਿਲਾਫ ਭੁੱਲਰ ਦਾ ਲਿਖਿਆ ਇਹ ਨਾਵਲ ਜਿੱਥੇ ਡੇਰੇਵਾਦ ਦਾ ਪਾਜ ਉਘਾੜਦਾ ਹੈ, ਉਥੇ ਲੋਕਾਂ ਨੂੰ ਇਸ ਚੁੰਗਲ ਚੋਂ ਮੁਕਤ ਹੋਣ ਦਾ ਰਾਹ ਵੀ ਦੱਸਦਾ ਹੈ । ਇਹਨਾਂ ਤੋਂ ਇਲਾਵਾ ਤੇਜਾ ਸਿੰਘ ਤਿਲਕ, ਮੇਘ ਰਾਜ ਮਿੱਤਰ, ਸਾਗਰ ਸਿੰਘ ਸਾਗਰ, ਦਰਸ਼ਨ ਸਿੰਘ ਗੁਰੂ, ਜਗਤਾਰ ਜਜੀਰਾ, ਡਾ ਰਾਮਪਾਲ ਸਿੰਘ, ਤੇਜਿੰਦਰ ਚੰਡਿਹੋਕ ਅਤੇ ਡਾ ਅਮਨਦੀਪ ਸਿੰਘ ਟੱਲੇਵਾਲੀਆ ਨੇ ਵੀ ਇਸ ਨਾਵਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਭਾ ਦੀ ਰਿਵਾਇਤ ਮੁਤਾਬਕ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਦਾ ਸਨਮਾਨ ਕੀਤਾ ਗਿਆ।
      ਇਸ ਸਾਹਿਤਕ ਸਮਾਗਮ ਮੌਕੇ ਕਵੀ ਦਰਬਾਰ ਵਿੱਚ ਹਾਕਮ ਸਿੰਘ ਰੂੜੇਕੇ, ਪਾਲ ਸਿੰਘ ਲਹਿਰੀ, ਸੁਖਦੇਵ ਸਿੰਘ ਔਲਖ, ਡਾ ਉਜਾਗਰ ਸਿੰਘ ਮਾਨ, ਚਰਨੀ ਬੇਦਿਲ, ਦਲਬਾਰ ਸਿੰਘ ਧਨੌਲਾ, ਬਿਰਜ ਲਾਲ ਗੋਇਲ, ਸਿੰਦਰ ਧੌਲਾ, ਗੁਰਜੰਟ ਸਿੰਘ ਬਰਨਾਲਾ, ਵਿੰਦਰ  ਸਿੰਘ ਬਰਨਾਲਾ,  ਰਘਵੀਰ ਸਿੰਘ ਗਿੱਲ ਕੱਟੂ, ਸੁਖਵਿੰਦਰ ਸਿੰਘ ਸਨੇਹ, ਰਜਨੀਸ਼ ਕੌਰ ਬਬਲੀ, ਬੀਰਪਾਲ ਕੌਰ ਹੰਡਿਆਇਆ, ਅੰਜਨਾ ਮੈਨਨ, ਪ੍ਰਿੰਸੀਪਲ ਕੌਰ ਸਿੰਘ ਧਨੌਲਾ, ਕਰਮਜੀਤ ਭੱਠਲ, ਮੇਜਰ ਸਿੰਘ ਗਿੱਲ,  ਜਸਪਾਲ ਸਿੰਘ ਪਾਲੀ, ਗੁਰਤੇਜ ਸਿੰਘ ਮੱਖਣ, ਡਾ ਜਸਵੰਤ ਸਿੰਘ, ਮਨਜੀਤ ਸਿੰਘ ਸਾਗਰ, ਅਵਤਾਰ ਸਿੰਘ ਬੱਬੀ ਰਾਏਸਰ, ਲਖਵਿੰਦਰ ਸਿੰਘ ਠੀਕਰੀਵਾਲ, ਨਵਦੀਪ ਸੇਖਾ, ਪ੍ਰਵੀਨ ਰਿਸ਼ੀ ਤੇ ਸੁਖਵੰਤ ਸਿੰਘ ਰਾਜਗੜ੍ਹ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।
Advertisement
Advertisement
Advertisement
Advertisement
Advertisement
error: Content is protected !!