ਨਰੋਏ ਸਮਾਜ ਦੇ ਨਿਰਮਾਣ ਅਤੇ ਵਿਕਾਸ ਵਿਚ ਸਾਹਿਤ ਦੀ ਸਭ ਤੋਂ ਵੱਡੀ ਭੂਮਿਕਾ-ਡਾ. ਮਨਿੰਦਰ ਸਿੱਧੂ
ਸੋਨੀ ਪਨੇਸਰ ਬਰਨਾਲਾ
ਐਸ.ਡੀ. ਕਾਲਜ ਵਿਖੇ ‘ਸਾਹਿਤ ਅਤੇ ਸਮਾਜ’ ਵਿਸ਼ੇ ’ਤੇ ਰਾਸ਼ਟਰੀ ਆਨਲਾਈਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਅੰਗਰੇਜ਼ੀ ਵਿਭਾਗ ਵੱਲੋਂ ਕਰਵਾਏ ਗਏ ਇਸ ਸੈਮੀਨਾਰ ’ਚ ਦੇ ਮੁੱਖ ਵਕਤਾ ਡਾ. ਮਨਿੰਦਰ ਸਿੱਧੂ, ਮੁਖੀ ਅੰਗਰੇਜ਼ੀ ਵਿਭਾਗ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਸੈਕਟਰ-11 ਚੰਡਗੜ੍ਹ ਸਨ। ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਨਰੋਏ ਸਮਾਜ ਦੇ ਨਿਰਮਾਣ ਅਤੇ ਵਿਕਾਸ ਵਿਚ ਸਾਹਿਤ ਦੀ ਸਭ ਤੋਂ ਵੱਡੀ ਭੂਮਿਕਾ ਹੈ। ਸਮਾਜਿਕ ਕਦਰਾਂ ਕੀਮਤਾਂ ਦਾ ਨਿਰਮਾਣ ਦਾ ਅਧਾਰ ਹੀ ਸਾਹਿਤ ਹੈ। ਬੜੀ ਤੇਜ਼ੀ ਨਾਲ ਬਦਲ ਰਹੇ ਸਮਾਜਿਕ ਹਾਲਾਤਾਂ ਨੇ ਸਾਹਿਤ ਦੀ ਸਾਰਥਕਤਾ ਅਤੇ ਲੋੜ ਨੂੰ ਹੋਰ ਵਧਾਇਆ ਹੈ। ਮੈਡਮ ਸਿੱਧੂ ਨੇ ਬਰਤਾਨਵੀ, ਅਮਰੀਕਨ ਸਾਹਿਤ ਤੋਂ ਲੈਕੇ ਅਨੇਕਾਂ ਸਮਕਾਲੀਨ ਭਾਰਤੀ ਸਾਹਿਤਿਕ ਲਹਿਰਾਂ ਦਾ ਜ਼ਿਕਰ ਕਰਦਿਆਂ ਵਿਸ਼ੇ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਉਹਨਾਂ ਕਿਹਾ ਕਿ ਸਾਹਿਤ ਆਰੰਭ ਤੋਂ ਹੀ ਮਨੁੱਖੀ ਕਦਰਾਂ ਕੀਮਤਾਂ ਅਤੇ ਸੰਘਰਸ਼ ਦੀ ਨਾ ਸਿਰਫ਼ ਨਿਸ਼ਾਨਦੇਹੀ ਕਰਦਾ ਆਇਆ ਹੈ ਸਗੋਂ ਇਹਨਾਂ ਦੇ ਹੱਲ ਵੱਲ ਵੀ ਲੈ ਕੇ ਗਿਆ ਹੈ। ਉਹਨਾਂ ਸੈਮੀਨਾਰ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਵਾਲਾਂ ਦੇ ਖੁੱਲ ਕੇ ਜਵਾਬ ਦਿੱਤੇ। ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਇਸ ਮਹੱਤਵਪੂਰਣ ਵਿਸ਼ੇ ’ਤੇ ਸੈਮੀਨਾਰ ਕਰਵਾਉਣ ਲਈ ਅੰਗਰੇਜ਼ੀ ਵਿਭਾਗ ਦੀ ਤਾਰੀਫ਼ ਕੀਤੀ। ਉਹਨਾਂ ਆਸ ਪ੍ਰਗਟਾਈ ਕਿ ਅਧਿਆਪਕ ਅਤੇ ਖ਼ਾਸ ਤੌਰ ’ਤੇ ਵਿਦਿਆਰਥੀਆਂ ਲਈ ਇਹ ਸੈਮੀਨਾਰ ਬਹੁਤ ਲਾਹੇਵੰਦ ਸਾਬਤ ਹੋਵੇਗਾ। ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਇੰਦਰਪ੍ਰੀਤ ਕੌਰ ਵੱਲੋਂ ਬਹੁਤ ਖ਼ੂਬਸੂਰਤੀ ਨਾਲ ਕੀਤਾ ਗਿਆ। ਵਿਭਾਗ ਦੀ ਮੁੱਖੀ ਪ੍ਰੋ. ਨਿਰਮਲ ਗੁਪਤਾ ਵੱਲੋਂ ਸਵਾਗਤੀ ਅਤੇ ਪ੍ਰੋ. ਰੀਤੂ ਅਗੱਰਵਾਲ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ। ਡਾ. ਹਰਕੰਵਲ ਸਿੰਘ ਨੇ ਤਕਨੀਕੀ ਸਹਾਇਤਾ ਕੀਤੀ।