ਥਾਣਾ ਵਿਜੀਲੈਂਸ ਬਿਉਰੋ ਰੇਂਜ ਫਿਰੋਜਪੁਰ ਵਿਖੇ ਮੁਕਦਮਾ ਦਰਜ
ਬੀ.ਟੀ.ਐਨ. ਫ਼ਾਜ਼ਿਲਕਾ
ਐਕਸਾਈਜ਼ ਵਿਭਾਗ ਫਿਰੋਜਪੁਰ ਦੇ ਏ.ਐਸ.ਆਈ. ਨੂੰ ਵਿਜੀਲੈਂਸ ਬਿਊਰੋ ਫ਼ਾਜ਼ਿਲਕਾ ਨੇ 5500 ਰੁਪਏ ਰਿਸ਼ਵਤ ਲੈਂਦੇ ਨੂੰ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਫ਼ਾਜ਼ਿਲਕਾ ਦੇ ਡੀ.ਐਸ.ਪੀ. ਸ੍ਰੀ ਰਾਜ ਕੁਮਾਰ ਸਾਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਸੀ ਸਵਾਇਆ ਰਾਏ ਉਤਾੜ ਦੇ ਸ਼ਿਕਾਇਤਕਰਤਾ ਗੁਰਮੇਜ ਸਿੰਘ ਸਿੰਘ ਦੀ ਸ਼ਿਕਾਇਤ ’ਤੇ ਏ.ਐਸ.ਆਈ ਗੁਰਨਾਮ ਸਿੰਘ ਨੂੰ ਗੁਰਹਰਸਾਏ ਤੋਂ ਰਿਸ਼ਵਤ ਲੈਂਦੇ ਰੰਗੇ ਹੱਥੀ ਗਿ੍ਰਫਤਾਰ ਕੀਤਾ ਹੈ।
ਉਨਾਂ ਦੱਸਿਆ ਕਿ ਇਸ ਸਬੰਧੀ ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਤੋਂ ਉਸਨੇ 7500 ਰੁਪਏ ਰਿਸ਼ਵਤ ਮੰਗੀ ਸੀ, 2000 ਰੁਪਏ ਉਸਨੇ ਪਹਿਲਾਂ ਮੌਕੇ ਦੇ ਦਿੱਤੇ ਸੀ ਅਤੇ ਬਾਕੀ ਪੈਸੇ 5500 ਰੁਪਏ ਸੋਮਵਾਰ ਨੂੰ ਦੇਣ ਦੀ ਗੱਲ ਹੋਈ ਸੀ ਜਿਸ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਸਰਕਾਰੀ ਗਵਾਹਾਂ ਲਵਪ੍ਰੀਤ ਸਿੰਘ ਏ.ਡੀ.ਓ ਅਤੇ ਵਿਜੈ ਕੁਮਾਰ ਫੂਡ ਸਪਲਾਈ ਇੰਸਪੈਕਟਰ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ। ਉਨਾਂ ਦੱਸਿਆ ਕਿ ਥਾਣਾ ਵਿਜੀਲੈਂਸ ਬਿਉਰੋ ਰੇਂਜ ਫਿਰੋਜਪੁਰ ਵਿਖੇ ਮੁਕਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਵਿਜੀਲੈਂਸ ਵਿਭਾਗ ਦੀ ਟੀਮ ਵਿੱਚ ਇੰਸਪੈਕਟਰ ਅਮਨਦੀਪ ਸਿੰਘ, ਏ.ਐਸ.ਆਈ. ਜਗਜੀਤ ਸਿੰਘ ਤੇ ਕਸ਼ਮੀਰ ਸਿੰਘ, ਅਨਿਲ ਕੁਮਾਰ, ਮਨਦੀਪ ਸਿੰਘ, ਗੁਰਭੇਜ ਤੇ ਹਰਦੀਪ ਸਿੰਘ ਸ਼ਾਮਲ ਸਨ।