ਹਰਿੰਦਰ ਨਿੱਕਾ, ਬਰਨਾਲਾ 9 ਜੁਲਾਈ 2024
ਜਿਲ੍ਹੇ ਦੇ ਸੀਆਈਏ ਸਟਾਫ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਦਾ ਢੇਰ ਬਰਾਮਦ ਕਰਕੇ ਇੱਕ ਨਸ਼ਾ ਸਪਲਾਇਰ ਨੂੰ ਗਿਰਫਤਾਰ ਵੀ ਕੀਤਾ ਹੈ। ਜਦੋਂਕਿ ਉਸ ਦੇ ਦੋ ਹੋਰ ਸਾਥੀਆਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਇਸ ਕਾਰਵਾਈ ਨਾਲ, ਹੋਰ ਵੱਡੇ ਮਗਰਮੱਛਾਂ ਖਿਲਾਫ ਕਾਰਵਾਈ ਦਾ ਰਾਹ ਵੀ ਮੋਕਲਾ ਹੋ ਗਿਆ ਹੈ। ਇਸ ਸਬੰਧੀ ਪੁਲਿਸ ਨੇ ਥਾਣਾ ਧਨੌਲਾ ਵਿਖੇ ਅਧੀਨ ਜ਼ੁਰਮ 22,29/61/85 ND&PS ACT ਵਿਖੇ ਕੇਸ ਦਰਜ ਕਰਕੇ,ਹੋਰ ਦੋਸ਼ੀਆਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਪਿਕਅੱਪ ਗੱਡੀ ਵਿੱਚ ਪਟਿਆਲਾ ਜਿਲ੍ਹੇ ਦੇ ਪਿੰਡ ਉਕਸੀ ਦੇ ਰਹਿਣ ਵਾਲੇ ਸਿਵ ਰਾਮ ਬਾਹਰਲੀ ਸਟੇਟ ਤੋਂ ਨਸੀਲੀਆ ਗੋਲੀਆ, ਕੈਪਸੂਲ ਲਿਆ ਕੇ ਬਰਨਾਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਦੇਣ ਆ ਰਿਹਾ ਹੈ। ਜੇਕਰ ਹਾਈਵੇ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਸਿਵ ਰਾਮ ਆਪਣੀ ਪਿਕਅੱਪ ਗੱਡੀ ਵਿੱਚ ਲੋਡ ਕੀਤੀਆ ਨਸੀਲੀਆ ਗੋਲੀਆਂ, ਕੈਪਸੂਲ ਸਮੇਤ ਕਾਬੂ ਆ ਸਕਦਾ ਹੈ । ਪੁਲਿਸ ਨੇ ਸ਼ਿਵ ਰਾਮ ਸਣੇ ਤਿੰਨ ਦੋਸੀਆਂ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਪੁਲਿਸ ਪਾਰਟੀ ਨੇ ਦੋਸ਼ੀ ਸਿਵ ਰਾਮ ਨੂੰ ਗ੍ਰਿਫਤਾਰ ਕਰਕੇ,ਉਸ ਦੇ ਕਬਜੇ ਵਿੱਚੋਂ ਲੱਖਾਂ ਨਸ਼ੀਲੀਆਂ ਗੋਲੀਆਂ Alprazolam Tablets ਅਤੇ ਕੈਪਸੂਲ SNOWGESIC ਅਤੇ SIGLACON-SR 300 ਬਰਾਮਦ ਕੀਤੇ ਗਏ ਹਨ। ਨਾਮਜ਼ਦ ਦੋਸ਼ੀਆਂ ਵਿੱਚ ਇੱਕ ਨਸ਼ਾ ਤਸਕਰ ਯੂਪੀ ਦੇ ਜਿਲ੍ਹਾ ਸਹਾਰਨਪੁਰ ਦੇ ਇੱਕ ਪਿੰਡ ਅਤੇ ਇੱਕ ਬਰਨਾਲਾ ਸ਼ਹਿਰ ਦਾ ਵੀ ਰਹਿਣ ਵਾਲਾ ਹੈ। ਮਾਮਲੇ ਦੀ ਤਫਤੀਸ਼ ਦਾ ਜਿੰਮਾ ਥਾਣਾ ਧਨੌਲਾ ਦੇ SHO ਇੰਸਪੈਕਟਰ ਲਖਵਿੰਦਰ ਸਿੰਘ ਨੂੰ ਸੌਂਪਿਆ ਗਿਆ ਹੈ।