ਧਰੁਵ ਪਾਂਡਵ ਟੈਸਟ ਟੂਰਨਾਂਮੈਂਟ-ਬਰਨਾਲਾ ਦੀ ਫਾਈਨਲ ‘ਚ ਇਤਿਹਾਸਿਕ ਐਂਟਰੀ

Advertisement
Spread information
ਰਘਵੀਰ ਹੈਪੀ, ਬਰਨਾਲਾ 8 ਜੁਲਾਈ 2024
       ਪੰਜਾਬ ਕ੍ਰਿਕਟ ਐਸੋਸੀਸ਼ਨ ਮੋਹਾਲੀ ਵੱਲੋਂ ਕਰਵਾਏ ਜਾ ਰਹੇ ਧਰੁਵ ਪਾਂਡਵ ਟੈਸਟ ਟੂਰਨਾਂਮੈਂਟ 2024-25 ਵਿੱਚ ਬਰਨਾਲਾ ਦੀ ਅੰਡਰ 19 ਮੁੰਡਿਆਂ ਦੀ ਟੀਮ ਨੇ ਸੈਮੀ ਫਾਈਨਲ ਮੈਚ ਵਿੱਚ ਅੰਮ੍ਰਿਤਸਰ ਨੂੰ ਹਰਾ ਕੇ ਫਾਈਨਲ ਵਿੱਚ ਜਗਾ ਬਣਾ ਲਈ ਹੈ। ਟ੍ਰਾਈਡੈਂਟ ਬਰਨਾਲਾ ਦੇ ਹਰੇ ਭਰੇ ਮੈਦਾਨ ਵਿੱਚ 4 ਜੁਲਾਈ ਤੋਂ 7 ਜੁਲਾਈ ਤੱਕ ਖੇਡੇ ਗਏ ਟੈਸਟ ਮੈਚ ਵਿੱਚ ਪਹਿਲਾ ਦਿਨ ਬਾਰਿਸ਼ ਦੀ ਭੇਂਟ ਚੜ੍ਹ ਗਿਆ। ਦੂਜੇ ਦਿਨ ਬਾਰਿਸ਼ ਤੋਂ ਬਾਅਦ ਮੈਚ 11 ਵਜੇ ਸ਼ੁਰੂ ਹੋਇਆ, ਬਰਨਾਲਾ ਟੀਮ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ਗਵਾ ਕੇ 306 ਬਣਾਏ ਗਏ, ਜਿਸ ਵਿੱਚ ਬਰਨਾਲਾ ਦੇ ਉੱਭਰਦੇ ਪ੍ਰਤੀਭਸ਼ਾਲੀ ਆਲ-ਰਾਉਂਡਰ ਸਾਹਿਲਪ੍ਰੀਤ ਸਿੰਘ 98 ਦੌੜਾ ਬਣਾ ਕੇ ਰਨ ਆਊਟ ਹੋ ਗਿਆ, ਪਰਮੀਤ ਸਿੰਘ ਨੇ 55 ਦੌੜਾ ਅਤੇ ਪਿਛਲੇ ਮੈਚ ਵਿੱਚ ਸੈਂਕੜਾ ਮਾਰਨ ਵਾਲੇ ਵਿਕਟ ਕੀਪਰ ਬੱਲੇਬਾਜ ਦੈਵਿਕ ਗੋਚਰ ਨੇ ਬਿਮਾਰ ਹੋਣ ਦੇ ਬਾਵਜੂਦ ਵੀ 39 ਦੌੜਾ ਦਾ ਮਹੱਤਵ ਪੂਰਨ ਯੋਗਦਾਨ ਪਾਇਆ।                                                           ਤੀਸਰੇ ਦਿਨ ਗਰਾਊਂਡ ਦੇ ਗਿੱਲੇ ਹੋਣ ਕਰਕੇ ਮੈਚ 3:15 ਤੇ ਸ਼ੁਰੂ ਹੋ ਸਕਿਆ ਅਤੇ ਬਰਨਾਲਾ ਦੀ ਨੇ ਕਰੋ ਜਾ ਮਰੋ ਦੀ ਸਥਿਤੀ ਵੇਖਦਿਆਂ ਪਾਰੀ 306 ਰਨਾ ਤੇ ਹੀ ਘੋਸ਼ਿਤ ਕਰ ਦਿੱਤੀ ਅਤੇ ਅੰਮ੍ਰਿਤਸਰ ਦੀ ਟੀਮ ਨੂੰ ਬੱਲੇਬਾਜ਼ੀ ਕਰਨ ਦਾ ਨਿਓਤਾ ਦਿੱਤਾ। ਬਰਨਾਲਾ ਦੇ ਟੀਮ ਨੇ ਸੁਲਜੀ ਹੋਈ ਗੇਂਦਬਾਜ਼ੀ ਕਰਦਿਆਂ ਦਿਨ ਖਤਮ ਹੁੰਦਿਆਂ ਅੰਮ੍ਰਿਤਸਰ ਦੀਆਂ 3 ਵਿਕਟਾਂ ਆਪਣੀ ਝੋਲੀ ਪਾਂ ਲਈਆਂ ਅਤੇ ਬਰਨਾਲਾ ਨੂੰ ਜਿੱਤ ਦੀ ਕਿਰਨ ਦੇ ਦਰਸ਼ਨ ਕਰਵਾ ਦਿੱਤੇ।
      ਚੌਥੇ ਦਿਨ ਫਿਰ ਬਾਰਿਸ਼ ਕਰਕੇ ਗਰਾਊਂਡ ਗਿੱਲਾ ਹੋ ਗਿਆ ਅਤੇ ਅੰਪਾਇਰਾਂ ਨੇ ਮੈਚ ਲੇਟ ਕਰਨ ਲਈ ਕਿਹਾ, ਫਿਰ ਬਰਨਾਲਾ ਟੀਮ ਦੇ ਖਿਡਾਰੀਆਂ ਅਤੇ ਗਰਾਊਂਡ ਸਟਾਫ ਤੇ ਵਾਹ ਜਹਾਨ ਦੀ ਲਗਾ ਕੇ 12 ਵਜੇ ਤੱਕ ਗਰਾਊਂਡ ਠੀਕ ਕਰਕੇ ਅੰਪਾਇਰਾਂ ਹਵਾਲੇ ਕਰ ਦਿੱਤਾ ਅਤੇ ਮੈਚ ਸ਼ੁਰੂ ਹੋਣ ਦੇ 2 ਘੰਟੇ ਅੰਦਰ ਅੰਮ੍ਰਿਤਸਰ ਦੀ ਪੂਰੀ ਟੀਮ ਨੂੰ ਆਊਟ ਕਰਕੇ ਵਾਪਿਸ ਭੇਜ ਦਿੱਤਾ ਅਤੇ ਫਾਈਨਲ ਵਿੱਚ ਆਪਣੀ ਧਮਾਕੇਦਾਰ ਐਂਟਰੀ ਕਰ ਲਈ। 98 ਦੌੜਾ ਦੀ ਬੱਲੈਬਾਜੀ ਕਰਕੇ ਗੇਂਦਬਾਜ਼ੀ ਵਿੱਚ ਵੀ ਸਾਹਿਲਪ੍ਰੀਤ ਨੇ ਗੇਂਦਬਾਜ਼ੀ ਵਿੱਚ ਵੀ ਸ਼ਾਨਦਾਰ 6 ਵਿਕਟਾਂ ਲਈਆਂ ਅਤੇ ਕੈਪਟਨ ਪਰਵਜੋਤ ਸਿੰਘ ਨੇ ਅੰਮ੍ਰਿਤਸਰ ਦੇ ਕਪਤਾਨ ਨੂੰ ਸ਼ਾਨਦਾਰ ਢੰਗ ਨਾਲ ਰਨ ਆਊਟ ਕੀਤਾ ਅਤੇ 3 ਗੇਂਦਬਾਜ਼ੀ ਵਿੱਚ 3 ਵਿਕਟਾਂ ਹਾਸਲ ਕੀਤੀਆਂ। 
       ਜਿੱਤ ਉਪਰੰਤ ਜਿਲਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਸ਼੍ਰੀ ਵਿਵੇਕ ਸਿੰਧਵਾਨੀ ਅਤੇ ਸੈਕਟਰੀ ਰੁਪਿੰਦਰ ਗੁਪਤਾ ਨੇ ਪੂਰੀ ਟੀਮ ਅਤੇ ਕੋਚ ਸਾਹਿਬਾਨ ਨੂੰ ਇਸ ਜਿੱਤ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਪਦਮ ਸ਼੍ਰੀ ਰਜਿੰਦਰ ਗੁਪਤਾ ਜੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਕ੍ਰਿਕਟ ਐਸੋਸ਼ੀਏਸ਼ਨ ਨੂੰ ਅਤੇ ਖਿਡਾਰੀਆਂ ਨੂੰ ਹਰ ਮਦਦ ਦੇਣ ਵਿੱਚ ਕਦੇ ਕੋਈ ਘਾਟ ਨਹੀਂ ਰਹਿਣ ਦਿੱਤੀ ਹੈ , ਇਸ ਦਾ ਸਿੱਟਾ ਟੀਮ ਨੇ ਬਰਨਾਲਾ ਨੂੰ ਇਸ ਮੁਕਾਮ ਤੇ ਪਹੁੰਚਾ ਕੇ ਦਿੱਤਾ ਹੈ। ਪਦਮ ਸ਼੍ਰੀ ਰਜਿੰਦਰ ਗੁਪਤਾ ਨੇ ਫਾਈਨਲ ਮੈਚ ਲਈ ਸਾਰੀ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
Advertisement
Advertisement
Advertisement
Advertisement
Advertisement
error: Content is protected !!