ਯੂਥ ਵੀਰਾਂਗਣਾਵਾਂ ਵੱਲੋਂ ਸਵੈਰੁਜਗਾਰ ਲਈ ਮੁਫ਼ਤ ਸਿਖਲਾਈ ਸੈਂਟਰ ਦੀ ਸ਼ੁਰੂਆਤ

Advertisement
Spread information

ਅਸ਼ੋਕ ਵਰਮਾ, ਬਠਿੰਡਾ 8 ਅਪਰੈਲ 2024

            ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਨੇ ਅੱਜ ਸ਼ਹਿਰ ਵਿਚ ਭਾਈ ਕਾ ਮੁਹੱਲਾ, ਸਾਹਮਣੇ ਅਸ਼ੋਕਾ ਡੇਅਰੀ ਵਿਖੇ ਮੁਫ਼ਤ ਸਿਲਾਈ ਸਿਖਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਜਿਸ ਦੇ ਉਦਘਾਟਨ ਮੌਕੇ ਵਾਰਡ ਨੰ.26 ਦੇ ਕੌਂਸਲਰ ਸੰਦੀਪ ਕੁਮਾਰ ਬੌਬੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।  ਉਦਘਾਟਨ ਉਪਰੰਤ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬੌਬੀ ਨੇ ਕਿਹਾ ਕਿ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਲੋਕ ਭਲਾਈ ਦੇ ਕਾਰਜ ਸ਼ਲਾਘਾਯੋਗ ਹਨ। ਉਨਾਂ ਸਿਖਲਾਈ ਹਾਸਿਲ ਕਰਨ ਵਾਲੀਆਂ ਬੱਚੀਆਂ ਨੂੰ ਕਿਹਾ ਕਿ ਉਹ ਪੂਰੀ ਲਗਨ ਨਾਲ ਸਿਖਲਾਈ ਹਾਸਿਲ ਕਰਨ ਤਾਂ ਕਿ ਭਵਿੱਖ ਵਿਚ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ।
          ਉਨਾਂ ਕਿਹਾ ਕਿ ਯੂਥ ਵਲੰਟੀਅਰਾਂ ਸ਼ਹਿਰ ਵਿਚ ਵੱਖ-ਵੱਖ ਥਾਂਵਾਂ ਤੇ ਜਾ ਕੇ ਲੋਕ ਭਲਾਈ ਦੇ ਕਾਰਜ ਕਰ ਰਹੀਆਂ ਹਨ ਜਿੰਨ੍ਹਾਂ ’ਚ ਉਨ੍ਹਾਂ ਦੇ ਵਾਰਡ ਵਿਚ ਯੂਥ ਵਲੰਟੀਅਰਾਂ ਵੱਲੋਂ ਪੌਦੇ ਲਾਉਣਾ, ਬਿਊਟੀ ਪਾਰਲਰ ਸਿਖਲਾਈ ਦੇਣਾ, ਲੋਕਾਂ ਨੂੰ ਸਮਾਜਿਕ ਕੁਰੀਤੀਆਂ ਅਤੇ ਨਸ਼ੇ ਨਾ ਕਰਨ ਪ੍ਰਤੀ ਜਾਗਰੂਕ ਕਰਨਾ ਆਦਿ ਕੰਮ ਬੜੇ ਹੀ ਉਤਸ਼ਾਹ ਨਾਲ ਕੀਤੇ ਜਾ ਰਹੇ ਹਨ। ਉਨਾਂ ਭਰੋਸਾ ਦਵਾਇਆ ਕਿ ਉਹ ਇਸ ਸੰਸਥਾ ਦੇ ਨਾਲ ਹਮੇਸ਼ਾਂ ਖੜੇ ਅਤੇ ਲੋਕ ਭਲਾਈ ਕੰਮਾਂ ਵਿਚ ਉਨਾਂ ਦੀ ਹਰ ਸੰਭਵ ਸਹਾਇਤਾ ਕਰਨਗੇ।  ਇਸ ਮੌਕੇ ਯੂਥ ਵਲੰਟੀਅਰ ਕਿਰਨ ਨੇ ਕਿਹਾ ਕਿ ਮਹਿਲਾਵਾਂ ਨੂੰ ਆਰਥਿਕ ਪੱਖੋਂ ਮਜਬੂਤ ਬਨਾਉਣਾ ਹੀ ਸਾਡਾ ਮੁੱਖ ਉਦੇਸ਼ ਹੈ।
           ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇਬਾਜੀ ਦੇ ਦੌਰ ਵਿਚ ਔਰਤਾਂ ਨੂੰ ਵੀ ਘਰ ਚਲਾਉਣ ਲਈ ਅੱਗੇ ਆਉਣਾ ਹੋਵੇਗਾ ਤਾਂ ਹੀ ਪਰਿਵਾਰ ਨੂੰ ਬੇਹਤਰ ਸਹੂਲਤਾਂ ਅਤੇ ਆਰਥਿਕ  ਮਜਬੂਤੀ ਦਿੱਤੀ ਜਾ ਸਕੇਗੀ ਅਤੇ ਬੱਚਿਆਂ ਦਾ ਪਾਲਣ- ਪੋਸ਼ਣ ਚੰਗੀ ਤਰਾਂ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ  ਤਿੰਨ ਮਹੀਨੇ ਚੱਲਣ ਵਾਲੇ ਇਸ ਸੈਂਟਰ ਵਿਚ ਲਗਭਗ 18 ਲੜਕੀਆਂ ਨੂੰ ਯੂਥ ਵਲੰਟੀਅਰਾਂ ਨੀਲਮ, ਤਨਿਸ਼ਾ, ਪੂਜਾ ਅਤੇ ਸਪਨਾ ਵੱਲੋਂ ਸਿਖਲਾਈ  ਦਿੱਤੀ ਜਾਵੇਗੀ। ਇਸ ਮੌਕੇ ਯੂਥ ਵੀਰਾਂਗਨਾਂਏਂ ਸੁਨੀਤਾ, ਆਰਤੀ, ਅੰਕਿਤਾ ਅਤੇ ਹੋਰ ਮੈਂਬਰ ਹਾਜਰ ਸਨ।

Advertisement
Advertisement
Advertisement
Advertisement
Advertisement
Advertisement
error: Content is protected !!