Police ਨੇ ਫੜ੍ਹਿਆ, ਥਾਣੇਦਾਰ ਤੋਂ ਅਸਲਾ ਖੋਹਣ ਵਾਲਾ ਗਿਰੋਹ..!

Advertisement
Spread information

ਅਸ਼ੋਕ ਵਰਮਾ , ਸ੍ਰੀ ਮੁਕਤਸਰ ਸਾਹਿਬ 8 ਜਨਵਰੀ 2024

      ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ,ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਤੋਂ ਸਰਕਾਰੀ ਪਿਸਟਲ, 2 ਮੋਬਾਇਲ ਫੋਨ, ਪਰਸ ਸਮੇਤ 5500 ਰੁਪਏ ਨਗਦੀ ਅਤੇ ਹੋਰ ਜਰੂਰੀ ਕਾਗਜ਼ ਖੋਹਣ ਵਾਲੇ  4 ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜਮਾਂ ਕੋਲੋਂ 5 ਕਾਰਤੂਸਾਂ ਸਮੇਤ 9 ਐਮਐਮ ਦਾ ਪਿਸਤੌਲ,  32 ਬੋਰ ਦਾ ਇੱਕ ਦੇਸੀ ਪਿਸਤੌਲ ਤੇ 4 ਕਾਰਤੂਸ, 2 ਕਿਰਪਾਨਾਂ, 60 ਗ੍ਰਾਮ ਸੋਨਾ ,5 ਮੋਬਾਇਲ ਫੋਨ ਅਤੇ ਕਾਲੇ ਰੰਗ ਦੀ  ਸਕੌਡਾ ਕਾਰ ਬਰਾਮਦ ਕੀਤੀ ਹੈ।                                       
      ਮੁਲਜਮਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਦੇਵ ਸਿੰਘ ਵਾਸੀ ਗੱਟੀ ਅਜੈਬ ਸਿੰਘ (ਜਿਲ੍ਹਾ ਫਿਰੋਜਪੁਰ), ਬਿਕਰਮਜੀਤ ਸਿੰਘ ਉਰਫ ਬਿਕਰਮ ਪੁੱਤਰ ਸੁਖਵਿੰਦਰ ਸਿੰਘ ਵਾਸੀ ਫਲਿਆਂਵਾਲੀ, ਜਸ਼ਨ ਕੁਮਾਰ ਉਰਫ ਜਸ਼ਨ ਪੁੱਤਰ ਬਲਵਿੰਦਰ ਸਿੰਘ ਵਾਸੀ ਚੱਕ ਭੂਰ ਵਾਲਾ ਅਤੇ ਕੀਰਤਪਾਲ ਸਿੰਘ ਉਰਫ ਕਿਰਤ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਜੰਡਵਾਲਾ ਮੀਰਾਸਾਂਗਲਾਂ ਵਜੋਂ ਹੋਈ ਹੈ। ਐਸਐਸਪੀ ਨੇ ਅੱਜ  ਡੀ.ਐਸ.ਪੀ (ਮਲੋਟ) ਫਤਿਹ ਸਿੰਘ ਬਰਾੜ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ’ਚ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 5 ਜਨਵਰੀ ਨੂੰ ਸ਼ਾਮ ਕਰੀਬ 8:45 ’ਤੇ ਏ.ਐਸ.ਆਈ. ਕੁਲਦੀਪ ਸਿੰਘ ਆਪਣੀ ਡਿਊਟੀ ਉਪਰੰਤ ਵਾਪਸ ਜਾ ਰਿਹਾ ਸੀ ਤਾਂ ਇੱਕ ਸਕੌਡਾ ਕਾਰ ਉਸ ਦਾ ਪਿੱਛਾ ਕਰਨ ਲੱਗੀ।
        ਜਦੋਂ ਉਹ ਏਕਤਾ ਨਗਰ ਮਲੋਟ ਵਿਖੇ ਘਰ ਦਾ ਦਰਵਾਜਾ ਖੋਲ੍ਹਣ ਲੱਗਾ ਤਾਂ ਸਕੌਡਾ ਕਾਰ ਵਿੱਚ ਸਵਾਰ ਵਿਅਕਤੀਆਂ ਨੇ ਹਥਿਆਰਾਂ ਦੀ ਨੋਕ ਤੇ ਉਸ ਤੋਂ  9 ਐਮ.ਐਮ ਦਾ ਪਿਸਤੌਲ, 2 ਮੋਬਾਇਲ ਫੋਨ, ਪਰਸ ਸਮੇਤ 5500 ਰੁਪਏ ਨਗਦੀਅਤੇ ਹੋਰ ਜਰੂਰੀ ਕਾਗਜ਼ ਖੋਹ ਲਏ ਸਨ । ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਅਣਪਛਾਤੇ ਲੋਕਾਂ ਖਿਲਾਫ ਥਾਣਾ ਸਿਟੀ ਮਲੋਟ ’ਚ ਮੁਕੱਦਮਾ ਦਰਜ ਕੀਤਾ ਗਿਆ ਸੀ । ਇਸ ਮਾਮਲੇ ਨੂੰ ਹੱਲ ਕਰਨ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ । ਮਾਮਲੇ ਦੀ ਤਫਤੀਸ਼ ਦੌਰਾਨ ਥਾਣਾ ਸਿਟੀ ਮਲੋਟ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਜਸਕਰਨਦੀਪ ਸਿੰਘ ,ਸੀਆਈਏ ਸਟਾਫ ਮੁਕਤਸਰ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਸੀ.ਆਈ.ਏ., ਮਲੋਟ ਦੇ ਇੰਚਾਰਜ ਐਸ.ਆਈ. ਜਗਸੀਰ ਸਿੰਘ ਆਧੁਨਿਕ ਢੰਗ-ਤਰੀਕਿਆ ਦੀ ਵਰਤੋਂ ਕਰਦੇ ਹੋਏ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ।
                   ਐਸਐਸਪੀ ਨੇ ਦੱਸਿਆ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ  ਮੁਲਜਮਾਂ ਨੇ ਮੁਕਤਰ ਜਿਲ੍ਹੇ ’ਚ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਸੀ। ਮੁਲਜਮਾਂ ਨੇ ਲੰਘੀ 31 ਦਸੰਬਰ ਨੂੰ  ਡੇਰਾ ਰਾਧਾ ਸੁਆਮੀ ਲਾਗਿਓਂ  ਇੱਕ ਕਾਰ ਚਾਲਕ ਅਤੇ ਉਸ ਦੇ ਪਰਿਵਾਰ ਤੋਂ ਕਰੀਬ 22 ਹਜ਼ਾਰ ਰੁਪਏ ਨਗਦ, 2 ਮੋਬਾਇਲ ਫੋਨ, ਸੋਨੇ ਦੀਆਂ ਚੂੜੀਆਂ ਅਤੇ ਛਾਪਾਂ ਖੋਹੀਆਂ ਸਨ। ਇਸੇ ਤਰਾਂ ਮਿਤੀ 5 ਜਨਵਰੀ ਨੂੰ ਮਲੋਟ ਤੋਂ ਮੁਕਤਸਰ ਰੋਡ ’ਤੇ ਨੇੜੇ ਪਿੰਡ ਭੂੰਦੜ ਵਿਖੇ ਕਰੀਬ 66 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਖੋਹੇ ਸਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਤ ਕੀਤੀ ਜਾਏਗੀ ਜਿਸ ਦੌਰਾਨ ਹੋਰ ਵੀ ਖੁਲਾਸਿਆਂ ਦੀ ਸੰਭਾਵਨਾ ਹੈ।

Advertisement

Advertisement
Advertisement
Advertisement
Advertisement
Advertisement
error: Content is protected !!