Bank ਮੈਨੇਜ਼ਰ ਨੇ ਗ੍ਰਾਹਕਾਂ ਦੇ ਖਾਤਿਆਂ ਨੂੰ ਇਉਂ ਲਾਇਆ ਸੰਨ੍ਹ ..!

Advertisement
Spread information

ਹਰਿੰਦਰ ਨਿੱਕਾ , ਪਟਿਆਲਾ 26 ਦਸੰਬਰ 2023

   ਜਦੋਂ ਵਾੜ ਹੀ ਖੇਤ ਨੂੰ ਖਾਏ,ਫਿਰ ਫਸਲਾਂ ਨੂੰ ਕੌਣ ਬਚਾਏ, ਚਿਰ ਪੁਰਾਣੀ ਇਹ ਕਹਾਵਤ ਨੂੰ ਨਾਭਾ ਤਹਿਸੀਲ ਅਧੀਨ ਪੈਂਦੇ ਪਿੰਡ ਟੌਹੜਾ ਦੀ ਸੈਂਟਰਲ ਕੋਪਰੇਟਿਵ ਬੈਂਕ (Central Cooperative Bank Ltd )ਦੀ ਸ਼ਾਖਾ ਟੌਹੜਾ ਦੇ ਮੈਨੇਜਰ ਨੇ ਹੋਰਨਾਂ ਸਹਿਕਰਮੀਆਂ ਦੀ ਕਾਰਜਸ਼ੈਲੀ ਤੇ ਪੂਰੀ ਢੁੱਕਦੀ ਹੈ। ਕੋਪਰੇਟਿਵ ਬੈਂਕ ਦੀ ਸ਼ਾਖਾ ਟੌਹੜਾ ਦੇ ਮੈਨੇਜਰ ਨੇ ਹੋਰਨਾਂ ਮੁਲਾਜਮਾਂ ਨਾਲ ਮਿਲ ਕੇ ਕਾਫੀ ਖਪਤਕਾਰਾਂ ਦੇ ਖਾਤਿਆਂ ਨੂੰ ਸੰਨ੍ਹ ਲਾ ਕੇ ਲੱਖਾ ਰੁਪਏ ਦਾ ਗਬਨ ਕਰ ਲਿਆ । ਬੈਂਕ ਦੇ ਜਿਲ੍ਹਾ ਅਧਿਕਾਰੀਆਂ ਵੱਲੋਂ ਕਾਇਮ ਕੀਤੀ ਪੜਤਾਲ ਕਮੇਟੀ ਦੀ ਰਿਪੋਰਟ ਦੇ ਅਧਾਰ ਪਰ, ਪੁਲਿਸ ਨੇ ਥਾਣਾ ਭਾਦਸੋਂ ਵਿਖੇ ਬੈਂਕ ਮੈਨੇਜਰ, ਐਡੀਸ਼ਨਲ ਬੈਂਕ ਮੈਨੇਜਰ ਅਤੇ ਲੇਖਾਕਾਰ ਦੇ ਖਿਲਾਫ ਅਮਾਨਤ ਵਿੱਚ ਖਿਆਨਤ ਕਰਨ ਅਤੇ ਸਾਜਿਸ਼ ਤਹਿਤ ਜਾਲੀ ਫਰਜੀ ਦਸਤਾਵੇਜ ਤਿਆਰ ਕਰਨ ਦੇ ਜੁਰਮਾਂ ਤਹਿਤ ਰਾਕੇਸ਼ ਕੁਮਾਰ ਜਿਲ੍ਹਾ ਮਨੈਜਰ ਕੋਪਰੇਟਿਵ ਬੈਂਕ ਛੋਟੀ ਬਾਰਾਦਰੀ ਪਟਿਆਲਾ ਦੀ ਸ਼ਕਾਇਤ ਤੇ ਕੇਸ ਦਰਜ ਕੀਤਾ ਗਿਆ ਹੈ। 26 ਲੱਖ 152 ਰੁਪਏ ਗਬਨ ਦੇ ਮਾਮਲੇ ਵਿੱਚ ਗੁਰਮੀਤ ਸਿੰਘ (ਬ੍ਰਾਂਚ ਮਨੈਜਰ), ਸੁਖਜੀਤ ਸਿੰਘ (ਲੇਖਾਕਾਰ) ਅਤੇ ਰਾਜਵਿੰਦਰ ਸਿੰਘ (ਵਧੀਕ ਮਨੈਜਰ) ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਨਾਮਜ਼ਦ ਸਾਰੇ ਦੋਸ਼ੀਆਂ ਪਰ ਦੋਸ਼ ਹੈ ਕਿ ਉਨ੍ਹਾਂ ਨੇ ਮਿਲੀਭੁਗਤ ਕਰਕੇ ਬੈਂਕ ਦੇ ਗ੍ਰਾਹਕਾਂ ਦੇ ਖਾਤਿਆ ਨਾਲ ਛੇੜਛਾੜ ਕਰਕੇ ਉਨ੍ਹਾਂ ਦੇ ਜਾਅਲੀ ਦਸਤਖਤ ਕਰਕੇ ਅਤੇ ਹੋਰ ਤਰੀਕਿਆਂ ਨਾਲ ਗਬਨ ਕੀਤਾ ਹੈ। 

Advertisement

ਹੋਰ ਵੇਰਵਿਆਂ ਲਈ ਪੜ੍ਹੋ ਐਫ.ਆਈ.ਆਰ. ਨੰਬਰ-100

   

Advertisement
Advertisement
Advertisement
Advertisement
Advertisement
error: Content is protected !!