ਰਘਵੀਰ ਹੈਪੀ, ਬਰਨਾਲਾ 18 ਦਸੰਬਰ 2023
ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬਰਨਾਲਾ ਵਿਖੇ ਸੱਤ ਰੋਜ਼ਾ ਕੈਂਪ ਦੌਰਾਨ ਅੱਜ ਤੀਸਰੇ ਦਿਨ ਪ੍ਰਿੰਸੀਪਲ ਸ਼੍ਰੀਮਤੀ ਵਿਨਸੀ ਜਿੰਦਲ ਰਹਿਨੁਮਾਈ ਹੇਠ ਵਲੰਟੀਅਰਜ਼ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋ ਬਚਾਓ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ।
ਪ੍ਰੋਗਰਾਮ ਅਫਸਰ ਸ਼੍ਰੀ ਪੰਕਜ ਗੋਇਲ ਦੀ ਅਗਵਾਈ ਵਿੱਚ ਵਲੰਟੀਅਰਜ਼ ਦੇ ਐਂਟੀ ਡਰੱਗ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਐਸ.ਐਸ.ਪੀ.ਬਰਨਾਲਾ ਸ਼੍ਰੀ ਸੰਦੀਪ ਮਲਿਕ ਦੁਆਰਾ ਚਲਾਈ ਗਏ ਐਂਟੀ ਡਰੱਗ ਮੁਹਿੰਮ ਅਧੀਨ ਦਫਤਰ ਵੱਲੋਂ ਬਲਵੰਤ ਸਿੰਘ,ਏ.ਐਸ.ਆਈ. ਅਤੇ ਉਹਨਾਂ ਦੀ ਟੀਮ ਵੱਲੋਂ ਐਨ.ਐਸ.ਐਸ.ਵਲੰਟੀਅਰਾਂ ਨੂੰ ਕੈਂਪ ਦੌਰਾਨ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਵਲੰਟੀਅਰਜ਼ ਨੂੰ ਨਸਿ਼ਆਂ ਦੀ ਨਾਮੁਰਾਦ ਲੱਤ ਤੋਂ ਦੂਰ ਰਹਿਣ ਲਈ ਪ੍ਰੇਰੀਤ ਕੀਤਾ। ਸੈਮੀਨਾਰ ਤੋਂ ਬਾਅਦ ਵਲੰਟੀਅਰਜ਼ ਨਾਲ ਮਿਲਕੇ ਟੀਮ ਦੁਆਰਾ ਇੱਕ ਸ਼ਹਿਰ ਵਿੱਚ ਨਸ਼ਾ ਵਿਰੋਧੀ ਰੈਲੀ ਕੱਢੀ ਗਈ ਅਤੇ ਆਮ ਜਨਤਾ ਨੂੰ ਨਸ਼ੇ ਤਿਆਗਨ ਸਬੰਧੀ ਜਾਗਰੂਕ ਕੀਤਾ ਗਿਆ। ਰੇੈਲੀ ਦੀ ਅਗਵਾਈ ਪ੍ਰਿੰਸੀਪਲ ਵਿਣਸੀ ਜਿੰਦਲ ਨੇ ਕੀਤੀ, ਜਿਸ ਵਿੱਚ 100 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਟਾਫ ਵਿੱਚ ਨੀਤੂ ਸਿੰਗਲਾ, ਰੇਖਾ, ਮਾਧਵੀ ਤ੍ਰਿਪਾਠੀ, ਜਸਪ੍ਰੀਤ ਕੌਰ ਅਤੇ ਹੋਰ ਮੈਂਬਰ ਹਾਜ਼ਰ ਸਨ। ਬਾਅਦ ਵਿੱਚ ਕੈਂਪ ਕੋਆਡੀਨੇਟਰ ਸ਼੍ਰੀਮਤੀ ਨੀਤੂ ਸਿੰਗਲਾ ਦੁਆਰਾ ਐਸ.ਐਸ.ਪੀ.ਦਫਤਰ ਦੀ ਟੀਮ ਦਾ ਧੰਨਵਾਦ ਕੀਤਾ।