ਰਘਬੀਰ ਹੈਪੀ, ਬਰਨਾਲਾ, 23 ਨਵੰਬਰ 2023
ਮਾਨਯੋਗ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਿੱਚ ਵਿਸ਼ੇਸ਼ ਸਰਸਰੀ ਸੁਧਾਈ ਯੋਗਤਾ 1 ਜਨਵਰੀ 2024 ਲਈ ਸਾਰੇ ਵਿਧਾਨ ਸਭ ਹਲਕਿਆਂ ਦੇ ਪੋਲਿੰਗ ਬੂਥਾਂ ਉੱਤੇ ਵਿਸ਼ੇਸ਼ ਕੈਂਪ 2 ਅਤੇ 3 ਦਸੰਬਰ ਨੂੰ ਲਗਾਏ ਜਾਣੇ ਹਨ ਜਿਸ ਦੌਰਾਨ ਜੋ ਨੌਜਵਾਨ ਮਿਤੀ 1 ਜਨਵਰੀ 2024 ਨੂੰ 18 ਸਾਲ ਦੀ ਉਮਰ ਦੇ ਹੋਣਗੇ, ਉਹ ਆਪਣੇ ਵੋਟ ਬਣਵਾ ਸਕਦੇ ਹਨ ਅਤੇ ਕੋਈ ਵੀ ਵੋਟਰ ਵੱਲੋਂ ਆਪਣੇ ਵੋਟ ਕਾਰਡ ਵਿੱਚ ਕਿਸੇ ਤਰ੍ਹਾਂ ਦੇ ਸੁਧਾਈ ਲਈ ਅਪਲਾਈ ਕਰ ਸਕਦਾ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਚੋਣ ਕੋਮਿਸ਼ਨ ਵੱਲੋਂ ਵੋਟਰ ਲਿਸਟਾਂ ਦੀ ਸੁਧਾਈ ਦਾ ਕੰਮ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਵੋਟ ਬਣਾਉਣ, ਕਟਾਉਣ ਅਤੇ ਤਬਦੀਲ ਆਦਿ ਕਰਨ ਦੇ ਕੰਮ ਨੂੰ ਸੁਖਾਲਾ ਬਣਾਉਣ ਲਈ ਸਾਰੇ ਬੂਥਾਂ ਉੱਤੇ ਇਹ ਕੈਂਪ ਲਗਾਏ ਜਾਣਗੇ । ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਇਸ ਸਬੰਧੀ ਹੋਰ ਵਧੇਰੇ ਜਾਣੂ ਕਰਵਾਉਣ ਲਈ ਜ਼ਿਲ੍ਹਾ ਬਰਨਾਲਾ ਦੇ ਚੋਣ ਆਈਕਨ ਸ਼੍ਰੀ ਗੁਰਦੀਪ ਸਿੰਘ ਮਨਾਲੀਆ ਨੇ ਇਸ ਬਾਬਤ ਵੀਡੀਓ ਜਾਰੀ ਕੀਤੀ ਹੈ।
ਆਪਣੀ ਵੀਡੀਓ ‘ਚ ਗੁਰਦੀਪ ਸਿੰਘ ਮਨਾਲੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 2 ਅਤੇ 3 ਦਸੰਬਰ ਨੂੰ ਲੱਗਣ ਵਾਲੇ ਵਿਸ਼ੇਸ਼ ਕੈਂਪਾਂ ‘ਚ ਵੋਟਾਂ ਸਬੰਧੀ ਆਪਣੇ ਕੰਮ ਕਰਵਾ ਸਕਦੇ ਹਨ। ਇਨ੍ਹਾਂ ਕੈਂਪਾਂ ਦੌਰਾਨ ਨਵੀਂ ਵੋਟ ਬਣਵਾਉਣਾ, ਵੋਟ ਨੂੰ ਤਬਦੀਲ ਕਰਨਾ ਜਾਂ ਕੱਟਣਾ ਆਦਿ ਸਬੰਧੀ ਸਾਰੇ ਕੰਮ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਸਬੰਧੀ ਵੇਰਵੇ ਦਰੁੱਸਤ ਰੱਖਣ।