ਅਸ਼ੋਕ ਵਰਮਾ, ਬਠਿੰਡਾ 21 ਨਵੰਬਰ 2023
ਵਿਸ਼ਵ ਵਿੱਚ ਸ਼ਾਂਤੀ ਫੈਲਾਉਣ ਦੇ ਉਦੇਸ਼ ਨਾਲ ਕੰਮ ਕਰਨ ਵਾਲੀ ਸੰਸਥਾ ਆਰਟ ਆਫ ਲਿਵਿੰਗ ਦੇ ਸੰਸਥਾਪਕ ਅਤੇ ਵਿਸ਼ਵ ਸ਼ਾਂਤੀ ਦੂਤ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੇ ਦੋ ਰੋਜ਼ਾ ਪ੍ਰੋਗਰਾਮ ‘ਪੰਜਾਬ ਮੈਡੀਟੇਟ ਵਿਦ ਸ਼੍ਰੀ ਸ਼੍ਰੀ’ ਵਿੱਚ ਵੱਡੀ ਗਿਣਤੀ ਵਿੱਚ ਬਠਿੰਡਾ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਪਟਿਆਲਾ ਰਾਜਪੁਰਾ ਨੈਸ਼ਨਲ ਹਾਈਵੇਅ ਦੇ ਕੋਲ ਆਯੋਜਿਤ ਸ਼ਾਨਦਾਰ ਪ੍ਰੋਗਰਾਮ ਵਿੱਚ ਲੋਕਾਂ ਨੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਦਾ ਸ਼ਰਧਾ ਨਾਲ ਸਵਾਗਤ ਕੀਤਾ।
ਪਦਮ ਸ਼੍ਰੀ ਨਾਲ ਸਨਮਾਨਿਤ ਵਿਸ਼ਵ ਸ਼ਾਂਤੀ ਦੂਤ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਪ੍ਰੋਗਰਾਮ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਜਿੱਥੇ ਗੁਰੂਆਂ ਦੀ ਜੋਤਿ ਸਦਾ ਜਗਦੀ ਹੈ । ਅਤੇ ਅਸੀਮ ਕ੍ਰਿਪਾ ਹਮੇਸ਼ਾ ਵਹਿੰਦੀ ਹੈ। ਪੰਜਾਬ ਦੇ ਲੋਕ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਸਾਨੂੰ ਸਾਰਿਆਂ ਨੂੰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਪ੍ਰਣ ਲੈਣਾ ਪਵੇਗਾ। ਅਤੇ ਲੋਕਾਂ ਨੂੰ ਸ਼ਰਧਾ ਅਤੇ ਸੇਵਾ ਨਾਲ ਜੋੜਨਾ ਪਵੇਗਾ ।ਪਟਿਆਲਾ ਰਾਜਪੁਰਾ ਰੋਡ ’ਤੇ ਬਣਨ ਵਾਲੇ ਉੱਤਰ ਭਾਰਤ ਆਸ਼ਰਮ ਵਿੱਚ ਲੋਕਾਂ ਨੂੰ ਤਣਾਅ ਤੋਂ ਮੁਕਤ ਕਰਨ ਦਾ ਕੰਮ ਕੀਤਾ ਜਾਣਾ ਹੈ।
ਸ੍ਰੀ ਸ੍ਰੀ ਰਵੀਸ਼ੰਕਰ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਊਰਜਾਵਾਨ ਹੈ। ਨੌਜਵਾਨਾਂ ਨੂੰ ਸਹੀ ਦਿਸ਼ਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਵੱਡੀ ਗਿਣਤੀ ਵਿਚ ਲੋਕ ਤਣਾਅ ਵਿਚ ਹਨ। ਭਾਰਤ ਤੋਂ ਅਧਿਆਪਕਾਂ ਨੂੰ ਦੋ ਸਾਲਾਂ ਲਈ ਉਥੇ ਸਿੱਖਿਆ ਦੇਣ ਲਈ ਭੇਜਿਆ ਜਾਣਾ ਹੈ। ਜਿਸ ਲਈ ਆਰਟ ਆਫ ਲਿਵਿੰਗ ਕੰਮ ਕਰ ਰਹੀ ਹੈ। ਇਸ ਮੌਕੇ ਮਿਹਰਾ ਵਾਲਿਆਂ ਸਾਈਆਂ ਰੱਖੀ ਚਰਨਾਂ ਦੇ ਕੋਲ ਭਜਨ ਤੇ ਲੋਕਾਂ ਨੇ ਧਿਆਨ ਕੀਤਾ। ਅਤੇ ਮੇਰਾ ਸਤਿਗੁਰੂ ਆਂਗਨ ਆਇਓ ਤੇ ਖੂਬ ਨੱਚੇ। ਇਸ ਮੌਕੇ……. ਹਾਜਰ ਸਨ।