ਗਗਨ ਹਰਗੁਣ, ਬਰਨਾਲਾ 8 ਨਵੰਬਰ 2023
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਦੀ “ਰਾਮਾਇਣ” ਅਧਾਰਿਤ ਇੰਟਰ ਹਾਊਸ ਪ੍ਰਸ਼ਨ ਉਤਰ ਪ੍ਰਤੀਯੋਗਿਤਾ ਕਰਵਾਈ ਗਈ । ਇਸ ਪ੍ਰਤੀਯੋਗਿਤਾ ਦੇ ਦੋ ਚਰਨ ਹਨ , ਸੈਮੀ ਫਾਈਨਲ ਅਤੇ ਫਾਈਨਲ। ਜਿਸ ਵਿੱਚ ਚਾਰੋ ਹਾਊਸ ਦੇ ਬੱਚਿਆਂ ਨੇ ਭਾਗ ਲਿਆ। ਹਾਊਸ ਵਿਚੋਂ 10 ਬੱਚੇ ਇਸ ਪ੍ਰਤੀਯੋਗਿਤਾ ਲਈ ਅਗੇ ਆਏ। ਜੋ ਹਾਊਸ ਜਿੱਤੇਗਾ ਉਹ ਫਾਈਨਲ ਵਿਚ ਭਾਗ ਲਾਵੇਗਾ। ਇਸ ਪ੍ਰਤੀਯੋਗਿਤਾ ਵਿਚ 100 ਦੇ ਕਰੀਬ ਪ੍ਰਸਨ ਪੁੱਛੇ ਗਏ। ਜੋ ਕਿ ਰਾਮ ਜੀ ਦੇ ਜੀਵਨ ਬਾਰੇ ਜਰਨਲ ਨੌਲਿਜ ਦੇ ਪ੍ਰਸ਼ਨ ਉਪਰ ਅਧਾਰਿਤ ਸੀ । ਬੱਚਿਆਂ ਨੇ ਆਪਣਾ ਪੂਰਾ ਦਿਮਾਗ਼ ਲਗਾ ਕੇ ਜਾਵਬ ਦਿੱਤਾ। ਇਹ ਪ੍ਰਤੀਯੋਗਿਤਾ ਸਕੂਲ ਦੇ ਓਪਨ ਏਅਰ ਥੇਟਰ ਵਿੱਚ ਕਰਵਾਈ ਗਈ । ਜਿਸ ਵਿੱਚ ਐਮਾਜੋਨ ਅਤੇ ਥੇਮਜ਼ ਹਾਊਸ ਨੇ ਜਿੱਤ ਹਾਸਿਲ ਕੀਤੀ। ਜਿੱਤੇ ਹੋਏ ਹਾਊਸ ਦੇ ਵਿਦਿਆਰਥੀ ਹੁਣ ਫਾਈਨਲ ਲਈ ਚੁਣੇ ਗਏ।
ਸਕੂਲ ਪ੍ਰਿੰਸੀਪਲ ਡਾਕਟਰ ਸ਼ਰੂਤੀ ਸ਼ਰਮਾ ਅਤੇ ਵਾਇਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਬੱਚਿਆਂ ਨੂੰ ਵਧਾਈ ਦਿਤੀ ਅਤੇ ਦੱਸਿਆ ਕਿ ਇਸ ਪ੍ਰਤੀਯੋਗਤਾ ਦਾ ਮਕਸਦ ਬੱਚਿਆਂ ਨੂੰ ਆਪਣੇ ਪੁਰਾਤਨ ਇਤਿਸ਼ਾਸ ਨਾਲ ਜੋੜਨਾ ਜੋ ਅੱਜ ਦੇ ਯੁਗ ਦੇ ਬੱਚੇ ਭੁੱਲ ਰਹੇ ਹਨ । ਪੁਰਤਾਨ ਇਤਿਹਾਸ ਬੱਚਿਆਂ ਨੂੰ ਹਰ ਮਾੜੇ ਕੰਮ ਤੋਂ ਬਚਨ ਦੀ ਸ਼ਿਖਿਆ ਦਿੰਦਾ ਹੈ। ਸਾਡੇ ਇਤਿਹਾਸ ਨੂੰ ਸਾਨੂੰ ਭੁਲਣਾ ਨਹੀਂ ਚਾਹੀਂਦਾ ਹੈ।
ਵਾਇਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਕਿਹਾ ਕਿ ਜਰਨਲ ਨੌਲਿਜ ਪ੍ਰਤੀਯੋਗਤਾ ਵਿੱਚ ਭਾਗ ਲੈਣ ਨਾਲ ਬੱਚਿਆਂ ਦਾ ਮਨੋਬਲ ਵਿੱਚ ਵਾਧਾ ਹੁੰਦਾ ਹੈ ਅਤੇ ਆਤਮਿਕ ਵਿਕਾਸ ਹੁੰਦਾ ਹੈ । ਇਸ ਪ੍ਰਕਾਰ ਦੀ ਪ੍ਰਤੀਯੋਗਤਾ ਵਿਚ ਬੱਚਿਆਂ ਨੂੰ ਜਰੂਰ ਭਾਗ ਲੈਣਾ ਚਾਹੀਂਦਾ ਹੈ। ਤਾਂ ਜੋ ਵਿਦਿਆਰਥੀ ਅਪਣੇ ਅੰਦਰ ਛੁਪੀ ਅਪਣੀ ਕਾਬਲੀਅਤ ਨੂੰ ਪਹਿਚਾਣਨ ਇਹ ਸਭ ਤੋਂ ਜਰੂਰੀ ਹੈ।
ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਟੰਡਨ ਸਕੂਲ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਹਮੇਸ਼ਾ ਲੱਗਿਆ ਰਹੇਗਾ। ਚਾਹੇ ਵੱਖ- ਵੱਖ ਖੇਡਾਂ ਹੋਣ ਜਾਂ ਫਿਰ ਆਧੁਨਿਕ ਟੈਕਨੋਲੋਗੀ ਨਾਲ ਬੱਚਿਆਂ ਨੂੰ ਪੜਾਉਣਾ ਹੋਵੇ । ਟੰਡਨ ਸਕੂਲ ਇਕ ਉੱਜਵਲ ਭੱਵਿਖ ਬੱਚਿਆਂ ਨੂੰ ਦੇਣ ਲਈ ਸਮੇਂ -ਸਮੇਂ ਉੱਪਰ ਚੰਗੇ ਉਪਰਾਲੇ ਕਰਦਾ ਰਹੇਗਾ