ਹਰਪ੍ਰੀਤ ਕੌਰ ਬਬਲੀ, ਸੰਗਰੂਰ, 2 ਨਵੰਬਰ 2023
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਨੌਜਵਾਨਾਂ ਦਾ ਰੁਝਾਨ ਨਸ਼ਿਆਂ ਵੱਲੋਂ ਹਟਾਉਣ ਦੇ ਉਦੇਸ਼ ਨਾਲ ਲਗਾਤਾਰ ਖੇਡ ਕਿੱਟਾਂ ਅਤੇ ਓਪਨ ਜਿੰਮ ਪਿੰਡਾਂ ਦੇ ਨੌਜਵਾਨਾਂ ਨੂੰ ਦਿੱਤੇ ਜਾ ਰਹੇ ਹਨ | ਇਸੇ ਲੜੀ ਤਹਿਤ ਐਮ.ਪੀ. ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਪਿੰਡ ਛਾਜਲੀ ਦੇ ਨੌਜਵਾਨਾਂ ਨੂੰ ਖੇਡ ਮੈਦਾਨ ਨਾਲ ਜੋੜਣ ਦੇ ਉਦੇਸ਼ ਨਾਲ ਕ੍ਰਿਕਟ ਕਿੱਟ ਭੇਜੀ ਗਈ ਹੈ |
ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਯੂਥ ਆਗੂ ਸੁਖਵੀਰ ਸਿੰਘ ਛਾਜਲੀ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਕ੍ਰਿਕਟ ਖੇਡਣ ਲਈ ਬੈਟ ਅਤੇ ਹੋਰ ਸਾਮਾਨ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਪੂਰਾ ਕਰਦਿਆਂ ਐਮ.ਪੀ. ਸ. ਮਾਨ ਵੱਲੋਂ ਨੌਜਵਾਨਾਂ ਲਈ ਕ੍ਰਿਕਟ ਕਿੱਟ ਭੇਜੀ ਗਈ ਹੈ | ਜਿਸਦੇ ਲਈ ਨੌਜਵਾਨਾਂ ਵਾਲਾ ਸ. ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ | ਯੂਥ ਆਗੂ ਸੁਖਵੀਰ ਸਿੰਘ ਛਾਜਲੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਵੱਧ ਤੋਂ ਵੱਧ ਖੇਡਾਂ ਨਾਲ ਜੋੜਣਾ ਸਮੇਂ ਦੀ ਅਹਿਮ ਮੰਗ ਹੈ | ਇਸ ਲਈ ਜਿੱਥੇ ਪਾਰਟੀ ਪ੍ਰਧਾਨ ਸ. ਮਾਨ ਦੇ ਹੁਕਮਾਂ ਮੁਤਾਬਿਕ ਪਿੰਡ ਪਿੰਡ ਜਾ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ, ਉੱਥੇ ਹੀ ਖੇਡਾਂ ਨਾਲ ਜੋੜਣ ਲਈ ਸ. ਮਾਨ ਦੇ ਐਮ.ਪੀ. ਕੋਟੇ ਵਿੱਚੋਂ ਖੇਡ ਕਿੱਟਾਂ ਵੀ ਵੰਡੀਆਂ ਜਾ ਰਹੀਆਂ ਹਨ |
ਇਸ ਮੌਕੇ ਅਜੈਬ ਸਿੰਘ, ਲੱਖੀ ਧਾਲੀਵਾਲ, ਡਾ. ਗੁਰਪ੍ਰੀਤ ਸਿੰਘ, ਜਸ਼ਨ ਕੰਬੋਜ, ਮੰਨੂ ਢੋਟ, ਸੋਨੀ ਢੋਟ, ਗੱਗੀ ਢੋਟ, ਗੱਗੂ ਢੋਟ, ਹਰਮਨ ਢੋਟ, ਅੰਮਿ੍ਤ ਸਿੰਘ, ਨਿਸ਼ਾਨ ਸਿੰਘ, ਸਾਹਿਲਦੀਪ ਸਿੰਘ, ਰਵੀ ਸਿੰਘ, ਮੋਹਿਤ ਸਿੰਘ, ਮੋਹਿਤ ਸ਼ਰਮਾ, ਅਮਨਦੀਪ ਸਿੰਘ ਵਾਲੀਆ, ਹੈਰੀ ਸਿੰਘ, ਅਰਸ਼ਨੂਰ ਸਿੰਘ, ਵਿੱਕੀ ਸਿੰਘ, ਦੀਪੂ ਢੀਂਡਸਾ, ਹੈਰੀ ਧਾਲੀਵਾਲ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਰ ਸਨ |