ਈ. ਵੀ. ਐਮ. ਮਸ਼ੀਨਾਂ ਦੀ ਪਹਿਲੇ ਪੱਧਰ ਦੀ ਕੀਤੀ ਜਾਂਚ

Advertisement
Spread information

ਰਘਬੀਰ ਹੈਪੀ , ਬਰਨਾਲਾ, 30 ਅਕਤੂਬਰ 2023


       ਆਗਾਮੀ ਲੋਕ ਸਭਾ 2024 ‘ਚ ਵਰਤੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਦੀ ਪਹਿਲੇ ਪੱਧਰ ਦੀ ਜਾਂਚ ਅੱਜ ਚੋਣ ਦੇ ਵੇਅਰ ਹਾਊਸ ਵਿਖੇ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਈ. ਵੀ. ਐਮ ਵੇਅਰ ਹਾਊਸ ਵਿਚ ਕੁਲ 1412 ਬੈਲਟ ਯੂਨਿਟ 845 ਕੰਟਰੋਲ ਯੂਨਿਟ 1254 ਵੀ. ਵੀ. ਪੈਟ ਯੂਨਿਟ ਹਨ ਜਿਨ੍ਹਾਂ ਦੀ ਅੱਜ ਪਹਿਲੀ ਪੱਧਰੀ ਜਾਂਚ ਕੀਤੀ ਗਈ ।

Advertisement

    ਇਨ੍ਹਾਂ ਵਿਚੋਂ ਕੁੱਲ ਵੋਟਿੰਗ ਮਸ਼ੀਨਾਂ ਵਿਚੋਂ 1 ਫ਼ੀਸਦੀ ਵੋਟਿੰਗ ਮਸ਼ੀਨ ‘ਤੇ 1200 ਵੋਟਾਂ, 2 ਫ਼ੀਸਦੀ ਵੋਟਿੰਗ ਮਸ਼ੀਨਾਂ ‘ਤੇ 1000 ਅਤੇ 2 ਫ਼ੀਸਦੀ ਵੋਟਿੰਗ ਮਸ਼ੀਨਾਂ ‘ਤੇ ਕੁੱਲ 500 ਵੋਟਾਂ ਪਾ ਕੇ ਪੋਲ ਕੀਤੀ ਗਈ । ਧੀਕ ਡਿਪਟੀ ਕਮਿਸ਼ਨਰ ਸਤਵੰਤ ਸਿੰਘ ਦੀ ਨਿਗਰਾਨੀ ਹੇਠ ਇਹ ਚੈਕਿੰਗ ਸਿਆਸਤੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ‘ਚ ਕੀਤੀ ਗਈ । ਇਸ ਮੌਕੇ ਚੋਣ ਤਹਿਸੀਲਦਾਰ ਹਰਜਿੰਦਰ ਕੌਰ ਅਤੇ ਹੋਰ ਚੋਣ ਅਮਲਾ ਵੀ ਹਾਜ਼ਰ ਸੀ ।

Advertisement
Advertisement
Advertisement
Advertisement
Advertisement
error: Content is protected !!