Barnala- ਪਿਸਤੌਲ ਦੀ ਨੋਕ ਤੇ ਡਾਕਾ,ਦੋਸ਼ੀ ਹੋਗੇ ਫਰਾਰ….!

Advertisement
Spread information

ਹਰਿੰਦਰ ਨਿੱਕਾ , ਬਰਨਾਲਾ 30 ਅਕਤੂਬਰ 2023

      ਲੰਘੀ ਕੱਲ੍ਹ ਦੇਰ ਸ਼ਾਮ ਥਾਣਾ ਠੁੱਲੀਵਾਲ ਦੇ ਪਿੰਡ ਨੰਗਲ ‘ਚ ਇੱਕ ਘਰ ਅੰਦਰ ਦਾਖਿਲ ਹੋਏ  ਤਿੰਨ ਲੁਟੇਰੇ ਪਿਸਤੌਲ ਦੀ ਨੋਕ ਤੇ ਲੱਖਾਂ ਰੁਪਏ ਦੇ ਗਹਿਣੇ ਤੋ ਹੋਰ ਕੀਮਤੀ ਸਮਾਨ ਅਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਤਿੰਨੋਂ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰਕੇ, ਮਾਮਲੇ ਦੀ ਤਫਤੀਸ਼ ,ਦੋਸ਼ੀਆਂ ਦੀ ਸ਼ਿਨਾਖਤ ਅਤੇ ਗਿਰਫਤਾਰੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਪੁਲਿਸ ਨੂੰ ਦਿੱਤੇ ਬਿਆਨ ‘ਚ ਨੰਗਲ ਪਿੰਡ ਦੇ ਰਹਿਣ ਵਾਲੇ ਕਮਲਜੀਤ ਸਿੰਘ ਪੁੱਤਰ ਅਜੀਤ ਸਿੰਘ ਨੇ ਦੱਸਿਆ ਕਿ 3 ਨਾਮਲੂਮ ਵਿਅਕਤੀ ਸ਼ਾਮ ਕਰੀਬ 7:30 ਵਜੇ, ਉਨ੍ਹਾਂ ਦੇ ਘਰ ਦਾ ਗੇਟ ਟੱਪ ਕੇ ਅੰਦਰ ਵੜ ਆਏ ਅਤੇ ਪਿਸਤੌਲ ਦਿਖਾਕੇ ਡਰਾ ਧਮਕਾ ਕੇ ਘਰ ਦੀ ਲੌਬੀ ਵਿੱਚ ਚੁੱਪ ਕਰਕੇ ਬੈਠਣ ਬਾਰੇ ਕਹਿ ਦਿੱਤਾ। ਲੁਟੇਰਿਆਂ ‘ਚੋਂ ਦੋ ਜਾਣੇ ਘਰ ਦੇ ਕਮਰਿਆਂ ਦੀ ਫਰੋਲਾ ਫਰੋਲੀ ਕਰਨ ਲੱਗ ਪਏ । ਲੁਟੇਰਿਆਂ ਨੇ 15000/-ਰੁਪੈ ਦੀ ਨਕਦੀ, 3 ਸੈੱਟ ਮੋਬਾਇਲ ਫੋਨ , ਮੁੱਦਈ ਦੀ ਘਰਵਾਲੀ ਦੀਆਂ ਬਾਲੀਆਂ ਅਤੇ ਕੇਅਰ ਟੇਕਰ ਦੀਆਂ ਬਾਲੀਆਂ ਸਮੇਤ ਕੋਕਾ ਜੋ ਕੁੱਲ 10 ਗ੍ਰਾਮ ਸੋਨਾ ਸੀ ,ਪਿਸਤੌਲ ਦੀ ਨੋਕ ਤੇ ਖੋਹ ਲਿਆ। ਤਿੰਨੋਂ ਲੁਟੇਰਿਆਂ ਨੇ ਜਾਂਦੇ ਸਮੇਂ ਸਾਰਿਆਂ ਦੇ ਹੱਥ ਬੰਨਕੇ ਕੰਪਿਊਟਰ ਵਾਲੇ ਕਮਰੇ ਵਿੱਚ ਬੰਦ ਕਰ ਦਿੱਤਾ। ਲੁਟੇਰੇ ਸਾਡੀ ਕਾਰ ਐੱਸਪ੍ਰੈਸੋ ਮਾਰੂਤੀ ਸੁਜੂਕੀ ਨੰਬਰੀ ਪੀ.ਬੀ 19 ਯੂ 8712 ਵੀ ਚੋਰੀ ਕਰਕੇ ਫਰਾਰ ਹੋ ਗਏ । ਮੁਦਈ ਅਨੁਸਾਰ ਲੁੱਟੇ ਗਏ ਸਾਰੇ ਸਮਾਨ ਦੀ ਕੁੱਲ ਕੀਮਤ ਕਰੀਬ 4 ਲੱਖ 30 ਹਜਾਰ ਰੂਪੈ ਬਣਦੀ ਹੈ । ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਮਨਜੀਤ ਸਿੰਘ ਅਨੁਸਾਰ ਮੁਦੱਈ ਦੇ ਬਿਆਨਾ ਪਰ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਅਧੀਨ ਜ਼ੁਰਮ 457,382 ਆਈਪੀਸੀ ਅਤੇ  25/54/59 ਅਸਲਾ ਐਕਟ ਤਹਿਤ ਥਾਣਾ ਠੁੱਲੀਵਾਲ ਵਿਖੇ ਮੁਕੱਦਮਾ ਦਰਜ ਕਰਕੇ,ਲੁਟੇਰਿਆਂ ਦੀ ਸ਼ਿਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। 

Advertisement
Advertisement
Advertisement
Advertisement
Advertisement
Advertisement
error: Content is protected !!