ਰਿਚਾ ਨਾਾਗਪਾਲ, ਪਟਿਆਲਾ 17ਅਕਤੂਬਰ 2023
ਪੰਜਾਬ ਦੇ ਲੋਕਾਂ ਨੂੰ ਲੱਛੇਦਾਰ ਭਾਸ਼ਨਾਂ ਵਿੱਚ ਗੁੰਮਰਾਹ ਕਰਨ ਵਾਲੀ ਭਗਵੰਤ ਮਾਨ ਸਰਕਾਰ ਅੱਜ ਝੋਨੇ ਦੀ ਖਰੀਦ ਨੂੰ ਲੈ ਕਿ ਅਨਾਜ ਮੰਡੀਆਂ ਦੇ ਪ੍ਰਬੰਧਾਂ ਨੂੰ ਲੈਕੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕਾ ਅਮਲੋਹ ਦੀ ਬੁੱਗਾ ਕਲਾਂ ਅਨਾਜ ਮੰਡੀ ਦਾ ਦੌਰਾ ਕਰਕੇ ਮੰਡੀ ਵਿੱਚ ਕਈ ਕਈ ਦਿਨਾਂ ਤੋਂ ਬੈਠੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ ਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਂਵਾਂ ਸੁਣਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਰਾਜੂ ਖੰਨਾ ਨੇ ਕਿਹਾ ਕਿ ਅੱਜ ਜਿਥੇ ਮੰਡੀਆਂ ਵਿੱਚ ਝੋਨਾ ਲਈ ਬੈਠੇ ਕਿਸਾਨਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਉਥੇ ਸੈਲਰ ਮਾਲਕਾਂ, ਆੜਤੀਆਂ ਤੇ ਮਜ਼ਦੂਰਾਂ ਨੂੰ ਵੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਉਹਨਾਂ ਵੱਲੋਂ ਹਲਕਾ ਅਮਲੋਹ ਦੀ ਅਨਾਜ ਮੰਡੀ ਬੁੱਗਾ ਕਲਾਂ ਦਾ ਦੌਰਾ ਜਿਥੇ ਕੀਤਾ ਗਿਆ ਹੈ।
ਜਿਥੇ ਕਿਸਾਨ ਝੋਨੇ ਦੀ ਖਰੀਦ ਨਾ ਹੋਣ ਕਾਰਨ ਪਿਛਲੇ ਇੱਕ ਹਫਤੇ ਤੋਂ ਮੰਡੀ ਵਿੱਚ ਬੈਠੇ ਹਨ। ਜਿਹਨਾਂ ਦੀਆਂ ਝੋਨੇ ਦੀਆਂ ਢੇਰੀਆਂ ਬਰਸਾਤ ਦੇ ਪਾਣੀ ਕਾਰਨ ਪੁੱਗਰਨੀਆ ਸ਼ੁਰੂ ਹੋ ਚੁੱਕੀਆਂ ਹਨ।ਜਿਸ ਕਾਰਨ ਕਿਸਾਨਾਂ ਦੀਆਂ ਸਮੱਸਿਆਂਵਾਂ ਘੱਟਣ ਦੀ ਥਾਂ ਵੱਧਦੀਆਂ ਦਿਖਾਈ ਦੇ ਰਹੀਆਂ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਮੁੱਖ ਅਨਾਜ ਮੰਡੀ ਅਮਲੋਹ, ਸਮਸ਼ਪੁਰ, ਰਾਮਗੜ੍ਹ,ਪਹੇੜੀ,ਰੰਘੇੜੀ ਤੇ ਮੰਡੀਗੌਬਿੰਦਗੜ ਆਦਿ ਅਨਾਜ਼ ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ , ਆੜਤੀਆਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਰਾਜੂ ਖੰਨਾ ਵੱਲੋਂ ਕਿਸਾਨਾਂ,ਮਜ਼ਦੂਰਾਂ, ਆੜਤੀਆਂ ਤੇ ਸ਼ੈਲਰ ਮਾਲਕਾਂ ਦੇ ਹੱਕ ਵਿੱਚ ਜਿਥੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕਿ ਨਾਅਰੇਬਾਜ਼ੀ ਕੀਤੀ ਗਈ ਉਥੇ ਕੇਂਦਰ ਸਰਕਾਰ ਨੂੰ ਤੁਰੰਤ ਸ਼ੈਲਰ ਮਾਲਕਾਂ ਦੀ ਫੋਟੀਫਾਇਡ ਚੌਲ ਦੇ ਮਾਪਦੰਡ ਤੁਰੰਤ ਘਟਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਅੱਜ ਸ਼ੈਲਰ ਮਾਲਕਾਂ ਹੀ ਨਾ ਰਹੇ ਤਾ ਕਿਸਾਨਾਂ ਦਾ ਝੋਨੇ ਕਿਵੇਂ ਵਿੱਕੇਗਾ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾਂ ਕਿ ਉਹ ਤੁਰੰਤ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਸੈਲਰ ਮਾਲਕਾਂ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਵਾਉਣ ਤਾ ਜੋ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਨੂੰ ਵੱਡੀਆਂ ਸਮੱਸਿਆਂਵਾਂ ਤੋਂ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਨਾ ਮੰਡੀਆਂ ਵਿੱਚ ਬਾਰਦਾਨਾਂ ਹੈ। ਨਾਂ ਠੀਕ ਢੰਗ ਨਾਲ ਬੋਲੀ ਹੋ ਰਹੀ ਹੈ ਤੇ ਨਾ ਹੀ ਕਿਸਾਨਾਂ ਨੂੰ ਸਹੀ ਸਮੇਂ ਤੇ ਅਦਾਇਗੀ। ਜੇਕਰ ਪੰਜਾਬ ਸਰਕਾਰ ਝੋਨੇ ਦੀ ਖ੍ਰੀਦ ਦੇ ਪਹਿਲਾਂ ਤੋਂ ਪੁੱਖਤਾ ਪ੍ਰਬੰਧ ਕਰਦੀ ਤਾ ਕਿਸਾਨਾਂ ਦੀ ਮੰਡੀਆਂ ਵਿੱਚ ਆਈ ਝੋਨੇ ਦੀ ਫ਼ਸਲ ਬਰਸਾਤੀ ਪਾਣੀ ਦੀ ਭੇਟ ਨਾ ਚੜਦੀ।
ਉਹਨਾਂ ਕਿਹਾ ਕਿ ਕਿਸਾਨਾਂ ਦੇ ਹੋਏ ਵੱਡੇ ਨੁਕਸਾਨ ਤੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਨੂੰ ਕੇਦਰ ਸਰਕਾਰ ਤੋਂ ਹੱਲ ਕਰਵਾਉਣ ਵਿੱਚ ਵੀ ਪੰਜਾਬ ਸਰਕਾਰ ਫੇਲ ਹੋ ਚੁੱਕੀ ਹੈ।ਇਸ ਮੌਕੇ ਤੇ ਰਾਜੂ ਖੰਨਾ ਨੇ ਜਿਥੇ ਕੇਂਦਰ ਦੀ ਮੋਦੀ ਸਰਕਾਰ ਨੂੰ ਸ਼ੈਲਰ ਮਾਲਕਾਂ ਦੀਆਂ ਮੰਗਾਂ ਹੱਲ ਕਰਨ ਦੀ ਅਪੀਲ ਕੀਤੀ ਉਥੇ ਉਹਨਾਂ ਕਿਹਾ ਕਿ ਜੇਕਰ ਜ਼ਲਦ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਝੋਨਾ ਲੈ ਕਿ ਆਏ ਕਿਸਾਨਾਂ,ਸੈਲਰ ਮਾਲਕਾਂ, ਮਜ਼ਦੂਰਾਂ ਤੇ ਆੜਤੀਆਂ ਦੀਆਂ ਸਮੱਸਿਆਂਵਾਂ ਨੂੰ ਹੱਲ ਨਾ ਕੀਤਾਂ ਗਿਆ ਤਾ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਡੀ ਸੀ ਦਫਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਵਾਂਗਾ। ਉਹਨਾਂ ਪੰਜਾਬ ਦੇ ਰਾਜਪਾਲ ਨੂੰ ਵੀ ਅਪੀਲ ਕੀਤੀ ਕਿ ਉਹ ਜਲਦ ਝੋਨੇ ਦੀ ਖਰੀਦ ਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਂਵਾਂ ਨੂੰ ਕੇਦਰ ਸਰਕਾਰ ਅੱਗੇ ਰੱਖ ਕਿ ਹੱਲ ਕਰਵਾਉਣ।ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ,ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਸ਼ਰਧਾ ਸਿੰਘ ਛੰਨਾ,, ਜਸਵਿੰਦਰ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਮਾਲੋਵਾਲ,ਪਲਵਿੰਦਰ ਸਿੰਘ ਖਾਲਸਾ, ਜਥੇਦਾਰ ਸ਼ਿੰਗਾਰਾ ਸਿੰਘ ਮਾਲੋਵਾਲ, ਜਗਤਾਰ ਸਿੰਘ ਜੱਗੀ, ਲਵਦੀਪ ਸਿੰਘ ਬੁੱਗਾ, ਹਰਚੰਦ ਸਿੰਘ ਕਪੂਰਗੜ੍ਹ, ਬਲਵੀਰ ਸਿੰਘ ਸਾਬਕਾ ਸਰਪੰਚ, ਬਿੱਟੂ ਕਪੂਰਗੜ੍ਹ,ਸਤਨਾਮ ਸਿੰਘ ਬੁੱਗਾ, ਗੁਰਦੇਵ ਸਿੰਘ ਮਾਲੋਵਾਲ,ਸੱਜਣ ਸਿੰਘ ਚੋਬਦਾਰਾ, ਗੁਰਪੰਥ ਸਿੰਘ ਤੂਫਾਨ, ਕਰਮਜੀਤ ਸਿੰਘ ਤੰਦਾਬੱਧਾ,ਨੀਟਾ ਪਹੇੜੀ,ਲਾਲ ਸਿੰਘ ਬਰੀਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਤੇ ਵੱਖ ਵੱਖ ਕਿਸਾਨ ਜੱਥੇਬੰਦੀਆ ਦੇ ਆਗੂ ਮੌਜੂਦ ਸਨ।