ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 16 ਅਕਤੂਬਰ 2023
ਭਾਸ਼ਾ ਵਿਭਾਗ ਫਾਜ਼ਿਲਕਾ ਦੇ ਸਹਿਯੋਗ ਨਾਲ ਨਟਰੰਗ ਸੁਸਾਇਟੀ ਅਬੋਹਰ ਵੱਲੋਂ ਹਫਤਾਵਾਰੀ ਰੰਗਮੰਚ ਕਾਰਜਸ਼ਾਲਾ ਤਿੰਨੇ ਮਹੀਨੇ ਦੇ ਬੇਸਿਕ ਕੋਰਸ ਦਾ ਸਮਾਪਨ ਸਮਾਰੋਹ ਸਵਾਮੀ ਕੇਸ਼ਵਾਨੰਦ ਸੀ.ਸੈ. ਸਕੂਲ ਅਬੋਹਰ ਵਿਖੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਅਨੁਰਾਗ ਨਾਗਪਾਲ ਪ੍ਰਿੰਸਪੀਲ ਸਵਾਮੀ ਕੇਸ਼ਵਾਨੰਦ ਸਕੂਲ ਅਬੋਹਰ ਅਤੇ ਪ੍ਰਸਿੱਧ ਗਾਇਕ ਸ਼ੈਜ ਵੀ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਉਤਰੇਜਾ ਨੇ ਦਿੱਤੀ। ਜ਼ਿਲ੍ਹਾ ਭਾਸ਼ਾ ਅਫਸਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਲਗਾਤਾਰ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਰੰਗਮੰਚ ਦੇ ਨਾਲ ਜ਼ੋੜਨ ਦਾ ਕਾਰਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਕਰਵਾਉਣ ਦਾ ਮੰਤਵ ਨੌਜਵਾਨ ਵਰਗ ਆਪਣੇ ਪਿਛੋਕੜ ਨੂੰ ਯਾਦ ਰੱਖੇ ਤੇ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮਾਂ ਨੂੰ ਜਾਰੀ ਰੱਖ ਸਕਣ। ਇਸ ਦੌਰਾਨ ਮਹਿਮਾਨਾਂ ਨੇ ਨਵੀ ਪੀੜ੍ਹੀ ਨੂੰ ਰੰਗਮੰਚ ਨਾਲ ਜੋੜਨ ਦੇ ਉਪਰਾਲੇ ਦੀ ਸਰਾਹਣਾ ਕੀਤੀ ਤੇ ਵਿਦਿਆਰਥੀਆਂ ਦੇ ਪੇਸ਼ਕਾਰੀ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਨਾਟਕ ਨਵੀ ਸਵੇਰ, ਸਕਿੱਟ, ਮਾਇਮ ਤੋਂ ਇਲਾਵਾ ਗੀਤ ਤੇ ਨਾਚ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ। ਇਸ ਮੌਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ੈਜ ਵੀ ਅਤੇ ਜਗਜੋਤ ਸਿੰਘ ਨੂੰ ਵਿਸ਼ੇਸ਼ ਤੌਰ *ਤੇ ਸਨਮਾਨਿਤ ਕੀਤਾ।
ਇਸ ਮੌਕੇ ਪਰਮਿੰਦਰ ਰੰਧਾਵਾ ,ਵਿਕਾਸ ਬਤਰਾ, ਸੰਦੀਪ ਸ਼ਰਮਾ, ਆਸ਼ੂ ਗਗਨੇਜਾ, ਰੂਬੀ ਸ਼ਰਮਾ, ਹਨੀ ਉਤਰੇਜਾ, ਵੈਭਵ ਅਗਰਵਾਲ, ਸੰਜੇ ਚਾਨਣਾ, ਅਸ਼ੀਸ਼ ਸਿਡਾਨਾ, ਕੁਲਜੀਤ ਭੱਟੀ, ਗੁਲਜਿੰਦਰ ਸਿੰਘ, ਭੂਮਿਕਾ ਸ਼ਰਮਾ, ਰਾਜੂ ਠੱਠਈ ਆਦਿ ਨੇ ਸ਼ਮੂਲੀਅਤ ਕੀਤੀ।