ਰਘਬੀਰ ਹੈਪੀ, ਬਰਨਾਲਾ 13 ਅਕਤੂਬਰ 2023
ਭਾਰਤ ਸਰਕਾਰ ਵੱਲੋਂ ਆਯੁਸਮਨ ਯੋਜਨਾ ਤਹਿਤ ਮੁਫਤ ਇਲਾਜ ਲਈ ਦਸ ਕਰੋੜ ਪਰਵਾਰਾਂ ਦੇ ਕਾਰਡ ਬਣਾਏ ਜਾਣਗੇ ਅਤੇ ਇਸ ਨੂੰ ਬਣਾਉਣ ਲਈ ਸਿਰਫ ਅਧਾਰ ਕਾਰਡ ਦੀ ਲੋੜ ਹੋਵੇਗੀ ਪਰੰਤੂ ਇਹ ਜਰੂਰੀ ਹੈ ਕੇ ਅਧਾਰ ਕਾਰਡ ਤੁਹਾਡੇ ਮੋਬਾਈਲ ਫੋਨ ਨਾਲ ਜੁੜਿਆ ਹੋਣਾ ਚਾਹੀਦਾ ਹੈ ਇਹ ਵਿਚਾਰ ਭਾਜਪਾ ਜਰਨਲ ਸੈਕਟਰੀ ਸ੍ਰ ਦਿਆ ਸਿੰਘ ਸੋਢੀ ਨੇ ਜਰਨਲ ਸੈਕਟਰੀ ਬਣਨ ਉਪਰੰਤ ਆਪਣੀ ਪਹਿਲੀ ਬਰਨਾਲਾ ਫੇਰੀ ਦੌਰਾਨ ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਸਬੋਧਨ ਕਰਦਿਆ ਪ੍ਰਗਟ ਕੀਤੇ।
ਇਹ ਜਾਣਕਾਰੀ ਪ੍ਰੈਸ ਦੇ ਨਾ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸ੍ਰ ਸੋਢੀ ਨੇ ਭਾਜਪਾ ਵਰਕਰਾਂ ਨੂੰ ਪ੍ਰੇਰਦੀਆਂ ਕਿਹਾ ਕਿ ਸਾਰੇ ਭਾਜਪਾ ਵਰਕਰ ਵੱਧ ਚੜ ਕੇ ਕੇਦਰ ਸਰਕਾਰ ਵਲੋ ਲੋਕ ਹਿਤਾਂ ਲਈ ਬਣਾਈਆ ਨੀਤੀਆ ਜਿਵੇਂ ਵਿਸ਼ਕਰਮਾ ਯੋਜਨਾ ਪ੍ਰਧਾਨ ਮੰਤਰੀ ਅਵਾਸ ਯੋਜਨਾਵਾਂ ਨੂੰ ਆਪ ਲੋੜਮੰਦ ਲੋਕਾਂ ਤੱਕ ਪਹੁੰਚਾਉਣ ਅਤੇ ਲਾਗੂ ਕਰਵਾਉਣ ਜਿਲਾ ਪ੍ਰਧਾਨ ਗੁਰਮੀਤ ਬਾਵਾ ਨੇ ਸਮੂਹ ਮੰਡਲ ਪ੍ਰਧਾਨਾਂ ਨੂੰ ਇਹ ਸਾਰੀਆ ਸਕੀਮਾਂ ਆਪਣੇ ਆਪਣੇ ਮੰਡਲਾ ਵਿੱਚ ਲੈਕੇ ਜਾਣ ਲਈ ਕਿਹਾ ਇਸ ਮੌਕੇ ਸੂਬਾ ਕਿਸਾਨ ਵਿੰਗ ਦੇ ਪ੍ਰਧਾਨ ਦਰਸਨ ਸਿੰਘ ਨੈਣੇਵਾਲ ਹਰਿਦਰ ਸਿੰਘ ਸਿੱਧੂ ਸੋਮਨਾਥ ਸ਼ਰਮਾ ਤਪਾ ਨਰਿੰਦਰ ਨੀਟਾ ਧੀਰਜ ਕੁਮਾਰ ਦੱਧਾਹੂਰ ਰਮਨ ਜਾਵੰਧਾ ਧਰਮ ਸਿੰਘ ਫੌਜੀ ਐਮ ਸੀ ਸੋਹਣ ਮਿੱਤਲ ਸਰਪੰਚ ਗੁਰਦਰਸ਼ਨ ਬਰਾੜ ਜੱਗਾ ਮਾਨ ਕੁਲਦੀਪ ਧਾਲੀਵਾਲ ਗੁਰਸ਼ਰਨ ਠੀਕਰੀਵਾਲ ਮੈਨੂੰ ਗੋਇਲ ਰਾਜਿੰਦਰ ਉੱਪਲ ਜੱਗਾ ਸਘੇੜਾ ਹਰਬਖਸੀਸ ਗੋਨੀ ਐਮ ਸੀ ਵਿਸ਼ਾਲ ਸ਼ਰਮਾ ਰਾਣੀ ਕੌਰ ਜੀਵਨ ਬਾਂਸਲ ਹੌਲਦਾਰ ਬਸੰਤ ਸਿੰਘ ਗੁਰਦੇਵ ਸਿੰਘ ਮੱਕੜ ਦੀਪਕ ਮਿੱਤਲ ਕੁਲਦੀਪ ਕੁਮਾਰ ਸੰਦੀਪ ਜੇਠੀ ਪਰਮਜੀਤ ਕੌਰ ਅਤੇ ਬਹੁਤ ਸਾਰੇ ਭਾਜਪਾ ਵਰਕਰ ਸ਼ਾਮਿਲ ਸਨ ।