ਰਿਚਾ ਨਾਗਪਾਲ, ਪਟਿਆਲਾ, 11 ਅਕਤੂਬਰ 2023
ਝੋਨੇ ਦੀ ਖਰੀਦ ਨੂੰ ਦੇਖਦੇ ਹੋਏ ਤੇ ਕਿਸਾਨਾਂ ਦੀ ਸਮੱਸਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਤੇ ਪੰਜਾਬ ਦੀ ਸਰਕਾਰ ਵੱਲੋਂ ਤੁਰੰਤ ਸ਼ੈਲਰ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਹੱਲ ਕਰਕੇ ਮੰਡੀਆਂ ਵਿੱਚ ਝੋਨਾ ਵੇਚਣ ਆਏ ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ।ਤਾ ਜੋ ਮੌਸਮ ਦੀ ਖ਼ਰਾਬੀ ਤੋਂ ਖਬਰਾਇਆ ਖਿਲਾਫ ਅਪਣੀ ਫ਼ਸਲ ਵੇਚ ਕਿ ਜ਼ਲਦ ਘਰ ਜਾ ਸਕੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪੱਤਰਕਾਰਾਂ ਨਾਲ ਹਲਕਾ ਅਮਲੋਹ ਦੀਆਂ ਅਨਾਜ ਮੰਡੀਆਂ ਵਿੱਚ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਂਵਾਂ ਸਬੰਧੀ ਫੋਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜੋ ਫੋਟੀਫਾਇਡ ਚਾਲਵ ਦੀਆਂ ਸ਼ਰਤਾਂ ਕੇਂਦਰ ਸਰਕਾਰ ਵੱਲੋਂ ਸ਼ੈਲਰ ਮਾਲਕਾਂ ਤੇ ਥੋਪੀਆਂ ਗਈਆਂ ਹਨ।
ਉਹਨਾਂ ਵਿੱਚ ਤੁਰੰਤ ਰਾਹਤ ਦੇਣੀ ਚਾਹੀਦੀ ਹੈ। ਕਿਉਂਕਿ ਫੋਟੀਫਾਇਡ ਚਾਲਵ ਦਾ ਠੇਕਾ ਕੇਂਦਰ ਸਰਕਾਰ ਵੱਲੋਂ ਸਿੱਧੇ ਤੌਰ ਤੇ ਦਿੱਤਾ ਗਿਆ ਹੈ।ਜਿਸ ਲਈ ਕੇਂਦਰ ਸਰਕਾਰ ਤੇ ਕੇਂਦਰੀ ਫੂਡ ਸਪਲਾਈ ਵਿਭਾਗ ਉਸ ਦਾ ਜ਼ਿੰਮੇਵਾਰ ਹੈ ਨਾ ਕਿ ਸ਼ੈਲਰ ਮਾਲਕਾਂ। ਉਹਨਾਂ ਕਿਹਾ ਕਿ ਅੱਜ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਕਿਸਾਨਾਂ ਨੂੰ ਵੱਡੀ ਸਮੱਸਿਆ ਅਨਾਜ਼ ਮੰਡੀਆਂ ਵਿੱਚ ਆ ਰਹੀ ਹੈ। ਕਿਉਂ ਕਿ ਜਦੋਂ ਤੱਕ ਸ਼ੈਲਰ ਮਾਲਕਾਂ ਅਪਣੇ ਅਪਣੇ ਸੈਲਰਾ ਵਿੱਚ ਝੋਨੇ ਦੀ ਲਿਫਟਿੰਗ ਨਹੀ ਕਰਵਾਉਣਗੇ ਉਦੋਂ ਤੱਕ ਝੋਨਾਂ ਮੰਡੀਆਂ ਵਿੱਚ ਪਿਆ ਹੀ ਦਿਖਾਈਂ ਦੇਵੇਂਗਾ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਸ਼ੈਲਰ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਲੈਕੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਤਾ ਜੋ ਕਈ ਕਈ ਦਿਨਾਂ ਤੋਂ ਮੰਡੀਆਂ ਵਿੱਚ ਝੋਨਾ ਲਈ ਬੈਠੇ ਕਿਸਾਨਾਂ ਅਪਣਾ ਝੋਨਾ ਵੇਚ ਕੇ ਜ਼ਲਦ ਘਰ ਜਾ ਸਕਣ। ਉਹਨਾਂ ਕਿਹਾ ਕਿ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਜਿਥੇ ਅਮਲੋਹ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗ ਚੁੱਕੇ ਹਨ। ਉਥੇ ਪਿਛਲੇ ਕਈ ਦਿਨਾਂ ਤੋਂ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਬੋਰੀਆਂ ਨਾਲ ਵੀ ਖਚਾ ਖਚ ਭਰੀਆਂ ਦਿਖਾਈ ਦੇ ਰਹੀਆਂ ਹਨ।
ਜਦੋ ਅੱਜ ਅਨਾਜ ਮੰਡੀ ਅਮਲੋਹ ਦਾ ਦੌਰਾ ਕੀਤਾ ਗਿਆ ਤਾ ਜਿਥੇ ਮੰਡੀ ਵਿੱਚ ਲੇਬਰ ਪ੍ਰੇਸ਼ਾਨ ਦਿਖਾਈ ਦਿੱਤੀ ਉਥੇ ਆੜਤੀਏ ਵੀ ਨਿਰਾਸ਼ਾ ਦੇ ਆਲਮ ਵਿੱਚ ਦਿਖਾਈ ਦਿੱਤੇ। ਇੱਕ ਆੜਤੀਏ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਕੇਂਦਰ ਤੇ ਪੰਜਾਬ ਦੀਆਂ ਦੋਵੇਂ ਸਰਕਾਰਾਂ ਜਿਥੇ ਸ਼ੈਲਰ ਮਾਲਕਾਂ, ਮਜ਼ਦੂਰਾਂ, ਕਿਸਾਨਾਂ ਤੇ ਆੜ੍ਹਤੀਆਂ ਨੂੰ ਮਾਰਨ ਲੱਗੀਆਂ ਹਨ। ਉਥੇ ਆੜਤੀਆਂ ਦੇ ਕਮਿਸ਼ਨ ਵਿੱਚ ਵੀ ਵੱਡੀ ਕਟੌਤੀ ਕਰ ਦਿੱਤੀ ਗਈ ਹੈ। ਜਦੋਂ ਕਿ ਪਿਛਲੀਆਂ ਸਰਕਾਰਾਂ ਹਮੇਸ਼ਾ ਆੜਤੀਆਂ ਦੇ ਕਮਿਸ਼ਨ ਵਿੱਚ ਵਾਧਾ ਕਰਦਿਆਂ ਆ ਰਹੀਆਂ ਸਨ। ਉਹਨਾਂ ਦੱਸਿਆ ਕਿ ਅੱਜ ਝੋਨੇ ਦੇ ਭਾਅ 2203 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਆੜਤੀਏ ਦਾ ਕਮਿਸ਼ਨ 55 ਰੁਪਏ ਦੇ ਹਿਸਾਬ ਬਣਦਾ ਸੀ।ਜੋ ਹੁਣ ਸਰਕਾਰ ਵੱਲੋਂ ਘਟਾ ਕੇ 46 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਜਦੋਂ ਕਿ ਸਰਕਾਰਾਂ ਵੱਲੋਂ ਆੜਤੀਆਂ ਨੂੰ ਕੋਈ ਵਿਸ਼ੇਸ਼ ਸਹੂਲਤ ਨਹੀ ਦਿੱਤੀ ਜਾਂਦੀ।
ਜੋ ਕਿ ਆੜਤੀਆਂ ਨਾਲ ਵੀ ਵੱਡੀ ਬੇਇਨਸਾਫ਼ੀ ਹੈ। ਕਿਸਾਨ ਆਗੂ ਸ਼ਰਧਾ ਸਿੰਘ ਛੰਨਾ ਨੇ ਦੱਸਿਆ ਕਿ ਹਲਕਾ ਅਮਲੋਹ ਆਲੂਆਂ ਦੀ ਬੈਲਟ ਹੋਣ ਕਾਰਨ ਇਥੇ ਝੋਨਾ ਮੰਡੀਆਂ ਵਿੱਚ ਅਗੇਤਾ ਆ ਜਾਂਦਾ ਹੈ। ਜਿਸ ਕਾਰਨ ਸਰਕਾਰ ਤੇ ਮਾਰਕੀਟ ਕਮੇਟੀ ਅਮਲੋਹ ਨੂੰ ਅਗੇਤੇ ਪ੍ਰਬੰਧ ਕਰਨੇ ਪੈਂਦੇ ਹਨ। ਉਹਨਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਸਮੁੱਚੇ ਕਿਸਾਨਾਂ ਵੱਲੋਂ ਬੇਨਤੀ ਕੀਤੀ ਕਿ ਸ਼ੈਲਰ ਮਾਲਕਾਂ ਦੀਆਂ ਸਮੱਸਿਆਂਵਾਂ ਨੂੰ ਤੁਰੰਤ ਹੱਲ ਕਰਵਾਇਆ ਜਾਵੇ ਤਾ ਜੋ ਮੰਡੀ ਵਿੱਚ ਝੋਨੇ ਲੈਕੇ ਆਇਆ ਹਰ ਕਿਸਾਨ ਝੋਨਾ ਵੇਚ ਕੇ ਸ਼ਾਮ ਨੂੰ ਆਪਣੇ ਘਰ ਜਾਵੇ ਤੇ ਮੰਡੀ ਵਿੱਚੋਂ ਤੁਰੰਤ ਲਿਫਟਿੰਗ ਕਰਵਾਈ ਜਾਵੇ ਤਾ ਜੋ ਕਿਸਾਨ ਅਪਣਾ ਝੋਨੇ ਮੰਡੀ ਵਿੱਚ ਅੱਗੋਂ ਲਿਆਂ ਸਕੇ। ਇੱਕ ਸ਼ੈਲਰ ਮਾਲਕ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਸ਼ੈਲਰ ਐਸੋਸੀਏਸ਼ਨ ਦੀਆਂ ਮੰਗਾਂ ਵੱਲ ਇੱਕ ਦੋ ਦਿਨਾਂ ਵਿੱਚ ਗੰਭੀਰਤਾ ਨਾ ਦਿਖਾਈ ਤਾ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਝੋਨਾ ਦਾ ਗਲੱਟ ਆਉਣਾ ਸੁਭਾਵਿਕ ਹੈ। ਜਿਸ ਕਾਰਨ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਨੂੰ ਵਧੇਰੇ ਸਮੱਸਿਆਂਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।