ਗਗਨ ਹਰਗੁਣ , ਨਾਭਾ 26 ਸਤੰਬਰ 2023
ਇੱਕ ਰਾਹ ਜਾਂਦੇ ਸਾਧੂ ਭੇਸ ਵਿਅਕਤੀ ਤੋਂ ਕਿਸੇ ਕਰਾਮਾਤ ਹੋਣ ਦੀ ਉਮੀਦ ਨਾਲ ਅਸ਼ੀਰਵਾਦ ਲੈਣਾ ਔਰਤ ਨੂੰ ਕਾਫੀ ਮਹਿੰਗਾ ਪੈ ਗਿਆ। ਪੁਲਿਸ ਨੇ ਪੀੜਤ ਔਰਤ ਦੇ ਬਿਆਨ ਪਰ, ਸਾਧੂ ਸਣੇ ਤਿੰਨ ਜਣਿਆਂ ਖਿਲਾਫ ਧੋਖਾਧੜੀ ਦਾ ਕੇਸ ਦਰਜ਼ ਕਰਕੇ ,ਉਨ੍ਹਾਂ ਸਾਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਅਜਿਹੀ ਸਾਜ਼ਿਸ਼ੀ ਠੱਗੀ ਦਾ ਘਟਨਾਕ੍ਰਮ ਨਾਭਾ ਸ਼ਹਿਰ ਵਿੱਚ ਵਾਪਰਿਆ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਮੰਜੂ ਗੁਪਤਾ ਪਤਨੀ ਵਿਨੋਦ ਗੁਪਤਾ ਵਾਸੀ ਹੀਰਾ ਮਹਿਲ ਨਾਭਾ ਨੇ ਦੱਸਿਆ ਕਿ ਉਹ ਆਪਣੇ ਪਤੀ ਸਮੇਤ ਮੁੰਨਾ ਲਾਲ ਧਰਮ ਕੰਡਾ ਨਾਭਾ ਪਾਸ ਜਾ ਰਹੀ ਤਾਂ ਉੱਥੇ ਰਾਹ ਵਿੱਚ ਖੜ੍ਹੇ ਇੱਕ ਸਾਧੂ ਨੇ ਉਨ੍ਹਾਂ ਨੂੰ ਅਵਾਜ ਮਾਰ ਕੇ ਰੋਕ ਲਿਆ।
ਉਦੋਂ ਸਾਧੂ ਭੇਸ ਵਿਅਕਤੀ ਕੋਲ ਪਹਿਲਾਂ ਹੀ ਇੱਕ ਨਾ—ਮਾਲੂਮ ਵਿਅਕਤੀ ਅਤੇ ਔਰਤ ਮੱਥਾ ਟੇਕ ਰਹੇ ਸੀ ‘ਤੇ ਅਸ਼ੀਰਵਾਦ ਲੈਣ ਲਈ ਔਰਤ ਆਪਣੇ ਪਹਿਣੇ ਹੋਏ ਗਹਿਣੇ ਰੁਮਾਲ ਵਿੱਚ ਪਾ ਕੇ ਸਾਧੂ ਨੂੰ ਫੜ੍ਹਾ ਰਹੀ ਸੀ। ਉਸੇ ਨਾ—ਮਾਲੂਮ ਔਰਤ ਦੇ ਕਹਿਣ ਪਰ ਹੀ ਮੁਦੈਲਾ ਮੰਜੂ ਗੁਪਤਾ ਨੇ 2 ਸੋਨੇ ਦੇ ਕੰਗਣ ਅਤੇ 2 ਸੋਨੇ ਦੀਆਂ ਅੰਗੂਠੀਆਂ ਉਤਾਰ ਕੇ ਸਾਧੂ ਨੂੰ ਰੁਮਾਲ ਵਿੱਚ ਪਾ ਕੇ ਦਿੱਤੇ। ਮੰਜੂ ਅਨੁਸਾਰ ਸਾਧੂ ਨੇ ਗਹਿਣੇ ਵਾਲਾ ਰੁਮਾਲ ਫੜ੍ਹ ਕੇ ਕੋਈ ਮੰਤਰ ਪੜ੍ਹਿਆ ‘ਤੇ ਮੁਦੈਲਾ ਨੂੰ ਕਿਹਾ ਕਿ ਘਰ ਜਾ ਕੇ ਰੁਮਾਲ ਖੋਲ੍ਹ ਲੈਣਾ। ਮੰਜੂ ਗੁਪਤਾ ਆਪਣੇ ਪਤੀ ਸਣੇ ਘਰ ਪਹੁੰਚੀ, ਜਦੋਂ ਘਰ ਜਾ ਕੇ ਉਸ ਨੇ ਦੇਖਿਆ ਕਿ ਰੁਮਾਲ ਵਿੱਚ ਤਾਂ ਪੱਥਰ ਨਿੱਕਲਿਆ। ਅਜਿਹਾ ਕਰਕੇ ਤਿੰਨੋਂ ਦੋਸ਼ੀਆਨ ਨੇ ਮਿਲ ਕੇ ਸਾਜਿਸ਼ ਤਹਿਤ ਮੁਦੈਲਾ ਨਾਲ ਧੋਖਾਧੜੀ ਕੀਤੀ ਹੈ । ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਕਿਹਾ ਕਿ ਮੁਦੈਲਾ ਦੀ ਸ਼ਕਾਇਤ ਪਰ, ਇੱਕ ਸਾਧੂ ਰੂਪੀ ਵਿਅਕਤੀ ਅਤੇ ਦੂਜੀ ਜੋੜੀ ਖਿਲਾਫ U/S 420,120-B IPC ਥਾਣਾ ਕੋਤਵਾਲੀ ਨਾਭਾ ਵਿਖੇ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।