ਗਗਨ ਹਰਗੁਣ,ਬਰਨਾਲਾ,18 ਸਤੰਬਰ 2023
ਭਾਰਤ ਸਰਕਾਰ ਦੇ ਫੂਡ ਪ੍ਰਾਸੈਸਿੰਗ ਮੰਤਰਾਲੇ ਵਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਸਕੀਮ ਫਾਰ ਫਾਰਮਲਾਈਜ਼ੇਸ਼ਨ ਆਫ ਮਾਈਕਰੋ ਇੰਟਰਪਰਾਈਸਿਜ਼ ਸਕੀਮ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਉਦਯੋਗ ਕੇਂਦਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਜਾਗਰੂਕਤਾ ਕੈਂਪ ਦਾ ਆਯੋਜਨ ਅਗਰਵਾਲ ਧਰਮਸ਼ਾਲਾ, ਤਪਾ ਵਿਖੇ ਸ਼੍ਰੀ ਨਰਿੰਦਰ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ ਪ੍ਰਧਾਨਗੀ ਹੇਠ ਹੋਇਆ।
ਇਸ ਸਕੀਮ ਅਧੀਨ ਫੂਡ ਪ੍ਰਾਸੈਸਿੰਗ ਨਾਲ ਸੰਬੰਧਤ ਨਵੀਂ ਲੱਗਣ ਵਾਲੀ ਇਕਾਈ ਜਾਂ ਸਥਾਪਿਤ ਇਕਾਈਆਂ ਨੂੰ ਵਾਧੇ ਲਈ 35 ਲੱਖ ਤੱਕ ਦਾ ਕਰਜ਼ ਤਕਸੀਮ ਕੀਤਾ ਜਾ ਸਕਦਾ ਹੈ ਜਿਸ ਵਿੱਚ 35% ਸਬਸਿਡੀ ਸ਼ਾਮਿਲ ਹੈ। ਰਾਜ ਪੱਧਰ ਤੇ ਪੰਜਾਬ ਐਗਰੋ ਨੋਡਲ ਅਜੈਂਸੀ ਦੇ ਤੌਰ ‘ਤੇ ਕੰਮ ਕਰ ਰਹੀ ਹੈ। ਬਿਨੇਕਾਰਾਂ ਨੂੰ ਕੇਸ ਤਿਆਰ ਕਰਨ ਚ ਮਦਦ ਲਈ ਜ਼ਿਲ੍ਹਾ ਰਿਸੋਰਸ ਪਰਸਨ ਲਗਾਏ ਗਏ ਹਨ। ਇਹ ਕੇਸ ਫੂਡ ਪ੍ਰਾਸੈਸਿੰਗ ਮੰਤਰਾਲੇ ਦੀ ਸਾਈਟ mofpi.gov.in ਤੇ ਆਨ-ਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਮੰਤਰਾਲੇ ਦੀ ਵਨ ਡਿਸਟਰਿਕਟ ਵਨ ਪ੍ਰਾਡਕਟ ਸਕੀਮ ਅਧੀਨ ਜ਼ਿਲ੍ਹਾ ਬਰਨਾਲਾ ਵਿਚ ਇਸ ਸਕੀਮ ਅਧੀਨ ਪੋਲਟਰੀ ਪ੍ਰਾਸੈਸਿੰਗ ਨੂੰ ਮੁੱਖ ਪ੍ਰਾਡਕਟ ਦੇ ਤੌਰ ਤੇ ਘੋਸ਼ਿਤ ਕੀਤਾ ਗਿਆ ਹੈ।
ਇਸ ਲਈ ਪੀ.ਐਮ.ਐਫ.ਐਮ.ਈ. ਸਕੀਮ ਅਧੀਨ ਪੋਲਟਰੀ ਪ੍ਰੋਡਕਟਸ ਦੀ ਪ੍ਰਾਸੈਸਿੰਗ ਨੂੰ ਪਹਿਲ ਕੀਤੀ ਜਾਂਦੀ ਹੈ। ਪਰ ਇਸ ਤੋਂ ਇਲਾਵਾ ਫੂਡ ਪ੍ਰਾਸੈਸਿੰਗ ਨਾਲ ਸੰਬੰਧਤ ਸਾਰਿਆਂ ਇਕਾਈਆਂ ਇਸ ਦਾ ਫਾਇਦਾ ਹਾਸਿਲ ਕਰ ਸਕਦੀਆਂ ਹਨ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਨਰਿੰਦਰ ਸਿੰਘ ਧਾਲੀਵਾਲ, ਏ.ਡੀ.ਸੀ. ਨੇ ਸ਼ਾਮਿਲ ਹੋਏ ਲੋਕਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਕਿਹਾ। ਉਹਨਾਂ ਦੱਸਿਆ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇੱਥੇ ਫੂਡ ਪ੍ਰਾਸੈਸਿੰਗ ਇਕਾਈਆਂ ਲਗਣ ਲਈ ਕਾਫੀ ਸੰਭਾਵਨਾਵਾਂ ਹਨ।
ਜਨਰਲ ਮੈਨੇਜਰ ਸ਼੍ਰੀ ਪ੍ਰੀਤ ਮੋਹਿੰਦਰ ਸਿੰਘ ਬਰਾੜ, ਜਿਲ੍ਹਾ ਉਦਯੋਗ ਕੇਂਦਰ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਪਿਛਲੇ ਵਿਤੀ ਵਰੇ ਦੌਰਾਨ ਜ਼ਿਲ੍ਹਾ ਬਰਨਾਲਾ ਇਸ ਸਕੀਮ ਅਧੀਨ ਪੰਜਾਬ ਵਿੱਚ ਦੂਜੇ ਸਥਾਨ ਤੇ ਆਇਆ ਹੈ ਅਤੇ ਇਸ ਵਰ੍ਹੇ ਦੀ ਸਰਕਾਰ ਵੱਲੋਂ ਦਿੱਤੇ ਗਏ ਟੀਚੇ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕੀਤੀ ਜਾਵੇਗੀ। ਇਸੇ ਮੰਤਵ ਲਈ ਸਰਕਾਰ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਇਹਨਾਂ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਸਬ ਡਵੀਜਨ ਪੱਧਰ ਤੇ ਵੀ ਅਜਿਹੇ ਸੈਮੀਨਾਰ ਅਯੋਜਿਤ ਕੀਤੇ ਜਾਣਗੇ।
ਇਸ ਸੈਮੀਨਾਰ ਵਿੱਚ ਖੇਤੀਵਾੜੀ ਵਿਭਾਗ, ਵੱਖ-ਵੱਖ ਬੈਂਕਾ ਦੇ ਨੁਮਾਇੰਦੇ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਤੋਂ ਮਿਸ:ਅਮਿਤਾ, ਫੰਕਸ਼ਨਲ ਮੈਨੇਜਰ, ਸਚਿਨ, ਬਲਾਕ ਪੱਧਰ ਪ੍ਰਸਾਰ ਅਫਸਰ, ਹਰਸ਼ਦੀਪ ਸਿੰਘ, ਐਸ.ਆਈ.ਪੀ.ਓ ਅਤੇ ਤਰਨਦੀਪ ਸਿੰਘ, ਐਸ.ਆਈ.ਪੀ.ਓ, ਰਾਜ ਕੁਮਾਰ, ਸੀਨੀਅਰ ਸਹਾਇਕ, ਸੈਲਫ ਹੈਲਪ ਗਰੁੱਪ, ਭੋਤਨਾ,ਸਹਿਣਾ ਦੇ ਮੈਂਬਰ, ਸੈਂਲਰ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਸ਼ਾਮਿਲ ਸਨ ਤੇ ਅੰਤ ਵਿੱਚ ਉਹਨਾਂ ਨੇ ਵੱਖ-ਵੱਖ ਮਹਿਕਮਿਆਂ ਤੋਂ ਸ਼ਾਮਿਲ ਹੋਏ ਅਧਿਕਾਰੀਆਂ ਦਾ ਤੇ ਲੋਕਾ ਦਾ ਧੰਨਵਾਦ ਕੀਤਾ।