ਰਘਬੀਰ ਹੈਪੀ, ਬਰਨਾਲਾ, 6 ਸਤੰਬਰ 2023
ਸਿਹਤ ਵਿਭਾਗ ਪੰਜਾਬ ਵੱਲੋਂ ਪਟਿਆਲਾ ਵਿਚ 38ਵੇਂ ਅੱਖਾਂ ਦਾਨ ਪੰਦਰਵਾੜੇ ਸਬੰਧੀ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਵਿਭਾਗ ਵੱਲੋਂ ਟੀਚਿਆਂ ਤੋਂ ਵੱਧ ਪ੍ਰਾਪਤੀ ਕਰਕੇ ਸਿਵਲ ਹਸਪਤਾਲ ਬਰਨਾਲਾ ਦੇ ਅੱਖਾਂ ਦੇ ਮਾਹਿਰ ਡਾਕਟਰ ਇੰਦੂ ਬਾਂਸਲ ਅਤੇ ਡਾਕਟਰ ਅਮੋਲਦੀਪ ਕੌਰ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।
ਸਿਹਤ ਵਿਭਾਗ ਵੱਲੋਂ ਅੱਖਾਂ ਦਾਨ ਪੰਦਰਵਾੜਾ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੋਤੀਆ ਮੁਕਤ ਅਭਿਆਨ ਤਹਿਤ ਜ਼ਿਲ੍ਹਾ ਬਰਨਾਲਾ ‘ਚ ਵਿਸ਼ੇਸ਼ ਕੈਂਪ ਲਗਾ ਕੇ ਜਾਂਚ ਕਰਕੇ ਮੋਤੀਆਬਿੰਦ ਦੇ ਅਪ੍ਰੇਸ਼ਨ ਕੀਤੇ ਗਏ। ਸਿਹਤ ਵਿਭਾਗ ਪੰਜਾਬ ਵੱਲੋਂ ਮਿੱਥੇ ਸਾਲਾਨਾ ਟੀਚੇ 2020-21 ‘ਚ ਜੋ ਸਿਰਫ 5 ਪ੍ਰਤੀਸ਼ਤ ਸਨ, ਉਹ 2021-22 ‘ਚ 104 ਪ੍ਰਤੀਸ਼ਤ ਅਤੇ ਸਾਲ 2022-23 ‘ਚ 131 ਪ੍ਰਤੀਸ਼ਤ ਪ੍ਰਾਪਤ ਕੀਤੇ ਗਏ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਟੀਚਿਆਂ ਤੋਂ ਵੱਧ ਟੀਚੇ ਪ੍ਰਾਪਤ ਕਰਕੇ ਸਨਮਾਨ ਪ੍ਰਾਪਤ ਕਰਨਾ ਸਿਹਤ ਵਿਭਾਗ ਬਰਨਾਲਾ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਸਨਮਾਨ ਦੀ ਪ੍ਰਾਪਤੀ ਲਈ ਐਸ ਐਮ ਓ ਬਰਨਾਲਾ ਡਾਕਟਰ ਜਯੋਤੀ ਕੌਸ਼ਲ, ਅੱਖਾਂ ਦੇ ਮਾਹਿਰ ਡਾਕਟਰ, ਸਿਹਤ ਕਰਮਚਾਰੀ/ਅਧਿਕਾਰੀ, ਆਸ਼ਾ ਤੇ ਸਮਾਜ ਸੇਵੀ ਸੰਸਥਾਵਾਂ ਵਧਾਈ ਦੇ ਪਾਤਰ ਹਨ।