ਰਘਬੀਰ ਹੈਪੀ, ਬਰਨਾਲਾ, 30 ਅਗਸਤ 2023
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਅੱਜ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਦੀ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੀ ਰੱਖੜੀ ਨੂੰ ਸਜਾਉਣ ਅਤੇ ਰੰਗ ਭਰੋ ਗਤੀਵਿਧੀ ਪਹਿਲੀ ਤੋਂ ਪੰਜਵੀਂ ਦੇ ਬੱਚਿਆਂ ਦੀ ਥਾਲੀ ਡੈਕੋਰੇਸ਼ਨ ਦੀ ਗਤੀਵਿਧੀ ਅਤੇ ਛੇਵੀਂ ਤੋਂ ਅੱਠਵੀਂ ਦੇ ਬੱਚਿਆਂ ਦੀ ਗਿਫ਼੍ਟ ਰੈਪਿੰਗ ,ਰੱਖੜੀ ਮੇਕਿੰਗ, ਥਾਲੀ ਡੈਕੋਰੇਸ਼ਨ ਦੀ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਵਿੱਚ ਸਕੂਲ ਦੇ ਸਾਰੇ ਬੱਚਿਆਂ ਨੇ ਭਾਗ ਲਿਆ। ਇਸ ਗਤੀਵਿਧੀ ਵਿੱਚ ਲੜਕੀਆਂ ਨੇ ਆਪਣੀ ਕਲਾਸ ਦੇ ਲੜਕਿਆਂ ਨੂੰ ਅਪਣੇ ਹੱਥੀ ਰੱਖੜੀ ਬਣਾਕੇ ਬੰਨ੍ਹੀ । ਲੜਕਿਆਂ ਨੇ ਆਪਣੇ ਹੱਥੀ ਪੈਕ ਕੀਤੇ ਹੋਏ ਗਿਫ਼੍ਟ ਲੜਕੀਆਂ ਨੂੰ ਦਿੱਤੇ ।
ਸਕੂਲ ਦੀ ਪ੍ਰਿੰਸੀਪਲ ਡਾਕਟਰ ਸ਼ਰੂਤੀ ਸ਼ਰਮਾ ਜੀ ਅਤੇ ਵਾਈਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਜੀ ਨੇ ਬੱਚਿਆਂ ਨੂੰ ਕਿਹਾ ਕਿ ਰੱਖੜੀ ਭਾਰਤ ਸਭਿਅਤਾ ਦਾ ਮੁੱਖ ਤਿਉਹਾਰ ਹੈ। ਇਹ ਤਿਉਹਾਰ ਭੈਣ ਅਤੇ ਭਰਾਵਾਂ ਦੇ ਪਿਆਰ ਅਤੇ ਭਰੋਸੇ ਦਾ ਤਿਉਹਾਰ ਹੈ। ਰੱਖੜੀ ਦੇ ਤਿਉਹਾਰ ਵਿਚ ਭੈਣ ਆਪਣੇ ਭਰਾ ਦੇ ਹੱਥ ਦੇ ਗੁੱਟ ਤੇ ਰੱਖੜੀ ਬਣਕੇ ਤਿਲਕ ਲਗਾਕੇ ਉਸ ਕੋਲੋਂ ਆਪਣੀ ਸੁਰੱਖਿਆ ਦਾ ਬਚਨ ਲੈਂਦੀ ਹੈ। ਭਰਾ ਵਲੋਂ ਆਪਣੀ ਭੈਣ ਨੂੰ ਗਿਫ਼੍ਟ ਦਿੱਤਾ ਜਾਂਦਾ ਹੈ।
ਇਸ ਪ੍ਰਕਾਰ ਦੇ ਤਿਉਹਾਰ ਆਪਸੀ ਪਿਆਰ ਨੂੰ ਜੋੜਦੇ ਹਨ ਅਤੇ ਪਰਿਵਾਰ ਨੂੰ ਵੀ ਜੋੜਦੇ ਹਨ। ਉਹਨਾਂ ਦੱਸਿਆ ਕਿ ਸਾਨੂੰ ਆਪਣੀ ਸਭਿਅਤਾ ਨੂੰ ਨਹੀਂ ਭੁਲਣਾ ਚਾਹੀਦਾ ਹੈ। ਸਾਨੂੰ ਹਰ ਤਿਉਹਾਰ ਖੁਸ਼ੀ ਨਾਲ ਅਤੇ ਮਿਲਜੁਲ ਕੇ ਮਨਾਉਣਾ ਚਾਹੀਂਦਾ ਹੈ। ਅੱਜ ਦੇਸ਼ ਵਿਦੇਸ਼ੀ ਸੰਸਕਾਰ ਵਿਚ ਆਪਣੇ ਸੰਸਕਾਰ ਭੁੱਲ ਰਿਹਾ ਹੈ ਅੱਜ ਲੋੜ ਹੈ ਬੱਚਿਆਂ ਨੂੰ ਆਪਣੇ ਸੰਸਕਾਰ ਨਾਲ ਜੋੜਣ ਦੀ। ਇਸ ਲਈ ਇਹੋ ਜਿਹੀਆਂ ਗਤੀਵਿਧੀ ਰਾਹੀਂ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੁੜਣ ਦਾ ਮੌਕਾ ਮਿਲਦਾ ਹੈ। ਅੰਤ ਵਿਚ ਸਾਰੇ ਬੱਚਿਆਂ ਨੂੰ ਰੱਖੜੀ ਦੀ ਬਧਾਈ ।