ਰਿਚਾ ਨਾਗਪਾਲ , ਪਟਿਆਲਾ 24 ਜੂਨ 2023
ਦੇਸ਼ ਦੇ ਕਰੋੜਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ, ਆਦਿਪੁਰੁਸ਼ ਫਿਲਮ ਦੇ ਪ੍ਰਸਾਰਣ ਤੇ ਰੋਕ ਲਾਉਣ ਲਈ ਦਾਇਰ ਰਿੱਟ ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਰੋਕ ਲਾ ਸਕਦੀ ਹੈ ? ਇਸ ਮਾਮਲੇ ਦੀ ਸੁਣਵਾਈ 26 ਜੂਨ ਨੂੰ ਹਾਈਕੋਰਟ ਵਿੱਚ ਹੋ ਰਹੀ ਹੈ। ਇਸ ਸੁਣਵਾਈ ਤੇ ਹਿੰਦੂਆਂ ਦੀਆਂ ਨਿਗ੍ਹਾਹਾਂ ਲੱਗੀਆਂ ਹੋਈਆਂ ਹਨ। ਇਸ ਸਬੰਧੀ ਹਿੰਦੂ ਵੈਲਫੇਅਰ ਬੋਰਡ ਦੇ ਚੇਅਰਮੈਨ ਮਹੰਤ ਰਵਿਕਾਂਤ ਮੁਣੀ ਨੇ ਮੀਡੀਆ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਮਹੰਤ ਰਵਿਕਾਂਤ ਮੁਣੀ ਨੇ ਦੱਸਿਆ ਕਿ ਪਿਛਲੇ ਦਿਨੀਂ ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਵੱਲੋਂ ਇਕ ਫਿਲਮ ਆਦਿਪੁਰੁਸ਼ ਦਾ ਨਿਰਮਾਣ ਕੀਤਾ ਗਿਆ । ਜਿਸ ਵਿਚ ਸ਼੍ਰੀ ਰਮਾਇਣ ਨੂੰ ਮੁੱਖ ਰੱਖਦੇ ਹੋਏ ਫਿਲਮ ਬਣਾਈ ਗਈ ਅਤੇ ਇਸ ਫਿਲਮ ਨੂੰ ਸੈਂਸਰ ਬੋਰਡ ਭਾਰਤ ਸਰਕਾਰ ਦੇ ਬ੍ਰਾਡ ਕਾਸਟਿੰਗ ਮਹਿਕਮੇ ਅਧੀਨ ਆਉਂਦੇ ਸੈਂਸਰ ਬੋਰਡ ਵਲੋਂ ਮਨਜੂਰੀ ਦੇ ਕੇ ਫਿਲਮ ਨੂੰ ਦੇਸ਼ ਭਰ ਦੇ ਸਿਨੇਮਾ ਘਰਾਂ ਵਿਚ ਪ੍ਰਸਾਰਿਤ ਕੀਤਾ ਗਿਆ।
ਫਿਲਮ ਦੇਖਣ ਤੋ ਪਤਾ ਲੱਗਾ ਕਿ ਇਸ ਫਿਲਮ ਵਿਚ ਕਰੋੜਾਂ ਹਿੰਦੂਆਂ ਦੇ ਅਰਧੀਏ ਭਗਵਾਨ ਸ਼੍ਰੀ ਰਾਮ ਜੀ ਦੀ ਰਮਾਇਣ ਨੂੰ ਬੜੇ ਹੀ ਗ਼ਲਤ ਤਰੀਕੇ ਨਾਲ ਪੇਸ਼ ਕਰਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ, ਇਸ ਫਿਲਮ ਦੇ ਵਿਚ ਭਗਵਾਨ ਸ਼੍ਰੀ ਹਨੂੰਮਾਨ ਜੀ ਅਤੇ ਬਾਕੀ ਪਾਤਰਾਂ ਦਾ ਚਿਤਰਣ ਬੜੇ ਹੀ ਅਜੀਬ ਤਰੀਕੇ ਦੇ ਨਾਲ ਕੀਤਾ ਗਿਆ ਹੈ ਅਤੇ ਉਹਨਾਂ ਦੇ ਡਾਇਲਾਗ ਵੀ ਬੜੇ ਹੀ ਭੈੜੇ ਅਤੇ ਭੱਦੀ ਸ਼ਬਦਾਂਵਲੀ ਵਰਤ ਕੇ ਸਾਡੇ ਅਰਾਧੇ ਧਾਰਮਿਕ ਪਾਤਰਾਂ ਦਾ ਘਟੀਆ ਅਕਸ ਪੇਸ਼ ਕੀਤਾ ਗਿਆ, ਦੋਸ਼ੀਆਂ ਨੇ ਆਪਣੇ ਨਿੱਜੀ ਮੁਨਾਫ਼ੇ ਕਰਕੇ ਹਿੰਦੂ ਧਰਮ ਦੇ ਮਹਾਨ ਧਾਰਮਿਕ ਮਹਾਪੁਰਸ਼ ਭਗਵਾਨਾਂ ਦਾ ਇਸਤੇਮਾਲ ਕੀਤਾ ਹੈ। ਜਿਸ ਨਾਲ ਦੇਸ਼ ਭਰ ਵਿਚ ਹਿੰਦੂ ਸਮਾਜ ਵਿਚ ਰੋਸ਼ ਹੈ ਅਤੇ ਹਿੰਦੂ ਸਮਾਜ ਦੇ ਲੋਕ ਵੱਖ ਵੱਖ ਤਰੀਕਿਆਂ ਨਾਲ ਇਸ ਫਿਲਮ ਦੇ ਪ੍ਰਤੀ ਅਪਣਾ ਰੋਸ਼ ਪ੍ਰਗਟਾਵਾ ਕਰ ਰਹੇ ਹਨ।
ਦੋਸ਼ੀਆਂ ਨੇ ਪਬਲਿਸਿਟੀ ਵਿਚ ਵੀ ਵਿਵਾਦਿਤ ਤੱਥ ਸ਼ਾਮਿਲ ਕੀਤੇ ਹਨ, ਕਿਸੀ ਵੀ ਫਿਲਮ ਦੀ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਕਾਨੂੰਨ ਮੁਤਾਬਿਕ ਸੈਂਸਰ ਬੋਰਡ ਤੋ ਮਨਜੂਰੀ ਲੈਣਾ ਹੁੰਦਾ ਹੈ। ਪ੍ਰੰਤੂ ਸੈਂਸਰ ਬੋਰਡ ਨੇ ਵੀ ਫਿਲਮ ਨਿਰਮਾਤਾਵਾਂ, ਨਿਰਦੇਸ਼ਕ, ਲੇਖਕ ਅਤੇ ਕਲਾਕਾਰਾਂ ਸਮੇਤ ਪੂਰੀ ਟੀਮ ਨਾਲ ਮਿਲੀ ਭੁਗਤ ਕਰਕੇ ਦੇਸ਼ ਵਿਦੇਸ਼ ਵਿੱਚ ਵਸਦੇ ਕਰੋੜਾਂ ਹਿੰਦੂਆਂ ਦੀ ਧਾਰਮਿਕ ਆਸਥਾ ਨੂੰ ਆਪਣੇ ਨਿੱਜੀ ਫਾਇਦੇ ਲਈ ਠੇਸ ਪਹੁੰਚਾਈ ਹੈ, ਜਿਸ ਕਾਰਨ ਹਿੰਦੂ ਵੈਲਫੇਅਰ ਬੋਰਡ ਦੇ ਚੇਅਰਮੈਨ ਮਹੰਤ ਸ਼੍ਰੀ ਰਵਿਕਾਂਤ ਜੀ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਬੋਰਡ ਦੇ ਵਕੀਲ ਸ਼੍ਰੀ ਐਲ ਐਮ ਗੁਲਾਟੀ, ਜਸਨੀਤ ਮਹਿਰਾ, ਦਿਵਯਾ ਗੁਲਾਟੀ ਰਾਹੀਂ ਇਕ ਰਿਟ ਪਟੀਸ਼ਨ ਦਾਇਰ ਕੀਤੀ ਹੈ । ਜਿਸ ਵਿਚ ਪੰਜਾਬ ਅਤੇ ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸਾਸ਼ਨ ਪਾਸੋ ਫਿਲਮ ਦੇ ਪ੍ਰਸਾਰਣ ਉਪਰ ਰੋਕ ਲਗਾਉਣ ਅਤੇ ਸੈਂਸਰ ਬੋਰਡ ਦੇ ਚੇਅਰਮੈਨ ਸਮੇਤ ਫਿਲਮ ਦੀ ਪੂਰੀ ਟੀਮ ਵਿਰੁੱਧ ਕਾਨੂੰਨੀ ਕਾਰਵਾਈ ਕਰਨ, ਫਿਲਮ ਤੋ ਹੁਣ ਤਕ ਹੋਈ ਇਕੱਠੇ ਹੋਏ ਪੈਸੇ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਅਤੇ ਮਾਨਵ ਸੇਵਾ ਲਈ ਪੀ.ਜੀ.ਆਈ. ਚੰਡੀਗੜ੍ਹ ਵਿਚ ਦਾਨ ਕਰਨ ਦੀ ਅਤੇ ਭਵਿੱਖ ਵਿਚ ਇਹ ਲਾਜਮੀ ਕੀਤਾ ਜਾਵੇ ਕੇ ਇਹੋ ਜਹੀ ਕੋਈ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ। ਜਿਸ ਦੇ ਉੱਤੇ ਇਹ ਕੇਸ 26 ਜੂਨ ਲਈ ਲਿਸਟਡ ਹੋਇਆ ਹੈ। ਇਸ ਮੌਕੇ ਲਖਵਿੰਦਰ ਸਰੀਨ, ਚੇਤੰਨ ਗੋਇਲ, ਲਲਿਤ ਰਾਜਪੂਤ ਹਾਜਿਰ ਸਨ।