ਕੁਲਵੰਤ ਗੋਇਲ/ਵੀਬੰਸ਼ੂ ਗੋਇਲ ਬਰਨਾਲਾ 21 ਮਈ 2020
ਆਈਲੈਟਸ ਅਤੇ ਇਮੀਗਰੇਸ਼ਨ ਐਸੋਸੀਏਸ਼ਨ ਬਰਨਾਲਾ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲ ਕੇ ਇਸ ਕਾਰੋਬਾਰ ਨਾਲ ਸਬੰਧਤ ਅਦਾਰੇ ਖੋਲਣ ਲਈ ਮੰਗ ਪੱਤਰ ਦਿੱਤਾ । ਐਸੋਸੀਏਸ਼ਨ ਦੇ ਬੁਲਾਰੇ ਸ਼ਿਵ ਸਿੰਗਲਾ ਨੇ ਦੱਸਆਿ ਕਿ 1 ਜੂਨ ਤੋ ਪੀ ਟੀ ਈ ਦੇ ਟੈਸਟ ਸੁਰੂ ਹੋ ਰਹੇ ਹਨ। ਜਿੰਨਾਂ ਦੀ ਡੇਟਸੀਟ ਅਨਉਂਸ ਹੋ ਚੁਕੀ ਹੈ । ਇਸ ਕਰਕੇ ਉਹਨਾਂ ਮੰਗ ਕੀਤੀ ਕਿ ਸਾਨੂੰ ਆਪਣੇ ਸੈਂਟਰ ਖੋਲਣ ਦੀ ਆਗਿਆ ਦਿੱਤੀ ਜਾਵੇ । ਉਹਨਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਅਸੀਂ ਆਪਣੇ ਦਫਤਰ ਖੋਲਣ ਸਮੇਂ ਲੋਕ ਡਾਉਨ ਦੇ ਨਿਯਮਾਂ ਦੀ ਪੂਰੀ ਤਰਾਂ ਨਾਲ ਪਾਲਣਾ ਕਰਾਂਗੇ । ਅਸੀਂ ਹਰ ਆਉਣ ਵਾਲੇ ਵਿਅਕਤੀ ਦੇ ਸੈਨੀਟੇਸਨ ਦਾ , ਮਾਸਕ ਅਤੇ ਸ਼ੋਸ਼ਲ ਡਿਸਟੈਂਸ ਅਤੇ ਪ੍ਰਸ਼ਾਸ਼ਨ ਵੱਲੋ ਦਿੱਤੀਆ ਜਾਣ ਵਾਲੀਆਂ ਹਦਾਇਤਾ ਦਾ ਪੂਰਾ ਪੂਰਾ ਖਿਆਲ ਰੱਖਾਂਗੇ । ਉਹਨਾਂ ਦੱਸਿਆ ਕਿ ਬਰਨਾਲਾ ਜਿਲ੍ਹੇ ਵਿੱਚ ਇਮੀਗ੍ਰੇਸ਼ਨ ਅਤੇ ਆਈਲੈਟਸ ਨਾਲ ਸਬੰਧਤ 55 ਦੇ ਕਰੀਬ ਦਫਤਰ ਹਨ ਅਤੇ ਜਿੰਨਾਂ ਵਿੱਚ ਤਕਰੀਬਨ 1500 ਕਰਮਚਾਰੀ ਨੌਕਰੀ ਕਰਦੇ ਹਨ । ਕਰੋਨਾ ਵਾਇਰਸ ਕਰਕੇ ਹੋਏ ਲੌਕ ਡਾਉਨ ਕਾਰਣ ਇਹ ਸਾਰੇ ਦਫਤਰ ਲੰਘੀ 18 ਮਾਰਚ ਤੋਂ ਬੰਦ ਪਏ ਹਨ ਅਤੇ ਜਿਸ ਕਰਕੇ ਇਹਨਾਂ ਨੋਕਰੀ ਪੇਸ਼ਾ ਵਿਅਕਤੀਆ ਦੀ ਆਮਦਨ ਬੰਦ ਹੋਣ ਕਾਰਣ ਗੁਜਾਰਾ ਬਡ਼ੀ ਮੁਸ਼ਕਿਲ ਹੋ ਗਿਆ ਹੈ । ਇਸ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਵਿਅਕਤੀ ਜਿਵੇਂ ਕਿ ਐਡ ਨਾਲ ਸਬੰਧਤ , ਸਟੇਸਨਰੀ ਨਾਲ ਸਬੰਧਤ ਇੰਟਰਨੈਂਟ ਨਾਲ ਸਬੰਧਤ ਆਦਿ ਅਜਿਹੇ ਹਨ ,ਜੋ ਅਸਿੱਧੇ ਤੌਰ ਤੇ ਸਾਡੇ ਕਾਰੋਬਾਰ ਨਾਲ ਜੁਡ਼ ਕੇ ਕਮਾਈ ਕਰ ਰਹੇ । ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਆਪਣੇ ਆਦਾਰੇ ਖੋਲਂਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਇਨਾਂ ਕਾਰੋਬਾਰਾਂ ਨਾਲ ਜੁਡ਼ੇ ਲੋਕ ਵੀ ਆਪਣਾ ਰੋਜਗਾਰ ਚਲਾ ਸਕਣ । ਇਸ ਮੌਕੇ ਇੰਮਪਰੂਵਮੈਂਟ ਟਰੱਸਟ ਦੇ ਪ੍ਰਧਾਨ ਮੱਖਣ ਸ਼ਰਮਾ,ਕਾਂਗਰਸੀ ਆਗੂ ਹਰਵਿੰਦਰ ਸਿੰਘ ਚਹਿਲ, ਆਈਲਟਸ ਅਤੇ ਇਮੀਗਰੇਸ਼ਨ ਐਸੋਸੀਏਸਨ ਬਰਨਾਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ , ਐਸੋਸੀਏਸਨ ਦੇ ਮੁੱਖ ਬੁਲਾਰੇ ਸ਼ਿਵ ਸਿੰਗਲਾ, ਨਪੁੰਨ ਕੌਸ਼ਲ , ਰਮਨ ਅਰੋਡ਼ਾ, ਹਨੀਸ ਸਿੰਗਲਾ ਅਤੇ ਜਗਤਾਰ ਸਿੰਘ ਭੋਲਾ, ਆਦਿ ਮੌਜੂਦ ਸਨ ।