ਰਾਮ ਸਰੂਪ ਅਣਖੀ ਪੰਜਾਬੀ ਸਾਹਿਤ ਦਾ ਇੱਕ ਯੁੱਗ ਸੀ-ਮੁਹੰਮਦ ਸਦੀਕ

Advertisement
Spread information

ਅਣਖੀ ਦੀ 13ਵੀਂ ਬਰਸੀ ਮੌਕੇ ਸਾਹਿਤਕ ਸਮਾਗਮ ਕਰਵਾਇਆ

ਉੱਘੇ ਕਵੀ ਕੁਮਾਰ ਜਗਦੇਵ ਬਰਾੜ ਨੂੰ ਮਿਲਿਆ ਰਾਮ ਸਰੂਪ ਅਣਖੀ ਯਾਦਗਾਰੀ 2023 ਪੁਰਸਕਾਰਕੁਲਦੀਪ ਸਿੰਘ ,ਰੂੜੇਕੇ ਕਲਾਂ (ਬਰਨਾਲਾ) 15 ਫਰਵਰੀ 2023

  ਰਾਮ ਸਰੂਪ ਅਣਖੀ ਸਾਹਿਤ ਸਭਾ (ਰਜ਼ਿ:) ਧੌਲਾ ਵੱਲੋਂ ਭਾਸ਼ਾ ਵਿਭਾਗ ਬਰਨਾਲਾ ਦੇ ਸਹਿਯੋਗ ਨਾਲ ਸਭਾ ਦੇ ਸਰਪ੍ਰਸਤ ਗੁਰਸੇਵਕ ਸਿੰਘ ਧੌਲਾ ਅਤੇ ਚੇਅਰਮੈਨ ਬੇਅੰਤ ਸਿੰਘ ਬਾਜਵਾ ਦੀ ਅਗਵਾਈ ਵਿਚ ਪ੍ਰਸਿੱਧ ਗਲਪਕਾਰ ਰਾਮ ਸਰੂਪ ਅਣਖੀ ਦੀ 13ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਧੌਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਸਾਹਿਤਕ ਸਮਾਗਮ ਕਰਕੇ ਮਨਾਈ ਗਈ।ਸਮਾਗਮ ਵਿਚ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਮੁੱਖ ਮਹਿਮਾਨ, ਡਾ. ਸਤਨਾਮ ਸਿੰਘ ਜੱਸਲ ਡੀਨ ਗੁਰੁ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਸ਼ੇਸ਼ ਮਹਿਮਾਨ ਅਤੇ ਕਹਾਣੀਕਾਰ ਸੁਖਜੀਤ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਸਮਾਗਮ ਨੂੰ ਸੰਬੋਧਨ ਕਰਦਿਆ ਮੁੱਖ ਮਹਿਮਾਨ ਜਨਾਬ ਮੁਹੰਮਦ ਸਦੀਕ ਨੇ ਕਿਹਾ ਕਿ ਰਾਮ ਸਰੂਪ ਅਣਖੀ ਪੰਜਾਬੀ ਸਾਹਿਤ ਦਾ ਇੱਕ ਯੁੱਗ ਸੀ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਤੇ ਬਣੀਆਂ ਫਿਲਮਾਂ ਨੇ ਸੰਗੀਤਕ ਖੇਤਰ ਦੀ ਪ੍ਰੋੜਤਾ ਕੀਤੀ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਾਹਿਤ ਪੜਨ ਲਈ ਪ੍ਰੇਰਿਆ।ਡਾ. ਸਤਨਾਮ ਸਿੰਘ ਜੱਸਲ ਅਤੇ ਕਹਾਣੀਕਾਰ ਸੁਖਜੀਤ ਨੇ ਸ੍ਰੀ ਅਣਖੀ ਦੀ ਸਿਰਜਣਾ ਪ੍ਰਕਿਰਿਆ ਨਾਲ ਸੰਬੰਧਤ ਵਿਚਾਰਾਂ ਸਾਂਝੀਆ ਕੀਤੀਆਂ।ਉਨ੍ਹਾਂ ਨੇ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਸਾਹਿਤਕ ਕਾਰਜਾਂ ਵਿਚ ਸਮੂਲੀਅਤ ਕਰਨ ਲਈ ਆਖਿਆ।ਸਮਾਗਮ ਵਿਚ ਦਰਸ਼ਨ ਜੋਗਾ, ਪ੍ਰੋ. ਕਰਾਂਤੀ ਪਾਲ, ਬੂਟਾ ਸਿੰਘ ਚੌਹਾਨ, ਡਾ. ਭੁਪਿੰਦਰ ਸਿੰਘ ਬੇਦੀ, ਨਿਰੰਜਣ ਬੋਹਾ, ਭਾਸ਼ਾ ਅਫਸਰ ਬਰਨਾਲਾ ਸੁਖਵਿੰਦਰ ਗੁਰਮ, ਪਰਗਟ ਸਿੰਘ ਸਿੱਧੂ, ਜਸਬੀਰ ਕਲਸੀ ਧਰਮਕੋਟ, ਰਾਜਵਿੰਦਰ ਰਾਜਾ, ਭੁਪਿੰਦਰ ਸਿੰਘ ਮਾਨ, ਸੁਰਿੰਦਰਪ੍ਰੀਤ ਘਣੀਆਂ ਅਤੇ ਅਮਰਜੀਤ ਮਾਨ ਨੇ ਹਾਜ਼ਰ ਪਾਠਕਾਂ ਨਾਲ ਸੰਵਾਦ ਰਚਾਇਆ।ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਵੱਲੋਂ ਸ਼ੁਰੂ ਕੀਤੇ ਨਗਦ ਰਾਸ਼ੀ ਵਾਲਾ ਰਾਮ ਸਰੂਪ ਅਣਖੀ ਯਾਦਗਾਰੀ ਪੁਰਸਕਾਰ 2023 ਉੱਘੇ ਕਵੀ ਕੁਮਾਰ ਜਗਦੇਵ ਬਰਾੜ ਨੂੰ ਦਿੱਤਾ ਗਿਆ।ਹਾਜ਼ਰ ਕਵੀਆਂ ਨੇ ਸਮਾਗਮ ਦੌਰਾਨ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਇਸ ਮੌਕੇ ਦਿਲਪ੍ਰੀਤ ਸੰਧੂ ਯੂ ਐੱਸ ਏ, ਗੁਰਪ੍ਰੀਤ ਗੈਰੀ, ਗੁੰਮਨਾਮ ਧਾਲੀਵਾਲ, ਸਰਬਜੀਤ ਖਾਨ, ਸ਼ੁਭਾਸ ਸਿੰਗਲਾ, ਜਗਜੀਤ ਗੁਰਮ, ਰਾਮ ਸਰੂਪ ਅਣਖੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਇੰਚਾਰਜ ਮੈਡਮ ਸੈਲੀ ਰਾਣੀ, ਪ੍ਰਿੰਸੀਪਲ ਸ੍ਰੀਮਤੀ ਸੁਖਪਾਲ ਕੌਰ, ਮਾ. ਸਤਪਾਲ ਸ਼ਰਮਾਂ, ਮਾ. ਗੁਰਪ੍ਰੀਤ ਸਿੰਘ, ਮਾ. ਪ੍ਰਦੀਪ ਕੁਮਾਰ, ਰਿਸ਼ਵ ਜੈਨ, ਸ਼ੁਰੇਸ਼ ਬਾਂਸ਼ਲ, ਜਸਬੀਰ ਕੌਰ ਬਦਰਾ, ਰਾਜਵਿੰਦਰ ਕੌਰ, ਤੇਜਿੰਦਰ ਚੰਡਿਹੋਕ ਆਦਿ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!