ਡਾ ਰਜਿੰਦਰ ਪਾਲ ਉੱਪਰ ਕਾਤਿਲਾਨਾ ਹਮਲਾ ਇਨਸਾਫਪਸੰਦ ਤਾਕਤਾਂ ਲਈ ਗੰਭੀਰ ਚੁਣੌਤੀ

Advertisement
Spread information

ਵੱਖ-ਵੱਖ ਜਥੇਬੰਦੀਆਂ ਦੇ ਵਫ਼ਦ ਨੇ ਮਿਲ ਕੇ ਹਮਲਾਵਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ

18 ਫਰਵਰੀ ਨੂੰ ਵੱਡਾ ਵਫ਼ਦ ਦੋਸ਼ੀਆਂ ਖਿਲਾਫ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਹਾਸਲ ਕਰਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ -ਨਰਾਇਣ ਦੱਤ

ਰਘਵੀਰ ਹੈਪੀ, ਬਰਨਾਲਾ 15 ਫਰਵਰੀ 2023

     ਡਾ ਰਜਿੰਦਰ ਪਾਲ ਉੱਪਰ ਹੋਏ ਕਾਤਲਾਨਾ ਹਮਲੇ ਵਿਰੁੱਧ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਵਿੱਚ ਰੋਹ ਦੀ ਲਹਿਰ ਫੈਲ ਗਈ ਹੈ।                                          ਵੱਖ ਵੱਖ ਕਿਸਾਨ- ਮਜ਼ਦੂਰ-ਮੁਲਾਜਮ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਨਰਾਇਣ ਦੱਤ, ਹਰਦੀਪ ਸਿੰਘ ਟੱਲੇਵਾਲ, ਬਾਬੂ ਸਿੰਘ ਖੁੱਡੀ ਕਲਾਂ, ਅਮਰਜੀਤ ਕੌਰ, ਨਿਰਲੇਪ ਕੌਰ,ਖੁਸਮੰਦਰ ਪਾਲ,ਅਨਿਲ ਕੁਮਾਰ,ਬਲਜਿੰਦਰ ਪ੍ਰਭੂ,ਦਰਸ਼ਨ ਚੀਮਾ, ਖੁਸ਼ੀਆ ਸਿੰਘ,ਸੁਖਵਿੰਦਰ ਸਿੰਘ ਠੀਕਰੀਵਾਲਾ,ਸੋਹਣ ਸਿੰਘ ਮਾਝੀ,ਅੰਮ੍ਰਿਤ ਪਾਲ, ਚਰਨਜੀਤ ਕੌਰ, ਸ਼ਿੰਦਰ ਧੌਲਾ,ਸਤਨਾਮ ਸਿੰਘ ਦੀਵਾਨਾ, ਜਸਪਾਲ ਸਿੰਘ ਚੀਮਾ, ਮੱਖਣ ਸਿੰਘ, ਯਾਦਵਿੰਦਰ ਠੀਕਰੀਵਾਲ, ਬਲਦੇਵ ਸਿੰਘ ਮੰਡੇਰ, ਮਨੀਸ਼ ਕੁਮਾਰ, ਲਛਮਣ ਸਿੰਘ ਚੀਮਾ ਆਦਿ ਆਗੂਆਂ ਦੀ ਅਗਵਾਈ ਵਿੱਚ ਡਾ ਰਜਿੰਦਰ ਪਾਲ ਉੱਪਰ ਹੋਏ ਕਾਤਿਲਾਨਾ ਹਮਲੇ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਵਾਉਣ ਲਈ ਅਗਲੇ ਐਕਸ਼ਨ ਵਜੋਂ ਅੱਜ ਸਾਂਝਾ ਵਫਦ ਐਸ ਐਸ ਪੀ ਦੀ ਦਫਤਰ ਵਿੱਚ ਨਾ ਹੋਣ ਕਰਕੇ ਐਸ ਪੀ ਡੀ ਹਰੀਸ਼ ਕੁਮਾਰ ਚੌਧਰੀ ਨੂੰ ਮਿਲਿਆ। ਡਾ ਰਜਿੰਦਰ ਪਾਲ ਉੱਪਰ ਸਮਾਜ ਵਿਰੋਧੀ ਗੁੰਡਾ ਅਨਸਰਾਂ ਵੱਲੋਂ ਯੋਜਨਾਬੱਧ ਢੰਗ ਨਾਲ ਕੀਤੇ ਗਏ ਕਾਤਿਲਨਾ ਹਮਲੇ ਤੋਂ ਜਾਣੂ ਕਰਵਾਇਆ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਮਿਲਣ ਤੋਂ ਬਾਅਦ ਮੌਕੇ ਤੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਪੁਲੀਸ ਅਧਿਕਾਰੀਆਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ 18 ਫਰਬਰੀ ਤੱਕ ਦਾ ਸਮਾਂ ਮੰਗਿਆ ਹੈ। ਇਸ ਦਿਨ ਸਾਂਝਾ ਵਫਦ ਪੁਲਿਸ ਵੱਲੋਂ ਕੀਤੀ ਗਈ ਜਾਣਕਾਰੀ ਹਾਸਲ ਕਰੇਗਾ। ਤਸੱਲੀਬਖ਼ਸ਼ ਇਨਸਾਫ ਨਾਂ ਮਿਲਣ ਦੀ ਸੂਰਤ ਵਿੱਚ ਗੁੰਡਾਗਰਦੀ ਨਾਲ ਜਥੇਬੰਦਕ ਜਮਹੂਰੀ ਢੰਗ ਨਜਿੱਠਣ ਲਈ ਅਗਲੇ ਐਕਸ਼ਨ ਦਾ ਐਲਾਨ ਉਸੇ ਸਮੇਂ ਕੀਤਾ ਜਾਵੇਗਾ। ਆਗੂਆਂ ਨੇ ਸਾਰੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੂੰ 18 ਫਰਬਰੀ ਨੂੰ 12 ਵਜੇ ਐਸ ਐਸ ਪੀ ਦਫਤਰ ਬਰਨਾਲਾ ਪਹੁੰਚਣ ਦੀ ਅਪੀਲ ਕੀਤੀ ਹੈ। ਆਗੂਆਂ ਐਲਾਨ ਕੀਤਾ ਕਿ ਗੁੰਡਾਗਰਦੀ ਦਾ ਹਮਲਾ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਵਾਸਤੇ ਵੱਡੀ ਚੁਣੌਤੀ ਹੈ, ਇਸ ਨੂੰ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Advertisement
Advertisement
Advertisement
Advertisement
Advertisement
Advertisement
error: Content is protected !!