ਓਐਸਡੀ ਹਸਨਪ੍ਰੀਤ ਦੇ ਭਰੋਸੇ ਇੱਕ ਵਾਰ ਫਿਰ ਧਰਨਾ ਚੁੱਕਿਆ
ਰਘਬੀਰ ਹੈਪੀ , ਬਰਨਾਲਾ 22 ਜਨਵਰੀ 2023
ਆਊਟਸੋਰਸਿੰਗ ਕਰਮਚਾਰੀ ਯੂਨੀਅਨ, ਦਫਤਰ ਡਿਪਟੀ ਕਮਿਸ਼ਨਰ (ਪੰਜਾਬ) ਦੇ ਬੈਨਰ ਹੇਠ ਡੀ ਸੀ ਦਫਤਰ ਬਰਨਾਲਾ ਦੇ ਆਊਟਸੋਰਸਿੰਗ ਮੁਲਾਜਮਾਂ ਵੱਲੋਂ ਇੱਕ ਵਾਰ ਫਿਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ ਦੇ ਭਰੋਸੇ 24 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਧਰਨਾ ਸਮਾਪਤ ਕਰ ਦਿੱਤਾ ਹੈ। ਜੇਕਰ ਧਰਨਾ ਚੁਕਾਉਣ ਸਮੇਂ ਕੀਤਾ ਵਾਅਦਾ 4 ਫਰਵਰੀ ਤੱਕ ਵਫਾ ਨਾ ਹੋਇਆ ਤਾਂ 5 ਫਰਵਰੀ ਤੋਂ ਫਿਰ ਪੱਕਾ ਧਰਨਾ ਸ਼ੁਰੂ ਹੋ ਜਾਵੇਗਾ। ਇਹ ਜਾਣਕਾਰੀ ਯੂਨੀਅਨ ਆਗੂ ਰਮਨਪ੍ਰੀਤ ਕੌਰ ਮਾਨ ਨੇ ਧਰਨਾ ਮੁਲਤਵੀ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ। ਜਿਕਰਯੋਗ ਹੈ ਕਿ ਮਿਤੀ 30.12.2022 ਤੋਂ ਆਪਣੇ ਰੁਜਗਾਰ ਨੂੰ ਬਚਾਉਣ ਲਈ ਰੋਸ ਧਰਨਾ ਸ਼ੁਰੂ ਕੀਤਾ ਗਿਆ ਸੀ। ਜਦੋਂਕਿ ਭੁੱਖ ਹੜਤਾਲ ਦਾ ਅੱਜ 14 ਵਾਂ ਦਿਨ ਸੀ। ਅੱਜ ਦੀ ਭੁੱਖ ਹੜਤਾਲ ਤੇ ਆਊਟਸੋਰਸਿੰਗ ਦੇ ਦੋ ਸਾਥੀ ਰਵਿੰਦਰ ਕੌਰ ਅਤੇ ਮਨਜੀਤ ਕੌਰ ਬੈਠੇ। ਅੱਜ ਧਰਨੇ ਵਿੱਚ ਪਹੁੰਚੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਮਿਤੀ 19 ਜਨਵਰੀ 2023 ਨੂੰ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਜੀ ਦੀ ਬਰਸੀ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਮੀਡੀਆਂ ਦੀ ਹਾਜਰੀ ਚ ਐਲਾਨ ਕੀਤਾ ਸੀ ਕਿ ਤੁਹਾਨੂੰ ਫਾਰਗ ਨਹੀ ਕੀਤਾ ਜਾਵੇਗਾ, ਪੰਜਾਬ ਸਰਕਾਰ ਉਸ ਐਲਾਨ ਤੇ ਪੂਰਾ ਉਤਰੇਗੀ। ਤੁਹਾਡਾ ਰੁਜਗਾਰ ਬਿਲਕੁੱਲ ਸੁਰੱਖਿਅਤ ਹੈ ਅਤੇ ਤੁਸੀਂ ਆਪਣੀ ਨੌਕਰੀ ਤੇ ਬਣੇ ਰਹੋਗੇ।। ਓ.ਐਸ.ਡੀ. ਵੱਲੋ ਭੁੱਖ ਹੜਤਾਲ ਤੇ ਬੈਠੇ ਕਰਮਚਾਰੀਆਂ ਨੂੰ ਜੂਸ ਪਿਲਾ ਕੇ ਭੁੱਖ ਹੜਤਾਲ ਖਤਮ ਕਰਵਾਈ ਅਤੇ ਸੰਘਰਸ ਸਮਾਪਤ ਕਰਵਾਇਆ ਗਿਆ । ਪ੍ਰਦਰਸ਼ਨਕਾਰੀਆਂ ਨੇ ਮੌਕੇ ਤੇ ਹੀ, ਦੋ ਟੁੱਕ ਗੱਲ ਦੁਹਰਾਈ ਆਉਟਸੋਰਸਿੰਗ ਕਰਮਚਾਰੀਆਂ ਵੱਲੋਂ ਇਹ ਸੰਘਰਸ 15 ਦਿਨ ਭਾਵ ਕੇ 4 ਫਰਵਰੀ ਤੱਕ ਮੁਲਤਵੀ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਓਐਸ ਡੀ ਹਸਨਪਰੀਤ ਭਾਰਦਵਾਜ ਅਤੇ ਜਿਲ੍ਹਾ ਪਲਾਨਿੰਗ ਕਮੇਟੀ ਦੇ ਚੇਅਰਮੈਨ ਤੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੂੰ ਲਿਖਤੀ ਪੱਤਰ ਸੋਪਿਆਂ , ਜਿਸ ਵਿੱਚ 4 ਫਰਵਰੀ ਤੱਕ ਮੰਗਾਂ ਦਾ ਹੱਲ ਕਰਨ ਦਾ ਸਮਾਂ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਜਿਲਾ ਪਰਸ਼ਾਸਨ ਨੂੰ ਵੀ 4 ਫਰਵਰੀ ਤੱਕ ਮੰਗਾਂ ਦਾ ਹੱਲ ਕਰਨ ਦਾ ਸਮਾਂ ਦਿੱਤਾ ਗਿਆ। ਅੱਜ ਦਾ ਇਹ ਧਰਨਾ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਦੇ ਜਿਲਾ ਜਰਨਲ ਸਕੱਤਰ ਸ.ਨਿਰਮਲਜੀਤ ਸਿੰਘ ਚਾਨੇ ,ਵਿੱਕੀ ਡਾਬਲਾ ਆਦਿ ਦੀ ਹਾਜਰੀ ਚ ਮੁਲਤਵੀ ਕੀਤਾ ਗਿਆ। ਆਉਟਸੋਰਸਿੰਗ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਪ੍ਧਾਨ ਸ.ਵਾਸਵੀਰ ਸਿੰਘ ਭੁੱਲਰ, ਡੀ ਸੀ ਦਫਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਧਾਨ ਸ.ਤੇਜਿੰਦਰ ਸਿੰਘ ਨੰਗਲ,ਮੁਲਾਜਮ ਡਿਫੈਂਸ ਕਮੇਟੀ ਬਰਨਾਲਾ,ਸਮੂਹ ਭਰਾਤਰੀ ਜਥੇਬੰਦੀਆਂ,ਪੈਨਸ਼ਨਰ ਮੁਲਾਜਮ ਐਸੋੲਈਏਸ਼ਨ ਬਰਨਾਲਾ,ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ,ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਚ ਸ਼ਾਮਲ ਜਥੈਬੰਦੀਆਂ,ਟੈਕਨੀਕਲ ਸਰਵਿਸ ਯੂਨੀਅਨ,ਪੰਜਾਬ ਸੋਬਾਡੀਨੇਟ ਸਰਵਿਸ ਫੈਡਰੇਸ਼ਨ,ਦੀ ਕਲਾਸਫੋਰ ਯੂਨੀਅਨ ਬਰਨਾਲਾ,ਡੀ,ਟੀ ਐਫ,ਪੁਰਾਣੀ ਪੈਨਸ਼ਨ ਬਹਾਲੀ ਕਮੇਟੀ,ਕੰਪਿਊਟਰ ਅਧਿਆਪਕ ਯੂਨੀਅਨ,ਇੰਨਕਲਾਬੀ ਕੇਂਦਰ ਪੰਜਾਬ ਅਤੇ ਸਮੂਹ ਪ੍ਰੈਸ ਦੇ ਨੁਮਾਇੰਦਿਆਂ ਦਾ ਜਿਨਾਂ ਨੇ ਸਾਡੀ ਇਸ ਸੰਘਰਸ਼ ਵਿਚ ਤਨ ਮਨ ਨਾਲ ਸਚੇ ਦਿਲੋ ਸਾਡੀ ਅਤੇ ਸਾਡੇ ਸੰਘਰਘ ਦੀ ਮੱਦਦ ਕੀਤੀ ਸਭ ਦਾ ਧੰਨਵਾਦ ਕੀਤਾ।
One thought on “ਵਾਅਦਾ ਵਫਾ ਨਾ ਹੋਇਆ ਤਾਂ,, 5 ਫਰਵਰੀ ਤੋਂ ਫਿਰ ਹੋਵੇਗਾ ਧਰਨਾ ਸ਼ੁਰੂ”
Comments are closed.