ਚੇਅਰਮੈਨ ਸਿੰਗਲਾ ਨੇ ਕੀਤਾ ਐਗਜੀਬੀਸ਼ਨ ਦਾ ਉਦਘਾਟਨ
ਰਿਚਾ ਨਾਗਪਾਲ , ਪਟਿਆਲਾ, 28 ਦਸੰਬਰ 2022
ਪੰਜਾਬ ਰੇਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਪਟਿਆਲਾ ਤੋਂ ਚੇਅਰਮੈਨ ਨਰੇਸ਼ ਸਿੰਗਲਾ ਨੇ ਕਿਹਾ ਕਿ ਵਪਾਰੀ ਭਰਾਵਾਂ ਨੂੰ ਭਵਿੱਖ ਵਿਚ ਕੋਈ ਵੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਮੁੱਚੇ ਵਪਾਰੀਆਂ ਦੇ ਹਿਤਾਂ ਲਈ ਉਨ੍ਹਾਂ ਦੀ ਟੀਮ ਵਲੋਂ ਯਤਨ ਜਾਰੀ ਰਹਿਣਗੇ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਵੱਖ-ਵੱਖ ਸੂਬਿਆਂ ਵਲੋਂ ਲੁਧਿਆਣਾ ਵਿਖੇ ਲਗਾਈ ਗਈ ਗਾਰਮੈਂਟ ਐਗਜੀਬੀਸ਼ਨ ਦਾ ਉਦਘਾਟਨ ਕਰਨ ਸਮੇਂ ਕੀਤਾ।
ਇਸ ਮੌਕੇ ਚੇਅਰਮੈਨ ਸਿੰਗਲਾ ਅਤੇ ਮਨਤਾਰ ਸਿੰਘ ਮੱਕੜ ਪ੍ਰਧਾਨ ਨੇ ਸਾਂਝੇ ਤੌਰ ’ਤੇ ਕਿਹਾ ਕਿ ਕੋਰੋਨਾ ਤੋਂ ਬਾਅਦ ਹਾਲੇ ਤੱਕ ਵੀ 70 ਪ੍ਰਤੀਸ਼ਤ ਵਪਾਰੀ ਘਾਟੇ ਵਿਚ ਹਨ ਅਤੇ ਕਈ ਛੋਟੇ ਵਪਾਰੀਆਂ ਦਾ ਤਾਂ ਵਪਾਰ ਹੀ ਬੰਦ ਹੋ ਗਿਆ ਹੈ ਕਿਉਕਿ ਕੋਰੋਨਾ ਤੋਂ ਬਾਅਦ ਹਾਲੇ ਤੱਕ ਵੀ ਗਾਰਮੈਂਟਸ ਦੇ ਵਪਾਰ ਵਿਚ ਕੋਈ ਵੀ ਵਾਧਾ ਨਹੀਂ ਹੋਇਆ, ਜਿਸ ਨਾਲ ਵਪਾਰੀ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਹੀ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਵਪਾਰੀਆਂ ਲਈ ਸਰਕਾਰਾਂ ਵਲੋਂ ਕੁੱਝ ਲਾਭਕਾਰੀ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਵਪਾਰੀਆਂ ਨੂੰ ਰਾਹਤ ਦੇਣ ਲਈ ਜੀ. ਐਸ. ਟੀ. ਅਤੇ ਹੋਰ ਵਾਧੂ ਟੈਕਸਾਂ ਵਿਚ ਛੋਟ ਦੇ ਕੇ ਇਨ੍ਹਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ, ਜਿਸ ਨਾਲ ਇਹ ਵਪਾਰੀ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰ ਆਪਣਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕਣ। ਇਸ ਮੌਕੇ ਨਵੀਨ ਜਿੰਦਲ ਸੀਨੀਅਰ ਜਨਰਲ ਸਕੱਤਰ, ਵਿਪਨ ਸਿੰਗਲਾ, ਲੱਕੀ ਜੀ, ਸੋਨੂੰ ਕਾਲੜਾ, ਪ੍ਰਦੀਪ ਠਾਕੁਰ, ਬਸੀ ਜੀ, ਹਰਸ਼ ਅਤੇ ਰਾਜੂ ਆਦਿ ਹਾਜ਼ਰ ਸਨ।