ਪਰਾਲੀ ਪ੍ਰਬੰਧਨ ਵਾਲੇ ਖੇਤਾਂ ਦਾ ADC ਲਵਜੀਤ ਕਲਸੀ ਨੇ ਕੀਤਾ ਦੌਰਾ

Advertisement
Spread information

ਵਧੀਕ ਡਿਪਟੀ ਕਮਿਸ਼ਨਰ ਨੇ ਸਹਿਣਾ ਬਲਾਕ ਦੇ ਪਿੰਡ ਭਗਤਪੁਰਾ ਮੌੜ, ਸਹਿਣਾ ਆਦਿ ਦਾ ਕੀਤਾ ਦੌਰਾ

ਰਘਵੀਰ ਹੈਪੀ , ਬਰਨਾਲਾ, 11 ਨਵੰਬਰ 2022

     ਜਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਵੱਲੋਂ ਪਰਾਲੀ ਦਾ ਸੁੱਚਜਾ ਪ੍ਰਬੰਧਨ ਕਰਨ ਲਈ ਖੇਤੀਬਾੜੀ ਵਿਭਾਗ ਦੇ ਨਾਲ ਲਗਾਤਾਰ ਪੈਰਵੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਲਵਜੀਤ ਕਲਸੀ ਨੇ ਸਹਿਣਾ ਬਲਾਕ ਦੇ ਪਿੰੜ ਭਗਤਪੁਰਾ ਮੌੜ, ਸਹਿਣਾ ਦਾ ਦੌਰਾ ਕੀਤਾ। ਉਹਨਾਂ ਕਿਸਾਨ ਗੁਰਦੀਪ ਸਿੰਘ, ਲਾਲੀ ਸਿੰਘ ਭਗਤਪੁਰਾ ਮੌੜ ਦੇ ਖੇਤ ਦਾ ਦੌਰਾ ਕੀਤਾ ਜਿਸਨੇ ਆਪਣੇ 40 ਏਕੜ ਖੇਤ ਵਿੱਚ ਖੜੇ ਕਰਚਿਆਂ ਵਿੱਚ ਹੈਪੀਸੀਡਰ ਨਾਲ ਬਿਜਾਈ ਕੀਤੀ, ਇਸ ਤੋਂ ਇਲਾਵਾ 45 ਏਕੜ ਵਿੱਚ ਪਰਾਲੀ ਦੀਆਂ ਗੰਢਾਂ ਬਣਵਾ ਕੇ ਹੈਪੀਸੀਡਰ ਨਾਲ ਬਿਜਾਈ ਕੀਤੀ ਜਾ ਰਹੀ ਸੀ।
     ਇਸ ਤੋਂ ਉਹ ਕੌਰ ਦਾਸ ਇਸ ਕਿਸਾਨ 3 ਏਕੜ ਵਿੱਚ ਗੰੜਢਾਂ ਬਣਾਈਆਂ, ਦੇਵਦਾਸ ਸਿੰਘ ਨੇ ਵੀ ਤਿੰਨ ਏਕੜ ਵਿੱਚ ਪਹਿਲੀ ਵਾਰ ਗੰਢਾਂ ਬਣਵਾਈਆਂ ਹਨ। ਇਸ ਤੋਂ ਬਾਅਦ ਮੈਡਮ ਗਰਵੇਲ ਜੈਵਿਕ ਫਾਰਮ ਸਹਿਣਾ ਵਿੱਚ ਵਿਜਟ ਕੀਤੀ, ਜਿਨਾਂ ਨੇ ਪਰਾਲੀ ਵਿੱਚ ਲਸਣ, ਆਲੂ ਤੇ ਛੋਲੇ ਬੀਜੇ  ਤੇ ਮਲਚਿੰਗ ਵਾਲੀ ਕਣਕ ਬੀਜੀ। ਇਸ ਤੋਂ ਇਲਾਵਾ ਇਹਨਾਂ ਨੇ ਆਪਣੇ ਫਾਰਮ ਦੇ ਨਾਲ ਲੱਗਦੇ ਖੇਤ ਵਿੱਚੋਂ ਆਪ ਪਰਾਲੀ ਦੀਆਂ ਗੰਢਾਂ ਬਣਵਾ ਕੇ ਚੁਕਵਾਈਆਂ ਤਾਂ ਕਿ ਉਹ ਅੱਗ ਨਾ ਲਗਾਉਣ।
   ਮੈਡਮ ਲਵਜੀਤ ਕਲਸੀ ਨੇ ਕਿਹ ਕਿ ਬਰਨਾਲਾ ਜਿਲ੍ਹੇ ਦੇ ਕਿਸਾਨਪਰਾਲੀ ਦੀ ਸੰਭਾਲ ਕਰ ਰਹੇ ਹਨ, ਇਸ ਨਾਲ ਸਾਡੇ ਵਾਤਾਵਰਣ ਵਿੱਚ ਸੁਧਾਰ ਹੋ ਹਿਾ ਹੈ, ਉਹਨਾਂ ਦੂਸਰੇ ਕਿਸਾਨਾਂ ਨੂੰ ਇਹਨਾਂ ਕਿਸਾਨਾਂ ਤੋਂ ਸੇਧ ਨੈ ਕੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ ਵਰਿੰਦਰ ਕੁਮਾਰ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਵੀਰ ਬੇਲਰ ਦੀ ਵਰਤੋਂ ਕਰਕੇ ਪਰਾਲੀ ਖੇਤਾਂ ਵਿੱਚੋਂ ਬਾਹਰ ਕਢਵਾਉਣ ਜਾਂ ਫਿਰ ਸੁਪਰ ਸੀਡਰ, ਹੈਪੀਸੀਡਰ ਨਾਲ ਬਿਜਾਈ ਕਰਨ ਤੇ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ। ਇਸ ਸਮੇਂ ਡਾ ਗੁਰਚਰਨ ਸਿੰਘ, ਖੇਤੀਬਾੜੀ ਅਫਸਰ, ਸ੍ਰੀ ਬੇਅੰਤ ਸਿੰਘ ਤਕਨੀਸ਼ੀਅਨ ਸ੍ਰੀਮਤੀ ਸੁਨੀਤਾ ਰਾਣੀ, ਸ੍ਰੀ ਜਸਵਿੰਦਰ ਸਿੰਘ , ਸ੍ਰੀ ਲਾਲੀ ਸਿੰਘ, ਸ੍ਰੀ ਮੇਜਰ ਸਿੰਘ ਤੇ ਹੋਰ ਕਿਸਾਨ ਹਾਜਰ ਸਨ।
Advertisement
Advertisement
Advertisement
Advertisement
Advertisement
error: Content is protected !!