ਦਵਿੰਦਰ ਡੀ ਕੇ/ ਲੁਧਿਆਣਾ, 17 ਅਕਤੂਬਰ 2022
ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆ’ ਅਧੀਨ ਰਾਜ ਪੱਧਰੀ ਮੁਕਾਬਲਿਆਂ ਦੇ ਅੱਜ ਤੀਸਰੇ ਦਿਨ ਅੰਡਰ-17 ਵਰਗ ਵਿੱਚ ਫਸਵੇਂ ਮੁਕਾਬਲੇ ਹੋਏ। ਅੱਜ ਦੇ ਖੇਡ ਮੁਕਾਬਲਿਆਂ ਵਿੱਚ 1300 ਦੇ ਕਰੀਬ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਵੱਲੋਂ ਰਾਜ ਪੱਧਰੀ ਅੰਡਰ-17 ਮੁਕਾਬਲਿਆਂ ਦੀਆਂ ਵੱਖ-ਵੱਖ ਖੇਡਾਂ ਦੇ ਜੇਤੂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਅੱਗੋਂ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਹੈਂਡਬਾਲ, ਸਾਫਟਬਾਲ ਅਤੇ ਜੂਡੋ ਖੇਡਾਂ ਵਿੱਚ 1309 ਖਿਡਾਰੀਆਂ ਨੇ ਆਪਣੇ ਜੌਹਰ ਵਿਖਾਏ ਜ਼ਿਨ੍ਹਾਂ 680 ਲੜਕੇ ਅਤੇ 614 ਲੜਕੀਆਂ ਸ਼ਾਮਲ ਹਨ।
ਰਾਜ ਪੱਧਰੀ ਖੇਡਾਂ ਦੇ ਅੱਜ ਤੀਸਰੇ ਦਿਨ ਦੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਹੈਂਡਬਾਲ ਅੰਡਰ-14 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਜਲੰਧਰ ਦੀ ਟੀਮ ਨੇ ਪਹਿਲਾ, ਲੁਧਿਆਣਾ ਦੀ ਟੀਮ ਨੇ ਦੂਜਾ ਅਤੇ ਸੰਗਰੂਰ ਤੇ ਹੁਸਿਆਰਪੁਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਹੈਂਡਬਾਲ ਅੰਡਰ-14 ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਮਾਨਸਾ ਦੀ ਟੀਮ ਨੇ ਪਹਿਲਾ ਸਥਾਨ, ਬਠਿੰਡਾ ਦੀ ਟੀਮ ਨੇ ਦੂਜਾ ਸਥਾਨ ਅਤੇ ਪਟਿਆਲਾ ਤੇ ਹੁਸਿਆਰਪੁਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਹੈਂਡਬਾਲ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਮੋਗਾ ਦੀ ਟੀਮ ਨੂੰ 10-0 ਦੇ ਫਰਕ ਨਾਲ, ਬਰਨਾਲਾ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 17-3 ਦੇ ਫਰਕ ਨਾਲ, ਫਾਜਿਲਕਾ ਦੀ ਟੀਮ ਨੇ ਮਲੇਰਕੋਟਲਾ ਦੀ ਟੀਮ ਨੂੰ 19-4 ਅਤੇ ਜਲੰਧਰ ਦੀ ਟੀਮ ਨੇ ਐਸ.ਏ.ਐਸ. ਨਗਰ (ਮੁਹਾਲੀ) ਨੂੰ 19-4 ਦੇ ਫਰਕ ਨਾਲ ਹਰਾਇਆ।
ਹੈਂਡਬਾਲ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 9-0 ਦੇ ਫਰਕ ਨਾਲ, ਮਾਨਸਾ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ 17-2 ਦੇ ਫਰਕ ਨਾਲ ਅਤੇ ਸੰਗਰੂਰ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 8-5 ਦੇ ਫਰਕ ਨਾਲ ਹਰਾਇਆ।