Skip to content
- Home
- ਆਈਲੈਟਸ ਸੈਂਟਰ ਨਾ ਖੁੱਲ੍ਹਣ ਨਾਲ ਵਿਦਿਆਰਥੀਆਂ, ਅਧਿਆਪਕਾਂ ਤੇ ਸੈਂਟਰ ਸੰਚਾਲਕਾਂ ਦਾ ਭਵਿੱਖ ਹੋਇਆ ਧੁੰਦਲਾ
Advertisement
ਆਨ-ਲਾਈਨ ਕਲਾਸਾਂ ਦਾ ਵੀ ਨਹੀਂ ਹੋ ਰਿਹਾ ਕੋਈ ਜਿਆਦਾ ਫਾਇਦਾ ਆਈਲੈਟਸ ਸੈਂਟਰਾਂ ਨੂੰ ਵੀ ਸ਼ਰਤਾਂ ਅਧੀਨ ਚਾਲੂ ਕਰੇ ਸਰਕਾਰ- ਕੁਲਵੰਤ ਰਾਏ ਗੋਇਲ
ਹਰਿੰਦਰ ਨਿੱਕਾ / ਵੀਬੰਸ਼ੂ ਗੋਇਲ ਬਰਨਾਲਾ 10 ਮਈ 2020
50 ਦਿਨ ਦੇ ਲੌਕਡਾਉਨ ਦੌਰਾਨ ਆਈਲੈਟਸ ਸੈਂਟਰਾਂ ਨੂੰ ਲਟਕਦੇ ਤਾਲਿਆਂ ਨੇ ਸੈਂਟਰ ਸੰਚਾਲਕਾਂ, ਲੱਖਾਂ ਵਿਦਿਆਰਥੀਆਂ ਅਤੇ ਹਜ਼ਾਰਾਂ ਦੀ ਸੰਖਿਆ ਚ, ਅਧਿਆਪਕਾਂ ਦਾ ਭਵਿੱਖ ਧੁੰਦਲਾ ਕਰ ਦਿੱਤਾ ਹੈ। ਜਦੋਂ ਕਿ ਸਰਕਾਰ ਨੇ ਕਾਰਖਾਨਿਆਂ, ਦੁਕਾਨਾਂ ਤੇ ਸ਼ਰਾਬ ਦੇ ਠੇਕਿਆਂ ਤੱਕ ਨੂੰ ਵੀ ਸ਼ਰਤਾਂ ਸਹਿਤ ਖੋਹਲਣ ਦੀ ਮੰਜੂਰੀ ਦੇ ਰੱਖੀ ਹੈ। ਜਦੋਂ ਕਿ ਵਿੱਦਿਅਕ ਸੰਸਥਾਵਾਂ ਕਿਸੇ ਵੀ ਸੱਭਿਅਕ ਸਮਾਜ਼ ਦੀ ਨੀਂਹ ਹੁੰਦੀਆਂ ਹਨ। ਪਰੰਤੂ ਕੇਂਦਰ ਅਤੇ ਪ੍ਰਦੇਸ਼ ਸਰਕਾਰਾਂ ਦੀ ਬੇਰੁਖੀ ਦਾ ਸਭ ਤੋਂ ਵਧੇਰੇ ਖਾਮਿਆਜ਼ਾ ਵਿੱਦਿਅਕ ਸੰਸਥਾਵਾਂ ਨੂੰ ਹੀ ਭੁਗਤਣਾ ਪੈ ਰਿਹਾ ਹੈ। ਇਸ ਮੁੱਦੇ ਤੇ ਗੱਲਬਾਤ ਕਰਦਿਆਂ ਨੈਸ਼ਨਲ ਐਂਟੀਕੁਰੱਪਸ਼ਨ ਕੌਂਸਲ ਰਜਿ. ਪੰਜਾਬ ਦੇ ਜਰਨਲ ਸਕੱਤਰ , ਮਨੁੱਖੀ ਹੱਕਾਂ ਦੇ ਮੁਦਈ ਅਤੇ ਪ੍ਰਸਿੱਧ ਫੌਜਦਾਰੀ ਵਕੀਲ ਸ੍ਰੀ ਕੁਲਵੰਤ ਰਾਏ ਗੋਇਲ ਨੇ ਕਿਹਾ ਕਿ ਹਰ ਦਿਨ ਸਰਕਾਰ ਵੱਖ-ਵੱਖ ਅਦਾਰਿਆਂ ਨੂੰ ਖੋਲ੍ਹਣ ਦੇ ਐਲਾਨ ਤਾਂ ਕਰ ਰਹੀ ਹੈ। ਪਰੰਤੂ ਵਿੱਦਿਅਕ ਸੰਸਥਾਵਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇਣ ਤੋਂ ਹੱਥ ਪਿੱਛੇ ਖਿੱਚ ਰਹੀ ਹੈ।
ਸ੍ਰੀ ਗੋਇਲ ਨੇ ਕਿਹਾ ਕਿ ਵਿੱਦਿਆ ਸਮਾਜ ਦੀ ਸਭ ਤੋਂ ਜਿਆਦਾ ਮਹੱਤਵ ਪੂਰਨ ਜਰੂਰਤ ਹੈ। ਉਨ੍ਹਾਂ ਕਿਹਾ ਜਿੱਥੇ ਦੁਕਾਨਾਂ, ਫੈਕਟਰੀਆਂ ਤੇ ਹੋਰ ਅਦਾਰਿਆਂ ਨੂੰ ਚਲਾਉਣ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ, ਉੱਥੇ ਵੱਡੀ ਗਿਣਤੀ ਚ, ਲੋਕਾਂ ਦਾ ਆਉਣ ਜਾਣ ਬਣਿਆ ਰਹਿੰਦਾ ਹੈ। ਜਦੋਂ ਕਿ ਵਿੱਦਿਅਕ ਸੰਸਥਾਵਾਂ ਚ, ਪੜ੍ਹਾਈ ਕਰਨ ਆਉਣ ਵਾਲੇ ਵਿੱਦਿਆਰਥੀ ਅਤੇ ਅਧਿਆਪਕ ਬੀਮਾਰੀ ਦੇ ਖਤਰੇ ਤੋਂ ਵਧੇਰੇ ਸਾਵਧਾਨ ਵੀ ਹਨ। ਜਿਹੜ੍ਹੇ ਸੋਸ਼ਲ ਡਿਸਟੈਂਸ ਤੇ ਹੋਰ ਨਿਯਮ ਤੇ ਸਾਵਧਾਨੀਆਂ ਨੂੰ ਜਨ ਸਧਾਰਣ ਲੋਕਾਂ ਨਾਲੋਂ ਜਿਆਦਾ ਗੰਭੀਰਤਾ ਨਾਲ ਫਾਲੋ ਵੀ ਕਰ ਸਕਦੇ ਹਨ। ਸ੍ਰੀ ਗੋਇਲ ਨੇ ਕਿਹਾ ਕਿ ਕਰੀਬ 2 ਮਹੀਨਿਆਂ ਦੀ ਲੰਬੀ ਬਰੇਕ ਨਾਲ ਵਿੱਦਿਆਰਥੀਆਂ ਦੀ ਪੜ੍ਹਾਈ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਸ਼ਰਤਾਂ ਤਹਿਤ ਵਿੱਦਿਅਕ ਸੈਂਟਰਾਂ ਨੂੰ ਵੀ ਖੋਲ੍ਹਣ ਦੀ ਢਿੱਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਸੈਂਟਰਾਂ ਵੱਲੋਂ ਆਨ-ਲਾਈਨ ਕਲਾਸਾਂ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰੰਤੂ ਪੇਂਡੂ ਖੇਤਰਾਂ ਚ, ਚੰਗੀ ਸਪੀਡ ਵਾਲਾ ਇੰਟਰਨੈਟ ਸਿਸਟਮ ਹਰ ਇੱਕ ਵਿਦਿਆਰਥੀ ਕੋਲ ਨਾ ਹੋਣ ਕਰਕੇ , ਉਨ੍ਹਾਂ ਨੂੰ ਆਨ ਲਾਈਨ ਕਲਾਸਾਂ ਦਾ ਵਧੇਰੇ ਲਾਭ ਨਹੀਂ ਹੋ ਰਿਹਾ।
ਮਹਾਂਮਾਰੀ ਦੌਰਾਨ ਲੋੜਵੰਦਾਂ ਦੀ ਮੱਦਦ ਤੋਂ ਵੀ ਪਿੱਛੇ ਨਹੀਂ ਹਟੇ ਵਿੱਦਿਅਕ ਅਦਾਰੇ
ਐਡਵੋਕੇਟ ਗੋਇਲ ਨੇ ਕਿਹਾ ਮਨੁੱਖਤਾ ਤੇ ਭਾਰੀ ਪਈ, ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਵੀ ਵਿੱਦਿਅਕ ਅਦਾਰੇ ਲੋੜਵੰਦਾਂ ਦੀ ਮੱਦਦ ਤੋਂ ਪਿੱਛੇ ਨਹੀਂ ਹਟੇ। ਲੱਗਭੱਗ ਹਰ ਵਿੱਦਿਅਕ ਅਦਾਰੇ ਨੇ ਆਪਣੇ ਵਿੱਤੀ ਸਾਧਨਾਂ ਦੇ ਅਨੁਸਾਰ ਆਰਥਿਕ ਯੋਗਦਾਨ ਵੀ ਪਾਇਆ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰਿਆਂ ਨੇ ਹਜਾਰਾਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਵੀ ਮੁਹੱਈਆਂ ਕਰਵਾਇਆ ਹੋਇਆ ਹੈ। ਹੁਣ ਇਹ ਅਦਾਰੇ ਬੰਦ ਰਹਿਣ ਕਾਰਣ ਹਜ਼ਾਰਾਂ ਦੀ ਗਿਣਤੀ ਚ, ਅਧਿਆਪਕ ਵੀ ਘਰੋ-ਘਰੀਂ ਵਿਹਲੇ ਬੈਠੇ ਹਨ।
ਲੱਖਾਂ ਰੁਪਏ ਖਰਚ ਕੇ ਤਿਆਰ ਕੀਤੇ ਸੈਂਟਰਾਂ ਦੇ ਮਾਲਿਕ ਹੁਣ ਕਿਰਾਇਆ ਭਰਨੋਂ ਵੀ ਔਖੇ
ਐਡਵੇਕਟ ਗੋਇਲ ਨੇ ਕਿਹਾ ਕਿ ਆਈਲੈਟਸ ਸੈਂਟਰਾਂ ਤੇ ਲੱਖਾਂ ਰੁਪਏ ਖਰਚ ਕਰਨ ਵਾਲਿਆਂ ਨੂੰ ਲੌਕਡਾਉਨ ਨੇ ਇਨ੍ਹਾਂ ਝੱਸ ਦਿੱਤਾ ਹੈ ਕਿ ਉਹ ਹੁਣ ਮਹਿੰਗੇ ਕਿਰਾਏ ਤੇ ਲਈਆਂ ਦੁਕਾਨਾਂ ਦਾ ਕਿਰਾਇਆ ਭਰਨ ਤੋਂ ਵੀ ਔਖੇ ਹੋ ਚੁੱਕੇ ਹਨ । ਗੋਇਲ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਈਲੈਟਸ ਸੈਂਟਰਾਂ ਨੂੰ ਹੋਰ ਅਦਾਰਿਆਂ ਦੀ ਤਰਜ਼ ਤੇ ਹੀ ਸ਼ਰਤਾਂ ਸਮੇਤ ਖੋਲ੍ਹਣ ਦੀ ਇਜਾਜ਼ਤ ਨਾ ਦਿੱਤੀ ਤਾਂ ਫਿਰ ਇਨ੍ਹਾਂ ਅਦਾਰਿਆਂ ਚ, ਨੌਕਰੀ ਕਰ ਰਹੇ ਅਧਿਆਪਕਾਂ ਤੇ ਹੋਰ ਸਟਾਫ ਲਈ ਵੀ ਭੁੱਖਮਰੀ ਦੇ ਹਾਲਾਤ ਪੈਦਾ ਹੋਣ ,ਚ ਹੋਰ ਬਹੁਤੀ ਦੇਰ ਨਹੀਂ ਲੱਗੇਗੀ ਅਤੇ ਬੇਰੋਜਗਾਰੀ ਸਿਖਰਾਂ ਨੂੰ ਛੂਹ ਜਾਵੇਗੀ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਵਿੱਦਿਅਕ ਸੈਂਟਰਾਂ ਨੂੰ ਮਹਾਂਮਾਰੀ ਮੁਤਾਬਿਕ ਯੋਗ ਸ਼ਰਤਾਂ ਅਧੀਨ ਚਾਲੂ ਕਰਨ ਦੀ ਬਿਨਾਂ ਦੇਰੀ ਇਜਾਜਤ ਦਿੱਤੀ ਜਾਵੇ। ਤਾਂਕਿ ਵਿਦਿਆਰਥੀਆਂ ,ਅਧਿਆਪਕਾਂ ਅਤੇ ਸੈਂਟਰ ਸੰਚਾਲਕਾਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ।
Advertisement
Advertisement
Advertisement
Advertisement
Advertisement
error: Content is protected !!