ਤਰੱਕੀ ਦੇ ਸੰਬੰਧ ਵਿੱਚ ਡਾਇਰੈਕਟਰ ਉਜਯੋਗਿਕ ਸਿਖਲਾਈ ਨੂੰ ਮਿਲੇਗਾ ਟ੍ਰੇਨਿੰਗ ਸੰਘਰਸ਼ ਕਮੇਟੀ ਪੰਜਾਬ ਦਾ ਵਫਦ
ਪੀਟੀ ਨਿਊਜ਼
ਟਰੇਨਿੰਗ ਅਫ਼ਸਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਚੇਅਰਮੈਨ ਨਾਸਿਰ ਅਲੀ ਅਤੇ ਕਮੇਟੀ ਦੇ ਪ੍ਰਧਾਨ ਵਿਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਸ਼ਗੁਰਚਰਨ ਸਿੰਘ ਗਿੱਲ ਨੇ ਦਸਿਆ ਕਿ ਇੰਸਟਕਟਰਾਂ ਦਾ ਵਫ਼ਦ ਆਪਣੀਆ ਜਾਇਜ ਮੰਗਾਂ ਨੂੰ ਮਨਵਾਉਣ ਲਈ ਕਈ ਵਾਰ ਵਿਭਾਗ ਦੇ ਸਬੰਧਤ ਉਚ ਅਧਿਕਾਰੀਆਂ ਨਾਲ ਮੀਟਿੰਗ ਕਰ ਚੁੱਕਾ ਹੈ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਸਿਵਾਏ ਲਾਰਿਆ ਦੇ ਡਾਇਰੈਕਟਰ ਸਾਹਿਬ ਨੇ ਅਜੇ ਤੱਕ ਕੁਝ ਨਹੀ ਕੀਤਾ । ਅਸੀਂ ਵਿਭਾਗ ਨਾਲ ਹਮੇਸ਼ਾ ਹੀ ਸਾਂਤਮਈ ਢੰਗ ਨਾਲ ਗੱਲਬਾਤ ਕੀਤੀ , ਪਰ ਅਸੀਂ ਵਿਭਾਗ ਦੇ ਢਿੱਲੇ ਤੇ ਡੰਗ – ਟਪਾਊ ਰਵੱਈਏ ਤੋਂ ਤੰਗ ਆ ਚੁੱਕੇ ਹਾਂ । ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ – ਮੰਤਰੀ ਭਗਵੰਤ ਸਿੰਘ ਮਾਨ ਉਪਰ ਜਿਨ੍ਹਾਂ ਕੋਲ ਸਾਡੇ ਵਿਭਾਗ ਦੇ ਮੰਤਰੀ ਹੋਣ ਕਰਕੇ ਸਰਕਾਰ ਪਾਸੋਂ ਕਾਫੀ ਉਮੀਦਾ ਸਨ , ਪਰ ਇਹ ਸਰਕਾਰ ਵੀ ਅਜੇ ਤੱਕ ਇੰਸਟਕਟਰਾਂ ਪ੍ਰਤੀ ਤੰਗ ਸੋਚ ਅਪਣਾ ਕੇ ਬੈਠੀ ਹੈ । ਅੱਜ ਪੰਜਾਬ ਦੀਆਂ ਆਈ.ਟੀ.ਆਈਜ਼ ਵਿੱਚ ਟ੍ਰੇਨਿੰਗ ਅਫ਼ਸਰਾਂ ਦੀਆਂ 158 ਪੋਸਟਾਂ ਵਿੱਚੋ 112 ਪੋਸਟਾਂ ਖਾਲੀ ਹਨ । ਇਸ ਤੋ ਇਲਾਵਾਂ 47 ਪੋਸਟਾਂ ਹੋਰ ਨਵੀਆਂ 19 ਆਈ.ਟੀ.ਆਈਜ਼ ਵਿੱਚ ਵਿੱਤ ਵਿਭਾਗ ਦੀ ਪ੍ਰਵਾਨਗੀ ਲਈ ਲੰਬੇ ਸਮੇਂ ਤੋ ਇੰਤਜਾਰ ਵਿੱਚ ਪਈਆਂ ਹਨ । ਕਿੰਨੀ ਵਾਰ ਪ੍ਰਮੁੱਖ – ਸਕੱਤਰ ਅਤੇ ਡਾਇਰੈਕਟਰ ਸਾਹਿਬ ਜੀ ਨੂੰ ਲਿਖਤੀ ਰੂਪ ਵਿੱਚ ਦੇ ਚੁੱਕੇ ਹਾਂ । ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ , ਇਹਨਾ ਨੂੰ ਜਗਾਉਣ ਲਈ ਮਿਤੀ 21-09-2022 ਨੂੰ ਪੰਜਾਬ ਦੇ ਕੋਨੇ – ਕੋਨੇ ਤੋਂ ਆਈ.ਟੀ. ਈਜ਼ ਦੇ ਇੰਸਟਕਟਰ ਤਰੱਕੀ ਲਈ ਚੰਡੀਗੜ੍ਹ ਇਕੱਠੇ ਹੋਏ ਸੀ , ਕਿਉਂਕਿ ਹਰ ਮਹੀਨੇ ਦੋ – ਤਿੰਨ ਇੰਸਟਕਟਰ 22-26 ਸਾਲ ਦੀ ਸਰਵਿਸ ਕਰਕੇ ਰਿਟਾਇਰ ਹੋ ਰਹੇ ਹਨ । ਅਮਨ – ਸ਼ਾਂਤੀ ਨੂੰ ਮੁੱਖ ਰੱਖਦੇ ਹੋਏ ਉਸ ਦਿਨ ਪੰਜ – ਮੈਂਬਰੀ ਕਮੇਟੀ ਨੇ ਡਾਇਰੈਕਟਰ ਸਾਹਿਬ ਜੀ ਨੂੰ ਤਰੱਕੀ ਲਈ ਮੰਗ – ਪੱਤਰ ਦਿੱਤਾ ਸੀ , ਡਾਇਰੈਕਟਰ ਸਾਹਿਬ ਨੇ ਕਮੇਟੀ ਨੂੰ ਭਰੋਸਾ ਦਿਵਾਇਆ ਹੈ , ਕਿ ਤੁਹਾਡੀ ਤਰੱਕੀ ਸਬੰਧੀ ਮਿਤੀ 04-10-2022 ਨੂੰ ਹੱਲ ਕਰ ਦਿੱਤਾ ਜਾਵੇਗਾ । ਅਸੀਂ ਫਿਰ ਦੁਬਾਰਾ ਪੰਜਾਬ ਸਰਕਾਰ ਅਤੇ ਵਿਭਾਗ ਦੇ ਸਬੰਧਤ ਉਚ – ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ , ਕਿ ਉਹ ਆਈ.ਟੀ.ਆਈਜ਼ ਵਿਚ ਕੰਮ ਕਰਦੇ ਇੰਸਟਕਟਰਾਂ ਦੀਆਂ ਪ੍ਰਮੋਸ਼ਨਾ ਜਲਦੀ ਤੋਂ ਜਲਦੀ ਕੀਤੀਆਂ ਜਾਣ ਤਾਂ ਜੋ ਪੰਜਾਬ ਦੀਆਂ ਆਈ.ਟੀ.ਆਈਜ਼ ਵਿੱਚ ਟਰੇਨਿੰਗ ਦਾ ਮਾਹੌਲ ਮੁੜ ਤੋਂ ਬਰਕਾਰਾਰ ਹੋ ਸਕੇ । ਮੀਟਿੰਗ ਵਿੱਚ ਬਲਵੰਤ ਸਿੰਘ ਮੀਤ – ਪ੍ਰਧਾਨ ਗੁਰਬਿੰਦਰ ਸਿੰਘ ਸਕੱਤਰ , ਰਕੇਸ਼ ਕੁਮਾਰ ਕੈਸ਼ੀਅਰ , ਕੁਲਦੀਪ ਸਿੰਘ ( ਸੁਨਾਮ ) ਪਟਿਆਲਾ ਜੋਨਲ ਪ੍ਰਧਾਨ , ਜਗਦੀਸ ਕੁਮਾਰ ( ਬੁਢਲਾਡਾ ) ਬਠਿੰਡਾ ਜੋਨਲ ਪ੍ਰਧਾਨ , ਬਰਿੰਦਰਜੀਤ ਸਿੰਘ ਅਮ੍ਰਿਤਸਰ ਸਾਹਿਬ ਜੋਨਲ ਪ੍ਰਧਾਨ , ਗੁਰਨਾਮ ਸਿੰਘ ਜਲੰਧਰ ਜੋਨਲ ਪ੍ਰਧਾਨ , ਭੁਪਿੰਦਰ ਸਿੰਘ ( ਸਰਾਏਨਾਗਾ ) ਮੁਕਤਸਰ ਸਾਹਿਬ ਜੋਨਲ ਪ੍ਰਧਾਨ , ਰਣਜੀਤ ਸਿੰਘ ( ਨੰਗਲ ) ਫਤਿਹਗੜ੍ਹ ਸਾਹਿਬ ਜੋਨਲ ਪ੍ਰਧਾਨ ਆਦਿ ਹੋਰ ਸਾਰੇ ਮੈਂਬਰ ਵੀ ਹਾਜਰ ਸਨ ।