ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਦੁੱਲਵਾਂ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ
ਫਤਹਿਗੜ੍ਹ ਸਾਹਿਬ, 29 ਸਤੰਬਰ ( ਪੀ ਟੀ ਨਿਊਜ਼)
ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਦੁੱਲਵਾਂ ਵਿਖੇ ਇਕ ਦਿਨਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਦੁੱਧ ਉਤਪਾਦਕਾਂ ਨੁੰ ਵੱਖ—ਵੱਖ ਵਿਸ਼ੇ ਮਾਹਰਾਂ ਵੱਲੋਂ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਸ਼੍ਰੀ ਵਿਨੀਤ ਕੌੜਾ ਨੇ ਦੱਸਿਆ ਕਿ ਇਕ ਕੈਂਪ ਵਿੱਚ ਦੁੱਧ ਪਾਲਕਾਂ ਨੂੰ ਵਿਭਾਗੀ ਸਕੀਮਾਂ ਅਤੇ ਪਸ਼ੂਆਂ ਦੀ ਖਾਦ ਖੁਰਾਕ ਬਾਰੇ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ ਦੁੱਧ ਉਤਪਾਦਕਾਂ ਦੇ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਉਸਦੀ ਰੋਕਥਾਮ ਬਾਰੇ ਕੀਤੇ ਗਏ ਕਈ ਸਵਾਲਾਂ ਦੇ ਜਵਾਬ ਦਿੱਤੇ ਗਏ।
ਇਸ ਮੌਕੇ ਡੇਅਰੀ ਵਿਕਾਸ ਇੰਸਪੈਕਟਰ ਸ਼੍ਰੀ ਚਰਨਜੀਤ ਸਿੰਘ, ਡਾ: ਜੀ.ਐਸ ਸੇਠੀ ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਕੇ.ਵੀ.ਕੇ, ਫਤਹਿਗੜ੍ਹ ਸਾਹਿਬ, ਸੁਖਦੀਪ ਸਿੰਘ ਐਸ.ਬੀ.ਓ ਮਾਰਕਫੈਡ ਕੈਟਲਫੀਡ ਪਲਾਂਟ, ਗਿੱਦੜਬਾਹਾ (ਮੁਕਤਸਰ) ਸ੍ਰੀ ਮਹਿੰਦਰ ਸਿੰਘ ਵਿਸ਼ਾ ਮਾਹਿਰ ਸਹਿਕਾਰਤਾ ਅਤੇ ਸ੍ਰੀ ਦਰਸ਼ਨ ਸਿੰਘ ਹਾਜਰ ਸਨ।