ਦੋਧੀ ਨੇ ਸਾਰਾ ਦੁੱਧ ਡੋਲ੍ਹਿਆ, ਤੰਗ ਪੁਲਿਸ ਵਾਲੇ ਦੇ ਕੋਲੋਂ ਆਕੇ,ਐਸਪੀ ਭਾਰਦਵਾਜ ਨੇ ਕਿਹਾ ਡੀਐਸਪੀ ਤੇ ਐਸਐਚਉ ਨੂੰ ਦਿਆਂਗਾ ਨੋਟਿਸ

Advertisement
Spread information

ਦੁੱਧ ਜੀਵਨ ਲਈ ਇੱਕ ਨਿਆਮਤ , ਦੁੱਧ ਡੋਲ੍ਹਣ ਲਈ, ਦੋਧੀ ਨੂੰ ਮਜਬੂਰ ਕਰਣਾ ਬਹੁਤ ਹੀ ਨਿੰਦਣਯੋਗ- ਭਾਰਦਵਾਜ 

ਹਰਿੰਦਰ ਨਿੱਕਾ ਬਰਨਾਲਾ 6 ਮਈ 2020 

ਦੋਧੀ ਨੇ ਸਾਰਾ ਦੁੱਧ ਡੋਲ੍ਹਿਆ, ਤੰਗ ਪੁਲਿਸ ਵਾਲੇ ਦੇ ਕੋਲੋਂ ਆ ਕੇ, ਜੀ ਹਾਂ, ਇਹ ਮੰਜਰ ਬੁੱਧਵਾਰ ਦੀ ਸੁਭਾ ਰੇਲਵੇ ਸਟੇਸ਼ਨ ਰੋਡ ਬਰਨਾਲਾ ਤੇ ਪੈਂਦੇ ਜੌੜੇ ਪੈਟਰੌਲ ਪੰਪਾ ਦੇ ਸਾਹਮਣੇ ਅੰਡਰਬ੍ਰਿਜ ਦੀ ਨੁੱਕਰ ਤੇ ਲੋਕਾਂ ਨੂੰ ਦੇਖਣ ਨੂੰ ਮਿਲਿਆ। ਦੋਧੀ ਕੌਣ ਸੀ, ਉਸ ਨੂੰ ਦੁੱਧ ਡੋਲ੍ਹਣ ਦੀ ਨੌਬਤ ਕਿਉਂ ਆਈ। ਇਹ ਸਵਾਲ ਸਮੇਂ ਦੇ ਗਰਭ ਚ, ਹੀ ਉਂਦੋਂ ਤੱਕ ਪਲਦੇ ਰਹਿਣਗੇ, ਜਦੋਂ ਤੱਕ ਪੁਲਿਸ ਦੁੱਧ ਡੋਲ੍ਹਣ ਨੂੰ ਮਜਬੂਰ ਹੋਏ ਦੋਧੀ ਦੀ ਪਹਿਚਾਣ ਕਰਕੇ, ਉਸ ਦਾ ਦਰਦ ਨਹੀਂ ਸੁਣਦੀ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਅਣਪਛਾਤਾ ਦੋਧੀ , ਦੁੱਧ ਪਾਉਣ ਲਈ ਸ਼ਹਿਰ ਵੱਲ ਮੁੜਣ ਲੱਗਿਆ ਤਾਂ ਜੌੜੇ ਪੰਪਾਂ ਕੋਲ ਪੁਲਿਸ ਨਾਕੇ ਤੇ ਡਿਊਟੀ ਦੇ ਰਹੇ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਰੋਕ ਕੇ ਬਜਾਰ ਚ, ਪੈਦਲ ਜਾਣ ਲਈ ਕਿਹਾ। ਪਰ ਦੋਧੀ ਨੇ ਮਿੰਨਤਾਂ ਤਰਲੇ ਕੀਤੇ ਕਿ ਉਹ ਡੇਅਰੀ ਅਤੇ ਕੁਝ ਘਰਾਂ ਚ, ਦੁੱਧ ਪਾਉਣ ਲਈ ਜਾ ਰਿਹਾ ਹੈ। ਪੈਦਲ 100 ਲੀਟਰ ਦੁੱਧ ਲੈ ਕੇ ਜਾਣਾ ਸੰਭਵ ਹੀ ਨਹੀਂ। ਇਸ ਲਈ ਉਸ ਨੂੰ ਵਹੀਕਲ ਸਮੇਤ ਚਲੇ ਜਾਣ ਦਿਉ। ਪਰੰਤੂ ਪੁਲਿਸ ਵਾਲੇ ਆਪਣੀ 2 ਦੂਣੀ 4 ਵਾਲੀ ਜਿੱਦ੍ਹ ਤੇ ਹੀ ਅੜੇ ਰਹੇ । ਆਖਿਰ ਪੁਲਿਸ ਵਾਲਿਆਂ ਦੇ ਰਵੱਈਏ ਤੋਂ ਤੰਗ ਆ ਕੇ ਦੁੱਧ ਦੇ ਭਰੇ 2 ਢੋਲ ਉੱਥੇ ਹੀ ਪੁਲਿਸ ਵਾਲਿਆਂ ਦੇ ਪੈਰਾਂ ਚ, ਭਰੇ ਮਨ ਨਾ ਡੋਲ੍ਹ ਦਿੱਤੇ। ਇਹ ਘਟਨਾ ਦਾ ਪਤਾ ਲੱਗਦੇ ਹੀ ਡੀਐਸਪੀ ਰਾਜੇਸ਼ ਛਿੱਬਰ ਅਤੇ ਐਸਐਚਉ ਸਿਟੀ 1 ਜਗਜੀਤ ਸਿੰਘ ਵੀ ਮੌਕੇ ਤੇ ਪਹੁੰਚੇ। ਉਨ੍ਹਾਂ ਕਿਸੇ ਢੰਗ ਨਾਲ ਵਢਿਆ ਕਿ ਦੋਧੀ ਨੂੰ ਉਥੋਂ ਤੋਰ ਜਰੂਰ ਦਿੱਤਾ, ਪਰ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਘਟਨਾ ਕਿਉਂ ਵਾਪਰੀ, ਜਦੋਂ ਕਿ ਦੁੱਧ ਢੋਣ ਅਤੇ ਲੋਕਾਂ ਦੇ ਘਰਾਂ ਚ, ਸਪਲਾਈ ਕਰਨ ਤੇ ਜਿਲ੍ਹਾ ਮਜਿਸਟਰੇਟ ਨੇ ਕੋਈ ਰੋਕ ਹੀ ਨਹੀਂ ਲਾਈ। ਦੁੱਧ ਨੂੰ ਆਮ ਜੀਵਨ ਲਈ ਲੋੜੀਂਦੀਆਂ ਵਸਤਾਂ ਚ, ਸ਼ਾਮਿਲ ਕੀਤਾ ਗਿਆ ਹੈ। ਇਲਾਕੇ ਚ, ਇਸ ਘਟਨਾ ਦੀ ਚਰਚਾ ਹੈ।

Advertisement

ਐਸਪੀ ਭਾਰਦਵਾਜ਼ ਨੇ ਕਿਹਾ ਡੀਐਸਪੀ ਤੇ ਐਸਐਚਉ ਨੂੰ ਦਿਉ ਜਬਾਵ ਤਲਬੀ ਨੋਟਿਸ

ਐਸਪੀ ਪੀਬੀਆਈ , ਜਿਹੜੇ ਇਸ ਇਲਾਕੇ ਦੀ ਸੁਪਰਵੀਜ਼ਨ ਕਰ ਰਹੇ ਸਨ ਨੇ, ਪੁੱਛਣ ਤੇ ਪਹਿਲਾਂ ਤਾਂ ਘਟਨਾ ਤੋਂ ਅਣਜਾਣਤਾ ਪ੍ਰਗਟਾਈ, ਬਾਅਦ ਵਿੱਚ ਇਸ ਸਬੰਧੀ ਡੀਐਸਪੀ ਤੇ ਐਸਐਚਉ ਤੋਂ ਜਾਣਕਾਰੀ ਲਈ। ਜਿਨ੍ਹਾਂ ਇਸ ਘਟਨਾ ਦੀ ਪੁਸ਼ਟੀ ਤਾਂ ਕੀਤੀ, ਪਰ ਦੋਧੀ ਕੌਣ ਸੀ ਅਤੇ ਘਟਨਾ ਕਿਉਂ ਵਾਪਰੀ ਇਸ ਬਾਰੇ ਕੁਝ ਵੀ ਨਹੀਂ ਦੱਸਿਆ। ਪੁਲਿਸ ਦੇ ਇਸ ਤਰਾਂ ਦੇ ਰਵੱਈਏ ਤੋਂ ਖਫਾ ਹੋਏ ਐਸਪੀ ਰੁਪਿੰਦਰ ਭਾਰਦਵਾਜ ਨੇ ਕਿਹਾ ਕਿ ਦੁੱਧ ਜੀਵਨ ਲਈ ਇੱਕ ਨਿਆਮਤ ਹੈ, ਇਸ ਤਰਾਂ ਦੁੱਧ ਡੋਲ੍ਹਣ ਲਈ, ਦੋਧੀ ਨੂੰ ਮਜਬੂਰ ਕਰ ਦੇਣਾ, ਬਹੁਤ ਹੀ ਨਿੰਦਣਯੋਗ ਘਟਨਾ ਹੈ। ਇਸ ਲਈ ਉਹ ਡੀਐਸਪੀ ਅਤੇ ਐਸਐਚਉ ਨੂੰ ਦੋਧੀ ਦੇ ਦੁੱਧ ਡੋਲ੍ਹਣ ਦੀ ਘਟਨਾ ਦਾ ਜਵਾਬ ਦੇਣ ਲਈ, ਜਬਾਵ ਤਲਬੀ ਨੋਟਿਸ ਦੇਣਗੇ। ਦੋਵਾਂ ਅਧਿਕਾਰੀਆਂ ਦੇ ਜਵਾਬ ਤੋਂ ਬਾਅਦ ਅਗਲੀ ਕਾਰਵਾਈ ਅਮਲ ਚ, ਲਿਆਂਦੀ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!