ਜਾਣ ਬੁੱਝ ਕੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਰਾਸ਼ਨ ਲੈਣ ਲਈ ਲੋਕਾਂ ਨੂੰ ਕੀਤਾ ਜਾਂਦਾ ਖੱਜਲ ਖੁਆਰ – ਇੰਜ ਸਿੱਧੂ
ਬਰਨਾਲਾ 20 ਸਤੰਬਰ (ਰਘੁਵੀਰ ਹੈੱਪੀ)
ਜ਼ਿਲ੍ਹਾ ਬਰਨਾਲਾ ਅੰਦਰ 392 ਡਿੱਪੂ ਹਨ ਅਤੇ 38 ਦੇ ਕਰੀਬ ਰਾਸ਼ਨ ਬਣਨ ਵਾਲੀਆਂ ਮਸ਼ੀਨਾਂ ਹਨ ਇਸ ਦਾ ਮਤਲਬ ਇਹ ਹੈ ਕਿ ਇੱਕ ਵਾਰ ਵਿੱਚ 38 ਮਸ਼ੀਨਾਂ ਨਾਲ 38 ਡਿੱਪੂਆ ਤੇ ਹੀ ਕਣਕ ਮਿਲ ਸਕਦੀ ਹੈ ਇਕ ਡਿਪੂ ਨੂੰ ਆਪਣਾ ਕੋਟਾ ਵੰਡਣ ਲਈ ਚਾਰ ਪੰਜ ਦਿਨ ਤਾਂ ਲੱਗ ਹੀ ਜਾਂਦੇ ਹਨ ਅਤੇ ਉਸ ਸਮੇਂ ਦੌਰਾਨ ਬਾਕੀ ਦੇ ਸਾਰੇ ਡਿਪੂ ਹੋਲਡਰ ਹੱਥ ਤੇ ਹੱਥ ਧਰ ਕੇ ਮਸ਼ੀਨਾਂ ਦੀ ਉਡੀਕ ਕਰਦੇ ਰਹਿੰਦੇ ਹਨ ਅਤੇ ਲੋਕ ਕਣਕ ਦੀ ਆਮਦ ਨੂੰ ਸੁਣ ਕੇ ਜਿਨ੍ਹਾਂ ਡਿਪੂਆਂ ਤੇ ਰਾਸ਼ਨ ਆਇਆ ਹੁੰਦਾ ਹੈ ਉੱਧਰ ਵੱਲ ਨੂੰ ਭੱਜ ਲੈਂਦੇ ਹਨ ਨਤੀਜਾ ਇਹ ਹੁੰਦਾ ਹੈ ਕਿ ਉਨ੍ਹਾਂ ਡਿੱਪੂਆਂ ਤੇ ਹਜ਼ਾਰਾਂ ਹਜ਼ਾਰਾਂ ਲੋਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ ਅਤੇ ਆਪਸ ਵਿਚ ਕਈ ਵਾਰੀ ਲੋਕਾਂ ਦੇ ਝਗੜੇ ਵੀ ਹੋ ਜਾਦੇ ਹਨ ਇਹ ਜਾਣਕਾਰੀ ਪ੍ਰੈੱਸ ਦੇ ਨਾਂ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਅਤੇ ਬੀਜੇਪੀ ਦੇ ਸੀਨੀਅਰ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਜਾਰੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅੰਦਰ 70 ਹਜ਼ਾਰ ਦੇ ਕਰੀਬ ਨੀਲੇ ਕਾਰਡ ਬਣੇ ਹੋਏ ਹਨ ਵੱਡੀ ਤਦਾਦ ਵਿੱਚ ਨੀਲੇ ਕਾਰਡਾਂ ਦਾ ਹੋਣਾ ਅਤੇ ਛੋਟੀ ਤਦਾਦ ਵਿੱਚ ਕਣਕ ਵੰਡਣ ਵਾਲੀਆਂ ਮਸ਼ੀਨਾਂ ਦਾ ਹੋਣਾ ਸੁਭਾਵਿਕ ਹੀ ਲੋਕਾਂ ਨੂੰ ਖੱਜਲ ਖੁਆਰ ਹੋਣ ਲਈ ਮਜਬੂਰ ਕਰਦਾ ਹੈ ਸਿੱਧੂ ਨੇ ਕਿਹਾ ਕਿ ਉਹ ਬੜੀ ਵਾਰ ਇਹ ਮਾਮਲਾ ਫੂਡ ਸਪਲਾਈ ਦੇ ਵਜੀਰ ਸਾਹਮਣੇ ਰੱਖ ਚੁੱਕੇ ਹਨ ਫੂਡ ਸੈਕਟਰੀ ਸਾਹਮਣੇ ਰੱਖ ਚੁੱਕੇ ਹਨ ਕਿ ਹਰ ਇੱਕ ਡਿਪੂ ਤੇ ਮਸ਼ੀਨ ਲਾਈ ਜਾਵੇ ਤਾਂ ਕਿ ਨੇਡ਼ੇ ਤੇਡ਼ੇ ਦੇ ਲੋਕ ਆ ਕੇ ਆਪਣੀ ਸੁਵਿਧਾ ਅਨੁਸਾਰ ਰਾਸ਼ਨ ਲੈ ਸਕਣ ਅਤੇ ਉਨ੍ਹਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਸਿੱਧੂ ਨੇ ਦੱਸਿਆ ਕਿ ਇਸ ਸੰਬੰਧ ਵਿਚ ਮੈਂ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੀ ਮੇਲ ਕਰ ਚੁੱਕਾ ਹਾਂ ਪ੍ਰੰਤੂ ਇੰਜ ਲੱਗਦੈ ਕਿ ਨਾ ਸਰਕਾਰ ਦੇ ਅਤੇ ਨਾ ਹੀ ਮਹਿਕਮੇ ਦੇ ਕੰਨ ਤੇ ਕੋਈ ਜੂੰ ਨਹੀ ਸਰਕੀ ਸਿੱਧੂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਹਰ ਇੱਕ ਡਿਪੂ ਤੇ ਮਸ਼ੀਨ ਲਾਈ ਜਾਵੇ ਤਾਂ ਕਿ ਲੋਕਾਂ ਨੂੰ ਅਤੇ ਡਿਪੂ ਹੋਲਡਰਾਂ ਨੂੰ ਹੋ ਰਹੀ ਖੱਜਲ ਖੁਆਰੀ ਤੋਂ ਨਿਜਾਕਤ ਮਿਲ ਸਕੇ ਇਸ ਮੌਕੇ ਬਹੁਤ ਸਾਰੇ ਡੀਪੂ ਹੋਲਡਰ ਅਤੇ ਉਪਭੋਗਤਾ ਹਾਜ਼ਰ ਸਨ।